India

ਹਰਿਆਣਾ ’ਚ ਵੱਡਾ ਹਾਦਸਾ, ਦਿੱਲੀ ਚੰਡੀਗੜ੍ਹ ਹਾਈਵੇ ’ਤੇ ਅੰਬਾਲਾ ’ਚ 3 ਟੂਰਿਸਟ ਬੱਸਾਂ ਟਕਰਾਈਆਂ

ਅੰਬਾਲਾ –  ਹਰਿਆਣਾ ਦੇ ਅੰਬਾਲਾ ’ਚ ਵੱਡਾ ਹਾਦਸਾ ਹੋ ਗਿਆ। ਦਿੱਲੀ ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਤਿੰਨ ਟੂਰਿਸਟ ਬੱਸਾਂ ਟਕਰਾ ਗਈਆਂ। ਹਾਦਸਾ ਅੰਬਾਲਾ ਦੇ ਹੀਲਿੰਗ ਟਚ ਹਸਪਤਾਲ ਦੇ ਕੋਲ ਹੋਇਆ ਹੈ। ਇਸ ’ਚ ਪੰਜ ਲੋਕਾਂ ਦੀ ਮੌਤ ਹੋ ਗਈ। ਚਾਰ ਇਕ ਬੱਸ ’ਚ ਅਤੇ ਇਕ ਦੂਸਰੀ ਬੱਸ ’ਚ ਯਾਤਰੀ ਸਵਾਰ ਸੀ। ਉਥੇ ਹੀ, ਹਾਦਸੇ ’ਚ ਕਰੀਬ 10 ਲੋਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਹਨ। ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ’ਚ ਭਰਤੀ ਕਰਾਇਆ ਗਿਆ। ਹਾਦਸਾ ਕਰੀਬ ਸਵੇਰੇ ਤਿੰਨ ਵਜੇ ਦੱਸਿਆ ਜਾ ਰਿਹਾ ਹੈ। ਇਕ ਬੱਸ ਡਿਵਾਈਡਰ ’ਤੇ ਚੜ ਗਈ। ਤਿੰਨੋਂ ਬੱਸਾਂ ਕੱਟੜਾ ਤੋਂ ਦਿੱਲੀ ਜਾ ਰਹੀਆਂ ਸਨ। ਹਾਦਸੇ ਤੋਂ ਬਾਅਦ ਰੌਲਾ ਪੈ ਗਿਆ। ਹਾਈਵੇਅ ’ਤੇ ਸਵਾਰੀਆਂ ਬੱਸਾਂ ’ਚੋਂ ਉਤਰ ਗਈਆਂ। ਉਥੋਂ ਲੰਘ ਰਹੇ ਵਾਹਨ ਚਾਲਕਾਂ ਨੇ ਉਨ੍ਹਾਂ ਨੂੰ ਲੰਘਣ ਸਮੇਂ ਆਵਾਜਾਈ ਰੋਕ ਦਿੱਤੀ। ਉਥੇ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਬੈਗ ਅਤੇ ਜੁੱਤੀਆਂ ਸੜਕਾਂ ‘ਤੇ ਪਈਆਂ ਸਨ।ਤਿੰਨੋਂ ਬੱਸਾਂ ਟੂਰਿਸਟ ਬੱਸਾਂ ਸਨ। ਪੁਲਸ ਮੁਤਾਬਕ ਇਸ ‘ਚ ਬੈਠੇ ਯਾਤਰੀ ਕਟੜਾ ਜੰਮੂ ਤੋਂ ਦਿੱਲੀ ਜਾ ਰਹੇ ਸਨ। ਅੰਬਾਲਾ ਪਹੁੰਚਣ ‘ਤੇ ਤਿੰਨੋਂ ਬੱਸਾਂ ਆਪਸ ‘ਚ ਟਕਰਾ ਗਈਆਂ। ਇਸ ਕਾਰਨ ਹਾਦਸਾ ਵਾਪਰ ਗਿਆ। ਇਸ ਦੇ ਨਾਲ ਹੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਧੁੰਦ ਕਾਰਨ ਵਾਪਰਿਆ ਹੋ ਸਕਦਾ ਹੈ।ਹਾਦਸੇ ਵਿੱਚ ਮੀਨਾ ਦੇਵੀ 44 ਛੱਤੀਸਗੜ੍ਹ, ਰਾਹੁਲ 21 ਸਾਲ ਝਾਰਖੰਡ, ਰੋਹਿਤ 53 ਸਾਲ ਛੱਤੀਸਗੜ੍ਹ, ਪ੍ਰਦੀਪ 22 ਖੁਸ਼ੀ ਨਗਰ ਉੱਤਰ ਪ੍ਰਦੇਸ਼ ਅਤੇ ਇੱਕ 30 ਸਾਲਾ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ।

Related posts

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin

ਮਹਾਕੁੰਭ: ਮੁਕਤੀ ਦੀ ਭਾਲ ‘ਚ ਸ਼ਰਧਾਲੂਆਂ ਵਲੋਂ ਸੰਗਮ ‘ਚ ਡੁੱਬਕੀਆਂ !

admin

50ਵੇਂ ਦਿਨ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਜਾਰੀ

admin