International

ਹੁਣ ਬੰਗਲਾਦੇਸ਼ ‘ਚ ਹਿੰਦੂ ਅਧਿਆਪਕਾਂ ਤੋਂ ਮੰਗੇ ਜਾ ਰਹੇ ਅਸਤੀਫ਼ੇ, 49 ਨੇ ਛੱਡੇ ਅਹੁਦੇ

ਢਾਕਾ – ਸ਼ੇਖ ਹਸੀਨਾ ਦੇ ਅਸਤੀਫੇ ਅਤੇ ਦੇਸ਼ ਛੱਡਣ ਤੋਂ ਬਾਅਦ ਬੰਗਲਾਦੇਸ਼ ਵਿੱਚ ਹਿੰਦੂਆਂ ਸਮੇਤ ਘੱਟ ਗਿਣਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹੁਣ ਹਿੰਦੂ, ਬੋਧੀ ਅਤੇ ਈਸਾਈ ਅਧਿਆਪਕਾਂ ਨੂੰ ਜਬਰੀ ਅਸਤੀਫ਼ਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਮੁਤਾਬਕ ਹੁਣ ਤੱਕ 49 ਅਧਿਆਪਕਾਂ ਤੋਂ ਜ਼ਬਰਦਸਤੀ ਅਸਤੀਫ਼ੇ ਲਏ ਜਾ ਚੁੱਕੇ ਹਨ।ਖ਼ਬਰ ਮੁਤਾਬਕ ਬੰਗਲਾਦੇਸ਼ ਛਤਰ ਓਕਿਆ ਪ੍ਰੀਸ਼ਦ ਨੇ ਪ੍ਰੈੱਸ ਕਲੱਬ ‘ਚ ਆਯੋਜਿਤ ਕਾਨਫਰੰਸ ‘ਚ ਇਹ ਖੁਲਾਸਾ ਕੀਤਾ। ਸੰਗਠਨ ਦੇ ਕੋਆਰਡੀਨੇਟਰ ਸਾਜਿਬ ਸਰਕਾਰ ਨੇ ਕਿਹਾ ਕਿ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਦੇ ਪਤਨ ਤੋਂ ਬਾਅਦ ਧਾਰਮਿਕ ਅਤੇ ਨਸਲੀ ਘੱਟ ਗਿਣਤੀ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਛਤਰ ਓਕਿਆ ਪ੍ਰੀਸ਼ਦ ਬੰਗਲਾਦੇਸ਼ ਹਿੰਦੂ ਬੋਧੀ ਈਸਾਈ ਓਕਿਆ ਪ੍ਰੀਸ਼ਦ ਦਾ ਵਿਦਿਆਰਥੀ ਵਿੰਗ ਹੈ। ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਸਹੁੰ ਚੁੱਕਣ ਤੋਂ ਬਾਅਦ ਹਿੰਦੂਆਂ ਵਿਰੁੱਧ ਹਿੰਸਾ ਰੋਕਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਉਹ ਦੇਸ਼ ਵਿੱਚ ਸੰਵਿਧਾਨ ਨੂੰ ਕਾਇਮ ਰੱਖਣਗੇ। ਪਰ ਇਸ ਦਾ ਕੋਈ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ।

Related posts

ਜਦੋਂ, ਜਹਾਜ਼ ਵਿੱਚ ਫੈਲੀ ਬਦਬੂ ਨੇ ਏਅਰਲਾਈਨ ਨੂੰ ਵਖ਼ਤ ਪਾਈ ਰੱਖਿਆ !

admin

“ਮਾਰਕ ਕਾਰਨੀ ਨੇ ਬਿਫ਼ਰੇ ਬੋਕ ਦੇ ਸਿੰਗਾਂ ਨੂੰ ਹੱਥ ਪਾਇਆ”

admin

ਕੀ ਆਸਟ੍ਰੇਲੀਆ, ਗਾਜ਼ਾ ‘ਚ ਸ਼ਾਂਤੀ ਲਈ ਟਰੰਪ ਦੇ ‘ਬੋਰਡ ਆਫ਼ ਪੀਸ’ ਦਾ ਹਿੱਸਾ ਬਣੇਗਾ ?

admin