ਨਵੀਂ ਦਿੱਲੀ – ਫ਼ਰਾਂਸ ਤੋਂ ਲਗਪਗ 30 ਰਾਫੇਲ ਲੜਾਕੂ ਜਹਾਜ਼ ਹਾਸਿਲ ਕਰਨ ਤੋਂ ਬਾਅਦ ਹਵਾਈ ਫੌਜ ਵਿਸ਼ੇਸ਼ ਸਾਮਾਨ ਅਤੇ ਖਤਰਨਾਕ ਹਥਿਆਰਾਂ ਦੇ ਨਾਲ ਜਨਵਰੀ 2022 ਤੋਂ ਫਰਾਂਸੀਸੀ ਮੂਲ ਦੇ ਇਸ ਲੜਾਕੂ ਜਹਾਜ਼ਾਂ ਦੇ ਆਪਣੇ ਬੇੜੇ ਨੂੰ ਅਪਗ੍ਰੇਡ ਕਰਨਾ ਸ਼ੁਰੂ ਕਰੇਗੀ। ਸੂਤਰਾਂ ਨੇ ਦੱਸਿਆ ਕਿ ਭਾਰਤੀ ਹਵਾਈ ਫੌਜ ਦੇ ਅਧਿਕਾਰੀਆਂ ਦੀ ਇਕ ਉੱਚ ਪੱਧਰ ਟੀਮ ਇਸ ਸਮੇਂ ਫ਼ਰਾਂਸ ਵਿਚ ਇਸਟਰੇਸ ਏਅਰਬੇਸ ਉੱਤੇ ਪ੍ਰੀਖਿਆ ਕੀਤੇ ਗਏ ਜਹਾਜ਼ (tail number RB – 008) ਦੇ ਪ੍ਰਦਰਸ਼ਨ ਦਾ ਲੇਖਾ-ਜੋਖਾ ਕਰਨ ਲਈ ਮੌਜੂਦ ਹਨ। ਇਸ ਜਹਾਜ਼ ਨੂੰ ਸਾਲ 2016 ਦੇ ਸੰਧੀ ਦੇ ਤਹਿਤ ਦੇਸ਼ ਦੀਆਂ ਜ਼ਰੂਰਤਾਂ ਦੇ ਲਿਹਾਜ਼ ਨਾਲ ਲੈਸ ਕੀਤਾ ਗਿਆ ਹੈ।ਇਕ ਵਾਰ ਜਦੋਂ ਭਾਰਤੀ ਹਵਾਈ ਫੌਜ ਇਸ ਅਪਗ੍ਰੇਡੇਸ਼ਨ ਨੂੰ ਮਨਜ਼ੂਰੀ ਦੇ ਦੇਵੇਗੀ ਤਾਂ ਭਾਰਤੀ ਜਹਾਜ਼ਾਂ ਨੂੰ ਹੋਰ ਜ਼ਿਆਦਾ ਸਮਰੱਥ ਬਣਾਉਣ ਲਈ ਅਗਲੇ ਸਾਲ ਜਨਵਰੀ ਤੋਂ ਇਨ੍ਹਾਂ ਦਾ ਅਪਗ੍ਰੇਡੇਸ਼ਨ ਸ਼ੁਰੂ ਕੀਤਾ ਜਾਵੇਗਾ। ਇਸ ਕਵਾਇਦ ਦੇ ਤਹਿਤ ਜਹਾਜ਼ਾਂ ਨੂੰ ਬਹੁਤ ਜ਼ਿਆਦਾ ਸਮਰੱਥਾਵਾਨ ਮਿਸਾਇਲਾਂ, ਘੱਟ ਬੈਂਡ ਜੈਮਰ ਅਤੇ ਭਾਰਤੀ ਜ਼ਰੂਰਤਾਂ ਦੇ ਮੁਤਾਬਕ ਉਪਗ੍ਰਹਿ ਸੰਚਾਰ ਪ੍ਰਣਾਲੀ ਨਾਲ ਲੈਸ ਕੀਤਾ ਜਾਵੇਗਾ। ਜ਼ਿਕਰਯੋਗ ਕਿ ਹਵਾਈ ਫੌਜ ਨੂੰ ਇਨ੍ਹਾਂ ਵਿਚੋਂ ਲਗਪਗ 30 ਜਹਾਜ਼ ਪਹਿਲਾਂ ਹੀ ਮਿਲ ਚੁੱਕੇ ਹਨ। ਤਿੰਨ ਹੋਰ ਰਾਫੇਲ ਜਹਾਜ਼ 7 ਤੋਂ 8 ਦਸੰਬਰ ਨੂੰ ਦੇਸ਼ ਵਿਚ ਪਹੁੰਚਣਗੇ।ਹਵਾਈ ਫੌਜ ਦੇ ਸੂਤਰਾਂ ਨੇ ਕਿਹਾ ਕਿ ਸੌਦੇ ਦੇ ਤਹਿਤ ਫ਼ਰਾਂਸ ਤੋਂ ਇਕ ਕਿੱਟ ਭਾਰਤ ਲਿਆਂਦੀ ਜਾਵੇਗੀ ਅਤੇ ਹਰ ਮਹੀਨੇ ਤਿੰਨ ਤੋਂ ਚਾਰ ਭਾਰਤੀ ਰਾਫੇਲ ਜਹਾਜ਼ਾਂ ਨੂੰ ਆਈਐੱਸਈ ਮਾਰਕਾਂ ਵਿਚ ਅਪਗ੍ਰੇਡ ਕੀਤਾ ਜਾਵੇਗਾ। ਫ਼ਰਾਂਸ ਤੋਂ ਭਾਰਤ ਆਉਣ ਵਾਲਾ ਅੰਤਿਮ ਜਹਾਜ਼ ਆਰਬੀ-008 ਹੋਵੇਗਾ, ਜਿਸਦਾ ਨਾਮ ਸਾਬਕਾ ਹਵਾਈ ਫੌਜ ਪ੍ਰਮੁੱਖ ਏਅਰ ਚੀਫ ਮਾਰਸ਼ਲ ਆਰਕੇਐੱਸ ਭਦੌਰਿਆ (ਸੇਵਾਮੁਕਤ) ਦੇ ਨਾਮ ਉੱਤੇ ਰੱਖਿਆ ਗਿਆ ਹੈ।
ਸਮਾਚਾਰ ਏਜੰਸੀ ਏਐੱਨਆਈ ਦੀ ਰਿਪੋਰਟ ਦੇ ਮੁਤਾਬਕ ਅਪਗ੍ਰੇਡ ਜਹਾਜ਼ਾਂ ਨੂੰ ਅੰਬਾਲਾ ਏਅਰਬੇਸ ਉੱਤੇ ਤਾਇਨਾਤ ਕੀਤਾ ਜਾਵੇਗਾ। ਇਕ ਵਾਰ ਭਾਰਤੀ ਹਵਾਈ ਫੌਜ ਵਿਚ ਪੂਰੀ ਤਰ੍ਹਾਂ ਸ਼ਾਮਿਲ ਹੋ ਜਾਣ ਤੋਂ ਬਾਅਦ ਰਾਫੇਲ ਜਹਾਜ਼ਾਂ ਦੇ ਬੇੜੇ ਵਿਚ ਆਰਬੀ ਲੜੀ ਦੇ ਟੇਲ ਨੰਬਰਾਂ ਦੇ ਨਾਲ ਅੱਠ ਟਵਿਨ- ਸੀਟਰ ਟ੍ਰੇਨਰ ਜਹਾਜ਼ ਹੋਣਗੇ, ਜਦੋਂ ਕਿ ਬੀਐੱਸ ਟੇਲ ਨੰਬਰ ਲੜੀ ਦੇ ਨਾਲ 28 ਸਿੰਗਲ ਸੀਟਰ ਜਹਾਜ਼ ਹੋਣਗੇ । ਜਹਾਜ਼ਾਂ ਨੂੰ ਬੀਐੱਸ ਟੇਲ ਨੰਬਰ ਸਾਬਕਾ ਹਵਾਈ ਫੌਜ ਪ੍ਰਮੁੱਖ ਏਅਰ ਚੀਫ ਮਾਰਸ਼ਲ ਬੀਐੱਸ ਧਨੋਆ ਦੇ ਸਨਮਾਨ ਵਿਚ ਦਿੱਤਾ ਗਿਆ ਹੈ, ਜੋ 26 ਫਰਵਰੀ 2019 ਦੇ ਬਾਲਾਕੋਟ ਹਵਾਈ ਹਮਲੇ ਦਾ ਅਗਵਾਈ ਕਰਨ ਤੋਂ ਬਾਅਦ 2019 ਵਿਚ ਸੇਵਾਮੁਕਤ ਹੋਏ ਸਨ।