Articles

ਹੀਟਵੇਵ ਦੌਰਾਣ ਆਪਣਾ ਧਿਆਣ ਰੱਖੋ !

ਗਰਮੀ ਦੀ ਲਹਿਰ ਯਾਨਿ ਹੀਟਵੇਵ, ਜਦੌਂ ਵਾਯੁਮੰਡਲ ਦਾ ਜ਼ਿਆਦਾ ਦਬਾਅ ਲਗਾਤਾਰ ਕੁੱਝ ਦਿਨ ਬਣਿਆ  ਰਹਿੰਦਾ ਹੈ। ਵਾਯੂਮੰਡਲ ਦੇ ਓਪਰਲੇ ਲੈਵਲ ਤੌਂ ਹਵਾ ਧਰਤੀ ਤੱਕ ਪਹੁੰਚਦੇ ਸੰਕੁਚਿਤ ਹੋ ਜਾਣ ‘ਤੇ ਤਾਪਮਾਨ ਵਿਚ ਵਾਧਾ ਹੋ ਜਾਂਦਾ ਹੈ।ਮੌਸਮ ਵਿੱਚ ਤਬਦੀਲੀ ਕਰਕੇ ਜੂਨ ਦੇ ਮਹੀਨੇ ਵਿੱਚ ਗਰਮੀ ਦੀਆਂ ਤੇਜ਼ ਲਹਿਰਾਂ ਸ਼ਰੀਰ ਤੇ ਮਨ ਨੂੰ ਬਿਮਾਰ ਵੀ ਕਰਦੀਆਂ ਹਨ।ਮਨੁਖੀ ਸਰੀਰ ਦਾ ਸਿਸਟਮ ਅਜਿਹਾ ਹੈ ਕਿ ਜਦੌਂ ਹਵਾ ਦੁਆਰਾ ਪਸੀਨਾ ਸੁੱਕ ਜਾਂਦਾ ਹੈ ਤਾਂ ਸਰੀਰ ਤੇ ਠੰਢਾ ਅਸਰ ਹੁੰਦਾ ਹੈ। ਜਦੌਂ ਆਦਮੀ ਨੂੰ ਪਸੀਨਾ ਆਓਣਾ ਬੰਦ ਜਾਂ ਘੱਟ ਆਓਣ ਤੇ ਥਕਾਵਟ ਤੌਂ ਹੀਟ ਸਟਰੋਕ ਦੀ ਹਾਲਤ ਵੀ ਆ ਸਕਦੀ ਹੈ।ਦਿਮਾਗ ਦੇ ਖਾਸ ਰਿਫਲੈਕਸ ਕੇਂਦਰ ਸਰੀਰ ਅੰਦਰ ਗਰਮੀ ਦੀ ਪ੍ਰਤਿਕ੍ਰਿਆ ਨੂੰ ਕੰਟਰੋਲ ਕਰਕੇ ਰੱਖਿਆ ਕਰਦੇ ਹਨ।

ਹੀਟਵੇਵ ਦੌਰਾਣ ਘਰ ਤੌਂ ਬਾਹਰ ਜ਼ਿਆਦਾ ਦੇਰ ਰਹਿਣ ਨਾਲ ਥਕਾਵਟ, ਕਮਜ਼ੌਰੀ, ਚੱਕਰ ਆਓੁਣੇ, ਸਿਰ ਦਰਦ, ਬੇਹੋਸ਼ੀ, ਖੁਸ਼ਕ ਤੇ ਚਮੜੀ ਦਾ ਰੰਗ ਬਦਲਣਾ, ਬੂਖਾਰ ਵਗੈਰਾ ਲੱਛਣ ਦੇਖਣ ਨੂੰ ਮਿਲਦੇ ਹਨ।ਗੰਭੀਰ ਹਾਲਤ ਵਿੱਚ ਡਾਕਟਰੀ ਮਦਦ ਲੈਣੀ ਪੈ ਸਕਦੀ ਹੈ।ਮਾਸਪੇਸ਼ੀਆਂ ਦੀ ਸਹੀ ਕ੍ਰਿਆ ਲਈ ਸਰੀਰ ਅੰਦਰ ਇਲੈਟ੍ਰੋਲਾਈਟ ਜ਼ਰੂਰੀ ਤੱਤ ਹੂੰਦਾ ਹੈ।

ਹੀਟਵੇਵ ਦੌਰਾਣ ਸਰੀਰ ਤੇ ਮਨ ਨੂੰ ਤੰਦਰੁਸਤ ਰੱਖਣ ਲਈ ਅੱਗੇ ਲਿਖੇ ਓੁਪਾਅ ਕਰ ਸਕਦੇ ਹੋ:

• ਮੌਸਮ ਨੂੰ ਹਮੇਸ਼ਾ ਵਾਚ ਕਰੌ ਵਾਤਾਵਰਣ ਅਤੇ ਹੈਲਥ ਅਥਾਰਟੀ ਦੀਆਂ ਸਿਫਾਰਸ਼ਾਂ ਦੀ ਪਾਲਣਾ ਕਰਕੇ ਪਰਿਵਾਰ ਸਮੇਤ ਮੌਸਮ ਦਾ ਆਨੰਦ ਮਾਣੋ।
• ਹਾਈਡ੍ਰੇਸ਼ਨ ਦੇ ਉੱਚ ਪੱਧਰ ਨੂੰ ਬਣਾਈ ਰੱਖਣ ਅਤੇ ਡੀਹਾਈਡ੍ਰੇਸ਼ਨ ਤੋਂ ਬਚਣ ਲਈ ਮਿੱਠਾ ਨਿੰਬੂ-ਪਾਣੀ ਵਿਚ ਪਿੰਕ ਸਾਲਟ ਮਿਕਸ ਕਰਕੇ ਪਿਆਸ ਨਾ ਲੱਗਣ ਦੀ ਹਾਲਤ ਵਿਚ ਬਾਰ-ਬਾਰ ਪੀਂਦੇ ਰਹੋ।
• ਅਲਕੋਹਲਿਕ ਡ੍ਰਿਂਕਸ ਤੋਂ ਪ੍ਰਹੇਜ਼ ਕਰੋ ਕਿaਂਕਿ ਸ਼ਰਾਬ ਡੀਹਾਈਡ੍ਰੇਸ਼ਨ ਨੂੰ ਹੋਰ ਬਦਤਰ ਬਣਾ ਸਕਦੀ ਹੈ।
• ਸਰੀਰ ਅੰਦਰ ਪਾਚਕ ਗਰਮੀ ਬਰਾਬਰ ਰੱਖਣ ਲਈ ਪ੍ਰੋਟੀਨਯੁਕਤ ਪਦਾਰਥ ਦਹੀਂ, ਦੁੱਧ, ਕੱਚਾ ਪਨੀਰ, ਟੋਫੂ, ਅੰਡੇ, ਦਾਲਾਂ, ਸੀਡਜ, ਫੱਲ-ਸਬਜੀਆਂ ਦੇ ਸ਼ੇਕ ਠੰਢਾ ਪਾਣੀ ਦਾ ਜਿਆਦਾ ਅਤੇ ਭਾਰੀ ਮਸਾਲੇਦਾਰ ਚਿਕਨ, ਬੀਫ, ਮੱਛੀ ਦੀ ਵਰਤੋਂ ਘੱਟ ਕਰੋ।
• ਘਰ ਤੋਂ ਬਾਹਰ ਅੰਬਰੇਲਾ, ਹੈਟ, ਕੈਪ ਸਨਸਕ੍ਰੀਨ ਲੋਸ਼ਨ, ਸਨਗਲਾਸ ਵਗੈਰਾ ਵਰਤ ਕੇ ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਆਪਣੀ ਚਮੜੀ ਅਤੇ ਅੱਖਾਂ ਨੂੰ ਬਚਾਓ।
• ਗਰਮ ਮੋਸਮ ਠੰਡਕ ਬਰਕਰਾਰ ਰੱਖਣ ਲਈ ਹਲਕੇ ਕੋਟਨ ਦੇ ਲਾਈਟ ਰੰਗ ਦੇ ਕਪੜੇ ਪਹਿਨ ਕੇ ਸਰੀਰ ਦੇ ਤਾਪਮਾਨ, ਪਸੀਨੇ ਤੇ ਹਵਾ ਦੇ ਆਵਾਗਮਨ ਬਰਾਬਰ ਰੱਖੋ।
• ਹਟਿਵੇਵ ਦੌਰਾਣ ਸਰੀਰ ਦੀ ਸਹਿਨ ਸ਼ਕਤੀ ਮੁਤਾਬਕ ਹਲਕੀ ਕਸਰਤ ਕਰੋ।ਘਰ ਤੋਂ ਬਾਹਰ ਸਿੱਧੀ ਧੁੱਪ ਵਿਚ ਗਤੀਵਿਧੀਆਂ ਬਿਮਾਰੀ ਦੇ ਨਾਲ ਸਟ੍ਰੈਸ ਵੀ ਵੱਧ ਜਾਂਦਾ ਹੈ।
• ਸਮੇ ਦੇ ਮੁਤਾਬਿਕ ਠੰਢਾ ਸ਼ਾਵਰ ਲਵੋ।ਕੋਵਿਢ ਦੇ ਵੱਧ ਰਹੇ ਆਂਕੜੇ ਕਰਕੇ ਪਬਲਿਕ ਪੂਲ, ਸਪਲੈਸ਼ ਪੈਡ ਅਤੇ ਬੀਚ ਤੇ ਆਨੰਦ ਲੈਣ ਤੋਂ ਪਹਿਲਾਂ ਸੇਫਟੀ ਦਾ ਧਿਆਣ ਰੱਖੋ।
• ਆਪਣੇ ਪਾਲਤੂ ਜਾਨਵਰ ਖਾਣ ਲਈ ਕੁੱਝ ਬਰਫ ਦੇ ਟੁਕੜੇ ਦਿੰਦੇ ਰਹੋ। ਕੁੱਤੇ ਅਕਸਰ ਕਰੰਚੀ ਚੀਜ਼ਾਂ ਦਾ ਆਨੰਦ ਲੈਂਦੇ ਹਨ। ਇਹ ਤਰੀਕਾ ਉਨਾਂ ਨੂੰ ਠੰਢਾ ਰੱਖਣ ਵਿਚ ਮਦਦ ਕਰਦਾ ਹੈ।

ਨੋਟ: ਹੀਟ ਵੇਵ ਦੋਰਾਣ ਗਰਭਵਤੀ ਔਰਤਾਂ ਅਤੇ ਛੋਟੇ ਬਚਿਆਂ ਦਾ ਖਾਸ ਖਿਆਲ ਰੱਖੋ।ਕੋਈ ਹੈਲਥ ਇਸ਼ੂ ਦੀ ਹਾਲਤ ਵਿਚ ਬਿਨਾ ਦੇਰੀ ਡਾਕਟਰ ਨਾਲ ਸੰਪਰਕ ਕਰੋ।

ਲੇਖਕ: ਅਨਿਲ ਧੀਰ    ਕਾਲਮਨਿਸਟ  ਥੇਰਾਪਿਸਟ

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin