India

ਹਰਿਆਣਾ ਵਿਧਾਨ ਸਭਾ ਚੋਣਾਂ-2024 ਹਰਿਆਣਾ ’ਚ 65 ਫ਼ੀਸਦੀ ਹੋਇਆ ਮਤਦਾਨ

ਚੰਡੀਗੜ੍ਹ – ਹਰਿਆਣਾ ਵਿਧਾਨ ਸਭਾ ਚੋਣਾਂ ਲਈ ਸੂਬੇ ਦੇ ਵੋਟਰਾਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ। ਸ਼ਾਮ 6 ਵਜੇ ਤਕ ਰਾਜ ਭਰ ਵਿਚ 65 ਫ਼ੀਸਦੀ ਤੋਂ ਵੱਧ ਪੋਲਿੰਗ ਦਰਜ ਹੋਈ। ਸੂਬੇ ਦੇ ਬਹੁਤੇ ਪੋਲਿੰਗ ਬੂਥਾਂ ਉਤੇ ਵੋਟਰਾਂ ਦੀਆਂ ਆਪਣੀ ਵਾਰੀ ਦੀ ਉਡੀਕ ਵਿਚ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ।
ਚੋਣ ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਸ਼ਾਮ 6 ਵਜੇ ਤੱਕ 65 ਫ਼ੀਸਦੀ ਮਤਦਾਨ ਹੋਇਆ ਹਾਲਾਂਕਿ ਮਤਦਾਨ ਖਤਮ ਹੋਣ ਮਗਰੋਂ ਇਹ ਅੰਕੜਾ ਵਧਣ ਦੀ ਸੰਭਾਵਨਾ ਹੈ। ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਣੀ ਹੈ। ਇਸ ਤੋਂ ਪਹਿਲਾਂ ਹਰਿਆਣਾ ਦੀ 90 ਮੈਂਬਰੀ ਅਸੰਬਲੀ ਲਈ ਅੱਜ ਸਵੇਰੇ 7 ਵਜੇ ਪੋਲਿੰਗ ਸ਼ੁਰੂ ਹੋਈ । ਸੂਬੇ ਦੇ 2.03 ਕਰੋੜ ਵੋਟਰਾਂ ਨੇ ਮੁਕਾਬਲੇ ਵਿਚ ਡਟੇ ਹੋਏ 1031 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫ਼ੈਸਲਾ ਵੋਟਿੰਗ ਮਸ਼ੀਨਾਂ ’ਚ ਬੰਦ ਕੀਤਾ। ਵੋਟਾਂ ਪਾਉਣ ਲਈ ਕੁੱਲ 20532 ਪੋਲਿੰਗ ਬੂਥ ਬਣਾਏ ਗਏ ਤੇ ਰਾਜ ਭਰ ਵਿਚ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ। ਪੇਂਡੂ ਇਲਾਕਿਆਂ ਵਿਚ ਤਾਂ ਸਵੇਰੇ 7 ਵਜੇ ਪੋਲਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਵੋਟਰ ਵੱਡੀ ਗਿਣਤੀ ਵਿਚ ਪੁੱਜਣ ਲੱਗੇ ਸਨ। ਇਸ ਦੌਰਾਨ ਮੁਕਾਬਲਾ ਬਹੁਕੋਣਾ ਹੋਣ ਦੇ ਆਸਾਰ ਹਨ। ਹਾਕਮ ਭਾਜਪਾ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਹੈ, ਜਦੋਂਕਿ ਮੁੱਖ ਵਿਰੋਧੀ ਪਾਰਟੀ ਕਾਂਗਰਸ ਤੇ ਇਨੈਲੋ-ਬਸਪਾ ਗੱਠਜੋੜ ਵੀ ਆਪੋ-ਆਪਣੀਆਂ ਸਰਕਾਰਾਂ ਬਣਨ ਦੇ ਦਾਅਵੇ ਕਰ ਰਹੇ ਹਨ।

Related posts

ਭਾਰਤ ਦੇ ਮੁਸਲਮਾਨ ਵਕਫ਼ ਬਿੱਲ ਦਾ ਵਿਰੋਧ ਕਿਉਂ ਕਰ ਰਹੇ ਹਨ ?

admin

IML: ਸਚਿਨ ਤੇਂਦੁਲਕਰ ਨੇ ਯੁਵਰਾਜ ਸਿੰਘ ਨਾਲ ਹੋਲੀ ਖੇਡੀ !

admin

ਅਮਰੀਕਾ ਵਿੱਚ ਗੈਰ-ਕਾਨੂੰਨੀ ਰਹਿੰਦੇ ਹੋਰ ਕਿੰਨੇ ਭਾਰਤੀ ਡਿਪੋਰਟ ਕੀਤੇ ਜਾਣਗੇ ?

admin