International

ਹਾਂਗਕਾਗ ਯੂਨੀਵਰਸਿਟੀ ਨੇ ਤਿਆਨਮਿਨ ਕਤਲੇਆਮ ਦੀ ਯਾਦ ‘ਚ ਬਣੀ ਮੂਰਤੀ ਹਟਾਈ

ਹਾਂਗਕਾਂਗ – ਚੀਨ ਦੇ ਤਿਆਨਮਿਨ ਚੌਕ ‘ਤੇ ਚਾਰ ਜੂਨ, 1989 ਨੂੰ ਹੋਏ ਕਤਲੇਆਮ ਦੀ ਯਾਦ ‘ਚ ਯੂਨੀਵਰਸਿਟੀ ਆਫ ਹਾਂਗਕਾਂਗ ‘ਚ ਬਣਾਈ ਗਈ ਮੂਰਤੀ ਵੀਰਵਾਰ ਸਵੇਰੇ ਹਟਾ ਦਿੱਤੀ। 26 ਫੁੱਟ ਉੱਚੀ ਮੂਰਤੀ ਨੂੰ ‘ਪਿਲਰ ਆਫ ਸ਼ੇਮ’ ਵੀ ਕਿਹਾ ਜਾਂਦਾ ਹੈ। ਡੈਨਮਾਰਕ ਦੇ ਸ਼ਿਲਪਕਾਰ ਜੇਨਸ ਗਲਿਸ਼ਓਟ ਵੱਲੋਂ ਬਣਾਈ ਗਈ ਇਸ ਮੂਰਤੀ ‘ਚ ਲੋਕਤੰਤਰ ਸਮਰਥਕ 50 ਅੰਦੋਲਨਕਾਰੀਆਂ ਦੀਆਂ ਲਾਸ਼ਾਂ ਦਾ ਪ੍ਰਤੀਕ ਦਿਖਾਇਆ ਗਿਆ ਹੈ। ਮੁਜ਼ਾਹਰੇ ਨੂੰ ਦਬਾਉਣ ਲਈ ਚੀਨੀ ਫ਼ੌਜ ਨੇ ਟੈਂਕ ਤੱਕ ਦਾ ਇਸਤੇਮਾਲ ਕੀਤਾ ਤੇ ਦਾਅਵਾ ਕੀਤਾ ਕਿ ਇਸ ‘ਚ ਹਜ਼ਾਰਾਂ ਲੋਕ ਮਾਰੇ ਗਏ। ਮੂਰਤੀ ਦੀ ਕੀਮਤ ਕਰੀਬ 14 ਲੱਖ ਡਾਲਰ (ਕਰੀਬ 10.25 ਕਰੋੜ ਰੁਪਏ) ਦੱਸੀ ਜਾਂਦੀ ਹੈ।

ਅਕਤੂਬਰ ‘ਚ ਇਹ ਮੂਰਤੀ ਵਿਵਾਦਾਂ ‘ਚ ਆ ਗਈ ਸੀ, ਜਦੋਂ ਯੂਨੀਵਰਸਿਟੀ ਨੇ ਉਸ ਨੂੰ ਹਟਾਉਣ ਦੀ ਗੱਲ ਕਹੀ ਸੀ। ਪੈਟ੍ਰੀਆਟਿਕ ਡੈਮੋਕ੍ਰੇਟਿਕ ਮੂਵਮੈਂਟਸ ਆਫ ਚਾਈਨਾ ਦਾ ਸਮਰਥਨ ਕਰਨ ਵਾਲੇ ਹਾਂਗਕਾਂਗ ਅਲਾਇੰਸ ਤੇ ਮੂਰਤੀ ਦੇ ਹੋਰ ਸਰਪ੍ਰਸਤਾਂ ਨੂੰ ਦੱਸਿਆ ਸੀ ਕਿ ਹੁਣ ਦੇ ਖ਼ਤਰਿਆਂ ਤੇ ਸੁਝਾਵਾਂ ਮੁਤਾਬਕ ਉਸ ਨੂੰ ਮੂਰਤੀ ਨੂੰ ਹਟਾਉਣਾ ਪਵੇਗਾ। ਇਸ ‘ਤੇ ਲੋਕਤੰਤਰ ਸਮਰਥਕਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ। ਗਲਿਸ਼ਓਟ ਨੇ ਮੂਰਤੀ ਨੂੰ ਡੈਨਮਾਨਰਕ ਵਾਪਸ ਲੈ ਕੇ ਜਾਣ ਦੀ ਤਜਵੀਜ਼ ਦਿੱਤੀ ਸੀ ਤੇ ਕਲਾਕ੍ਰਿਤ ਨੂੰ ਨੁਕਸਾਨ ਪਹੁੰਚਾਉਣ ‘ਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮੂਰਤੀ ਹਟਾਉਣ ਦੀ ਜਾਣਕਾਰੀ ਇੰਟਰਨੈੱਟ ਮੀਡੀਆ ਤੋਂ ਹਾਸਲ ਹੋਈ।

Related posts

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin

ਪੈਂਟਾਗਨ ਦੁਆਰਾ ਦਾੜ੍ਹੀ ‘ਤੇ ਪਾਬੰਦੀ ਧਾਰਮਿਕ ਆਜ਼ਾਦੀ ਦੀ ਉਲੰਘਣਾ : ਸਤਨਾਮ ਸਿੰਘ ਚਾਹਲ

admin