India

ਹੁਣ ਆਨਲਾਈਨ ਐੱਫ. ਆਈ. ਆਰ. ‘ਚ 24 ਘੰਟੇ ‘ਚ ਹੋਵੇਗੀ ਕਾਰਵਾਈ

ਨਵੀਂ ਦਿੱਲੀ – ਆਨਲਾਈਨ ਦਰਜ ਹੋਈ ਐੱਫ. ਆਈ. ਆਰ. ‘ਤੇ ਲਾਪਰਵਾਹੀ ਵਿਖਾਉਣ ਅਤੇ ਉਸ ਨੂੰ ਗੰਭੀਰਤਾ ਨਾਲ ਨਾ ਲੈਣ ‘ਤੇ ਪੁਲਸ ਕਮਿਸ਼ਨਰ ਨੇ ਸਖ਼ਤ ਰਵੱਈਆ ਅਪਣਾਉਂਦੇ ਹੋਏ ਨਵੀਂਆਂ ਗਾਈਡਲਾਈਨਸ ਜਾਰੀ ਕੀਤੀਆਂ ਹਨ, ਜਿਸ ਦੇ ਤਹਿਤ ਹੁਣ ਆਨਲਾਈਨ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਜੇਕਰ ਜਾਂਚ ਅਧਿਕਾਰੀ 24 ਘੰਟੇ ‘ਚ ਪੀੜਤ ਵਿਅਕਤੀ ਨਾਲ ਸੰਪਰਕ ਨਹੀਂ ਕਰਦਾ ਅਤੇ ਜਾਂਚ ‘ਚ ਤੈਅ ਮਾਪਦੰਡ ਤੱਕ ਰਿਪੋਰਟ ਨਹੀਂ ਭੇਜਦਾ ਹੈ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹੀ ਨਹੀਂ, ਆਨਲਾਈਨ ਐੱਫ. ਆਈ. ਆਰ. ‘ਚ ਘਟੀਆ ਗੱਲਬਾਤ ‘ਚ ਐੱਸ. ਐੱਚ. ਓ., ਏ. ਸੀ. ਪੀ. ਅਤੇ ਡੀ. ਸੀ. ਪੀ. ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਉਹ ਖੁਦ ਇਸ ‘ਤੇ ਨਜ਼ਰ ਨਹੀਂ ਰੱਖਦੇ ਅਤੇ ਮਾਨੀਟਰਿੰਗ ਨਹੀਂ ਕਰਦੇ ਹਨ ਤਾਂ ਉਨ੍ਹਾਂ ਦੇ ਖਿਲਾਫ ਵੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਦਿੱਲੀ ਪੁਲਸ ਤੇਜ਼ੀ ਨਾਲ ਡਿਜੀਟਲ ਦਿਸ਼ਾ ‘ਚ ਅੱਗੇ ਵਧ ਰਹੀ ਹੈ। ਦਿੱਲੀ ‘ਚ 70 ਫ਼ੀਸਦੀ ਤੋਂ ਜ਼ਿਆਦਾ ਮਾਮਲੇ ਲੋਕ ਘਰ ਬੈਠੇ ਆਨਲਾਈਨ ਦਰਜ ਕਰਾ ਰਹੇ ਹਨ, ਅਜਿਹੇ ‘ਚ ਜੇਕਰ ਇਨ੍ਹਾਂ ਦੀ ਜਾਂਚ ਨਾ ਹੋਵੇ ਤਾਂ ਕਾਰਜਸ਼ੈਲੀ ‘ਤੇ ਸਵਾਲ ਉਠਦੇ ਹਨ।

Related posts

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਦੌਰਾ 4 ਦਸੰਬਰ ਤੋਂ

admin

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

admin

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’

admin