India

ਹੁਣ ਬੰਗਲਾਦੇਸ਼ ’ਚ ਹਿੰਦੂਆਂ ’ਤੇ ਹੋਏ ਜੁਲਮ ਦੀ ਦਾਸਤਾਂ ਬਿਆਂ ਕਰੇਗੀ ‘ਦਿ ਬੰਗਲਾਦੇਸ਼ ਫਾਈਲਸ’

ਕੋਲਕਾਤਾ – ਕਸ਼ਮੀਰੀ ਪੰਡਤਾਂ ’ਤੇ ਹੋਏ ਅੱਤਿਆਚਾਰ ’ਤੇ ਆਧਾਰਤ ਫਿਲਮ ‘ਦਿ ਕਸ਼ਮੀਰ ਫਾਈਲਸ’ ਇਨ੍ਹੀਂ ਦਿਨੀਂ ਕਾਫ਼ੀ ਚਰਚਾ ’ਚ ਹੈ। ਇਸ ਫਿਲਮ ਦੀ ਕਾਫ਼ੀ ਪ੍ਰਸੰਸਾ ਹੋ ਰਹੀ ਹੈ। ਹੁਣ ਇਸੇ ਤਰਜ਼ ’ਤੇ ਸਾਲ 1971 ’ਚ ਬੰਗਲਾਦੇਸ਼ ’ਚ ਹਿੰਦੂਆਂ ’ਤੇ ਹੋਏ ਜ਼ੁਲਮ ’ਤੇ ਆਧਾਰਤ ਇਕ ਪ੍ਰਦਰਸ਼ਨੀ ‘ਦਿ ਬੰਗਲਾਦੇਸ਼ ਫਾਈਲਸ’ ਦੀ ਸ਼ੁਰੂਆਤ ਜਾਦਵਪੁਰ ਤੋਂ ਹੋਵੇਗੀ। ਪ੍ਰਦਰਸ਼ਨੀ ’ਚ ਦਿਖਾਇਆ ਜਾਵੇਗਾ ਕਿ ਬੰਗਲਾਦੇਸ਼ ’ਚ ਕਿਵੇਂ ਬੰਗਾਲੀ ਹਿੰਦੂਆਂ ਦਾ ਉਨ੍ਹਾਂ ਦੀ ਹੀ ਧਰਤੀ ’ਤੇ ਕਤਲ ਕੀਤਾ ਗਿਆ। ਇਹ ਪ੍ਰਦਰਸ਼ਨ ਬਾਅਦ ’ਚ ਦੇਸ਼ ਦੇ ਹੋਰਨਾਂ ਪ੍ਰਮੁੱਖ ਸ਼ਹਿਰਾਂ ’ਚ ਵੀ ਲਗਾਈ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਪ੍ਰਦਰਸ਼ਨੀ ਦਾ ਆਯੋਜਨ ਭਾਜਪਾ ਵਲੋਂ ਕੀਤਾ ਜਾਵੇਗਾ, ਪਰ ਪ੍ਰਤੱਖ ਤੌਰ ’ਤੇ ਇੱਥੇ ਉਸਦੇ ਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ।

ਇਸ ਪ੍ਰਦਰਸ਼ਨੀ ਦੇ ਪ੍ਰਬੰਧਕ ‘ਪੱਛਮੀ ਬੰਗਾਲ ਲਈ’ ਨਾਂ ਦੀ ਸੰਸਥਾ ਹੈ, ਜਿਸ ਦੇ ਮੁਖੀ ਮੋਹਿਤ ਰਾਏ ਹਨ। ਮੋਹਿਤ ਪਹਿਲਾਂ ਬੰਗਾਲ ਭਾਜਪਾ ਦੇ ਸ਼ਰਨਾਰਥੀ ਸੈੱਲ ਦੇ ਮੁਖੀ ਸਨ। ਇਸ ਸਮੇਂ ਬੰਗਾਲ ਭਾਜਪਾ ਦੀਆਂ ਸਾਰੀਆਂ ਕਮੇਟੀਆਂ ਭੰਗ ਕਰ ਦਿੱਤੀਆਂ ਗਈਆਂ ਹਨ। ਹਾਲੇ ਮੋਹਿਤ ਸੂਬਾਈ ਭਾਜਪਾ ਦੇ ਬੁਲਾਰੇ ਹਨ। ਪ੍ਰਦਰਸ਼ਨੀ ਦੇ ਆਯੋਜਨ ’ਚ ਭਾਜਪਾ ਦੇ ਸ਼ਰਨਾਰਥੀ ਸੈੱਲ ਦੇ ਸਮਰਥਕ ਰਹੇ ਲੋਕ ਇਕੱਠੇ ਹੋਏ ਹਨ। ਅਗਲੇ ਐਤਵਾਰ ਨੂੰ ਕੋਲਕਾਤਾ ਦੇ ਜਾਧਵਪੁਰ ਦੇ ਪਾਲਬਾਜ਼ਾਰ ਇਲਾਕੇ ’ਚ ਪ੍ਰਦਰਸ਼ਨੀ ਲਗਾਈ ਜਾਵੇਗੀ।

