ਚੰਡੀਗੜ੍ਹ – ਸਾਊਥ ਡਵੀਜ਼ਨ ਏਰੀਆ ਵਿਚ ਸੋਮਵਾਰ ਦੁਪਹਿਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਾਫਲਾ ਨਿਕਲ ਰਿਹਾ ਸੀ। ਇਸੇ ਦੌਰਾਨ ਸੜਕ ਕੰਢੇ ਇਕ ਬਾਈਕ ਸਵਾਰ ਸਲਿਪ ਹੋਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਕੇ ਪਿਆ ਸੀ। ਸੜਕ ਦੇ ਫੁੱਟਪਾਥ ਏਰੀਆ ਵਿਚ ਦੇਖ ਕੇ ਚੰਨੀ ਨੇ ਕਾਫਲਾ ਰੋਕਿਆ ਅਤੇ ਖੁਦ ਨੌਜਵਾਨ ਕੋਲ ਪੈਦਲ ਪਹੁੰਚੇ ਤੇ ਨੌਜਵਾਨ ਦਾ ਹਾਲ-ਚਾਲ ਪੁੱਛਿਆ। ਜਦੋਂ ਨੌਜਵਾਨ ਨੇ ਕਿਹਾ ਕਿ ਉਹ ਠੀਕ-ਠਾਕ ਹੈ ਤਾਂ ਚੰਨੀ ਉਸ ਨਾਲ ਹੱਥ ਮਿਲਾ ਕੇ ਚਲੇ ਗਏ। ਉਥੇ ਮੌਕੇ ’ਤੇ ਪਹਿਲਾਂ ਤੋਂ ਹੀ ਚੰਡੀਗੜ੍ਹ ਪੁਲਿਸ ਅਤੇ ਵਿਭਾਗ ਦੀ ਪੀਸੀਆਰ ਵੈਨ ਵੀ ਮੌਜੂਦ ਸੀ।