India

ਹਰਿਆਣਾ: ਹੁੱਡਾ ਨੇ ਦਿੱਲੀ ’ਚ ਕੀਤੀ ਆਪਣੇ ‘ਵਫ਼ਾਦਾਰ’ ਵਿਧਾਇਕਾਂ ਦੀ ਮੀਟਿੰਗ

ਗੂਹਲਾ ਚੀਕਾ – ਹਰਿਆਣਾ ਕਾਂਗਰਸ ਵਿਧਾਇਕ ਦਲ ਦੇ ਆਗੂ ਦੀ ਚੋਣ ਕਰਨ ਲਈ ਸੂਬੇ ਵਿਚਲੇ ਕਾਂਗਰਸੀ ਵਿਧਾਇਕਾਂ ਦੀ 18 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਬੁੱਧਵਾਰ ਸ਼ਾਮ ਪਾਰਟੀ ਆਗੂ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਆਪਣੀ ਨਵੀਂ ਦਿੱਲੀ ਸਥਿਤ ਰਿਹਾਇਸ਼ ਵਿਖੇ ਵਿਧਾਇਕਾਂ ਦੀ ਇਕ ਮੀਟਿੰਗ ਕਰ ਕੇ ਸ਼ਕਤੀ ਪ੍ਰਦਰਸ਼ਨ ਕੀਤਾ। ਦੱਸਿਆ ਜਾਂਦਾ ਹੈ ਕਿ ਇਸ ਮੀਟਿੰਗ ਵਿਚ ਪਾਰਟੀ ਦੇ ਨਵੇਂ ਚੁਣੇ ਗਏ 37 ਵਿਧਾਇਕਾਂ ਵਿਚੋਂ ਹੁੱਡਾ ਸਣੇ 18 ਵਿਧਾਇਕਾਂ ਨੇ ਹਾਜ਼ਰੀ ਭਰੀ।
ਆਖ਼ਰੀ ਖ਼ਬਰਾਂ ਮਿਲਣ ਤੱਕ ਮੀਟਿੰਗ ਜਾਰੀ ਸੀ ਅਤੇ ਇਸ ਵਿਚ ਕੁਝ ਹੋਰ ਵਿਧਾਇਕਾਂ ਦੇ ਵੀ ਪੁੱਜਣ ਦੀ ਸੰਭਾਵਨਾ ਹੈ। ਦੱਸਿਆ ਜਾਂਦਾ ਹੈ ਕਿ ਹਾਲੇ ਕੁਝ ਵਿਧਾਇਕ ਰਾਹ ਵਿਚ ਹਨ ਤੇ ਛੇਤੀ ਹੀ ਮੀਟਿੰਗ ਵਿਚ ਸ਼ਾਮਲ ਹੋਣਗੇ। ਇਹ ਵੀ ਦੱਸਿਆ ਜਾਂਦਾ ਹੈ ਕਿ ਮੀਟਿੰਗ ਵਿਚ ਵਿਧਾਇਕ ਦਲ ਦੇ ਆਗੂ ਦੀ ਚੋਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਹੁੱਡਾ ਦੀ ਮੀਟਿੰਗ ਵਿਚ ਪੁੱਜੇ ਕਾਂਗਰਸੀ ਵਿਧਾਇਕਾਂ ਵਿਚ ਕੁਲਦੀਪ ਵਤਸ, ਸ਼ਕੁੰਤਲਾ ਖਟਕ, ਰਘੁਵੀਰ ਸਿੰਘ ਕਾਦੀਅਨ, ਭਰਤ ਭੂਸ਼ਣ ਬਤਰਾ, ਜੱਸੀ ਪੇਟਵਾੜ, ਅਸ਼ੋਕ ਅਰੋੜਾ, ਬਲਵਾਨ ਸਿੰਘ ਦੌਲਤਪੁਰੀਆ, ਰਾਬਦਾਨ ਸਿੰਘ, ਭਾਰਤ ਬੈਨੀਵਾਲ, ਮਾਮਨ ਖ਼ਾਨ, ਵਿਕਾਸ ਸਹਾਰਨ, ਵਿਨੇਸ਼ ਫੋਗਾਟ, ਗੀਤਾ ਭੁੱਕਲ, ਮੁਹੰਮਦ ਰਿਆਸ, ਆਫ਼ਤਾਬ ਅਹਿਮਦ, ਪੂਜਾ ਚੌਧਰੀ, ਰਾਜਵੀਰ ਫਰਟੀਆ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਕਾਂਗਰਸ ਦੇ ਸੂਬਾ ਪ੍ਰਧਾਨ ਉਦੇ ਭਾਨ ਵੀ ਮੀਟਿੰਗ ਵਿਚ ਹਾਜ਼ਰ ਸਨ।ਕਾਬਲੇ ਜ਼ਿਕਰ ਹੈ ਕਿ ਕਾਂਗਰਸ ਪਾਰਟੀ ਵੱਲੋਂ 18 ਅਕਤੂਬਰ ਨੂੰ ਬੁਲਾਈ ਗਈ ਵਿਧਾਇਕਾਂ ਦੀ ਮੀਟਿੰਗ ਵਿੱਚ ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦਾ ਫੈਸਲਾ ਲਿਆ ਜਾਵੇਗਾ। ਇਸ ਜ਼ਿੰਮੇਵਾਰੀ ਲਈ ਹੁੱਡਾ ਤੋਂ ਇਲਾਵਾ ਚੰਦਰ ਮੋਹਨ ਬਿਸ਼ਨੋਈ ਅਤੇ ਅਸ਼ੋਕ ਅਰੋੜਾ ਦੇ ਨਾਂ ਚੱਲ ਰਹੇ ਹਨ।

Related posts

ਯੂ ਐਸ ਅਤੇ ਯੂਰਪੀ ਸੰਘ ਦੀ ਆਲੋਚਨਾ ਦੇ ਵਿਚਕਾਰ ਭਾਰਤ, ਰੂਸ ਤੋਂ ਤੇਲ ਆਯਾਤ ਨੂੰ ਜਾਰੀ ਰੱਖੇਗਾ !

admin

‘ਅਨਲੌਕਿੰਗ ਏ 200 ਬਿਲੀਅਨ ਡਾਲਰ ਓਪਰਚਿਊਨਿਟੀ: ਇਲੈਕਟ੍ਰਿਕ ਵਹੀਕਲਜ਼ ਇਨ ਇੰਡੀਆ’

admin

ਭਾਰਤ ਨੇ ਪੰਜਵਾਂ ਟੈਸਟ ਜਿੱਤ ਕੇ ਲੜੀ 2-2 ਨਾਲ ਬਰਾਬਰੀ ‘ਤੇ ਖਤਮ ਕੀਤੀ !

admin