ਮੋਹਿਤ ਰਾਏ ਮੁਤਾਬਕ 1971 ’ਚ ਬੰਗਲਾਦੇਸ਼ ’ਚ ਜਿਸ ਤਰ੍ਹਾਂ ਬੰਗਾਲੀ ਹਿੰਦੂਆਂ ’ਤੇ ਅੱਤਿਆਚਾਰ ਕੀਤੇ ਗਏ ਸਨ, ਉਸਨੂੰ ਤਸਵੀਰਾਂ ਤੇ ਲੇਖਾਂ ਦੇ ਜ਼ਰੀਏ ਪ੍ਰਦਰਸ਼ਨੀ ’ਚ ਪ੍ਰਦਰਸ਼ਿਤ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜਾਧਵਪੁਰ ’ਚ ਬੰਗਲਾਦੇਸ਼ ਦੇ ਸ਼ਰਨਾਰਥੀ ਹਿੰਦੂਆਂ ਦੀ ਵੱਡੀ ਗਿਣਤੀ ਹੈ। ਇਹੀ ਕਾਰਨ ਹੈ ਕਿ ਇੱਥੋਂ ਇਸਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਪ੍ਰਦਰਸ਼ਨੀ ਬਾਅਦ ’ਚ ਦੇਸ਼ ਦੇ ਹੋਰ ਪ੍ਰਮੁੱਖ ਸ਼ਹਿਰਾਂ ’ਚ ਵੀ ਲਗਾਈ ਜਾਵੇਗੀ। ਖਾਸ ਤੌਰ ਉਨ੍ਹਾਂ ਥਾਵਾਂ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਵੇਗਾ, ਜਿੱਥੇ ਸ਼ਰਨਾਰਥੀ ਆਬਾਦੀ ਜ਼ਿਆਦਾ ਰਹਿੰਦੀ ਹੈ।

1971 ਦੇ ਮੁਕਤੀ ਸੰਗ੍ਰਾਮ ਦੌਰਾਨ ਬੰਗਲਾਦੇਸ਼ ’ਚ ਹਿੰਦੂਆਂ ’ਤੇ ਅੱਤਿਆਚਾਰ ਹੋਇਆ ਸੀ। ਇਸ ਦੌਰਾਨ ਪਾਕਿਸਤਾਨੀ ਫ਼ੌਜ ਨੇ ਹਿੰਦੂਆਂ ਦੇ ਪਿੰਡ ਦਾ ਸਫਾਇਆ ਕਰ ਦਿੱਤਾ ਸੀ। ਮੀਡੀਆ ਰਿਪੋਰਟ ਮੁਤਾਬਕ ਇਸ ਦੌਰਾਨ 30 ਲੱਖ ਤੋਂ ਜ਼ਿਆਦਾ ਹਿੰਦੂਆਂ ਦਾ ਕਤਲੇਆਮ ਕੀਤਾ ਗਿਆ। ਇਸ ਤੋਂ ਬਾਅਦ ਸੁਤੰਤਰ ਬੰਗਲਾਦੇਸ਼ ਵਜੂਦ ’ਚ ਆਇਆ।

Related posts

HAPPY DIWALI 2025 !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin