Punjab

ਹੁਣ ਭਾਰਤ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਪਾਕਿ ਨਹੀਂ ਜਾ ਸਕਣਗੇ ਕਿਸੇ ਵੀ ਦੇਸ਼ ਦੇ ਬਾਸ਼ਿੰਦੇ

ਅੰਮ੍ਰਿਤਸਰ – ਭਾਰਤ ਸਮੇਤ ਸਮੂਹ ਮੁਲਕਾਂ ਤੋਂ ਭਾਰਤੀ ਸੜਕ ਰਸਤੇ ਪਾਕਿਸਤਾਨ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਜਿਸ ਲਈ ਹੁਣ ਭਾਰਤ ਸਰਕਾਰ ਦੀ ਇਜਾਜ਼ਤ ਲੈਣੀ ਜ਼ਰੂਰੀ ਹੋਵੇਗੀ ਤਾਂ ਹੀ ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਲੋਕ ਸਰਹੱਦ ਪਾਰ ਕਰ ਸਕਣਗੇ।

ਭਾਰਤ ਸਰਕਾਰ ਵੱਲੋਂ ਮੰਗਲਵਾਰ ਸਵੇਰੇ ਭਾਰਤ ਸਮੇਤ ਵੱਖ-ਵੱਖ ਮੁਲਕਾਂ ਦੇ ਲੋਕਾਂ ਲਈ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਸਮੂਹ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਹਰੇਕ ਮੁਲਕ ਦੇ ਵਸਨੀਕ ਜੋ ਭਾਰਤੀ ਰਸਤੇ ਰਾਹੀਂ ਪਾਕਿਸਤਾਨ ਜਾਣਾ ਚਾਹੁੰਦੇ ਹਨ ਅਤੇ ਵੱਖ-ਵੱਖ ਮੁਲਕਾਂ ਤੋਂ ਪਾਕਿਸਤਾਨ ਪੁੱਜ ਕੇ ਉਥੋਂ ਭਾਰਤ ਅੰਦਰ ਦਾਖ਼ਲ ਹੋਣਾ ਚਾਹੁੰਦੇ ਹਨ, ਲਈ ਭਾਰਤ ਸਰਕਾਰ ਨੇ ਦੱਸਿਆ ਕਿ ਚਾਹੇ ਉਨ੍ਹਾਂ ਕੋਲ ਵੀਜ਼ਾ ਵੀ ਹੋਵੇਗਾ ਪਰ ਉਨ੍ਹਾਂ ਨੂੰ ਭਾਰਤ ਸਰਕਾਰ ਕੋਲੋਂ ਭਾਰਤ ਰਸਤੇ ਪਾਕਿਸਤਾਨ ਜਾਣ ਅਤੇ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਹਰੇਕ ਦੇਸ਼ ਦੇ ਵਸਨੀਕ ਨੂੰ ਭਾਰਤ ਕੋਲੋਂ ਇਜਾਜ਼ਤ ਲੈਣੀ ਪਵੇਗੀ।ਇੱਥੇ ਸਰਕਾਰੀ ਬੁਲਾਰੇ ਵੱਲੋਂ ਜਾਰੀ ਜਾਣਕਾਰੀ ਵਿੱਚ ਭਾਰਤ ਸਰਕਾਰ ਨੇ ਬੀਤੇ ਦਿਨਾਂ ਤੋਂ ਚੱਲ ਰਹੀਆਂ ਅਫਵਾਹਾਂ ਜਿਨ੍ਹਾਂ ਵਿਚ ਕਿਹਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਜਾਣ ਵਾਲੇ ਹਰੇਕ ਨਾਗਰਿਕ ਲਈ ਇਜਾਜ਼ਤ ਲੈਣ ਦੀ ਸ਼ਰਤ ਖ਼ਤਮ ਕਰ ਦਿੱਤੀ ਗਈ ਹੈ, ਬਿਲਕੁੱਲ ਝੂਠ ਹੈ ਤੇ ਭਾਰਤ ਸਰਕਾਰ ਕੋਲੋਂ ਈ-ਮੇਲ ਰਾਹੀਂ ਇਜਾਜ਼ਤ ਲੈਣੀ ਲੈਣੀ ਪਵੇਗੀ ਕਿ ਪਾਕਿਸਤਾਨ ਜਾਣਾ ਜਾਂ ਵੱਖ-ਵੱਖ ਮੁਲਕਾਂ ਤੋਂ ਹੁੰਦੇ ਹੋਏ ਭਾਰਤ ਅੰਦਰ ਦਾਖ਼ਲ ਹੋਣਾ, ਉਸ ਲਈ ਹਰੇਕ ਨਾਗਰਿਕ ਲਈ ਇਜਾਜ਼ਤ ਜ਼ਰੂਰੀ ਹੋਵੇਗੀ। ਇਸ ਤੋਂ ਪਹਿਲਾਂ ਭਾਰਤ ਸਥਿਤ ਪਾਕਿਸਤਾਨੀ ਦੂਤਘਰ ਵੱਲੋਂ ਪਾਕਿਸਤਾਨ ਜਾਣ ਵਾਲੇ ਕਿਸੇ ਵੀ ਧਰਮ ਦੇ ਨਾਗਰਿਕਾਂ ਨੂੰ ਵੀਜ਼ਾ ਦਿੱਤਾ ਜਾਂਦਾ ਸੀ ਤੇ ਹੁਣ ਵੀ ਦਿੱਤਾ ਜਾ ਰਿਹਾ ਹੈ।

ਵੀਜ਼ਾ ਪ੍ਰਾਪਤ ਕਰਨ ਵਾਲਾ ਨਾਗਰਿਕ ਸਿੱਧਾ ਅਟਾਰੀ ਸਰਹੱਦ ’ਤੇ ਪਹੁੰਚ ਕੇ ਇਮੀਗੇ੍ਸ਼ਨ ਕਸਟਮ ਕਰਵਾ ਕੇ ਭਾਰਤ ਤੋਂ ਪਾਕਿਸਤਾਨ ਲਈ ਰਵਾਨਾ ਹੋ ਜਾਂਦਾ ਸੀ ਜਿਸ ਦੀ ਜਾਣਕਾਰੀ ਭਾਰਤ ਸਰਕਾਰ ਕੋਲ ਨਹੀਂ ਸੀ ਹੁੰਦੀ। ਹੁਣ ਭਾਰਤ ਸਰਕਾਰ ਅਟਾਰੀ ਸਰਹੱਦ ਰਸਤੇ ਪੈਦਲ ਜਾਣ ਲਈ ਇਜਾਜ਼ਤ ਲੈਣੀ ਭਾਰਤ ਸਰਕਾਰ ਤੋਂ ਜ਼ਰੂਰੀ ਹੋਵੇਗੀ ਤੇ ਪਾਕਿਸਤਾਨ ਜਾਣ ਵਾਲੇ ਹਰੇਕ ਨਾਗਰਿਕ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਭਾਰਤ ਸਰਕਾਰ ਆਗਿਆ ਦੇਵੇਗੀ।

Related posts

ਨਹਿਰਾਂ/ਦਰਿਆਵਾਂ ’ਚ ਨਹਾਉਣ ’ਤੇ 3 ਸਤੰਬਰ ਤੱਕ ਦੀ ਪਾਬੰਦੀ !

admin

ਜੇਐਸਡਬਲਯੂ ਕੰਪਨੀ ਖਿਲਾਫ਼ 14 ਜੁਲਾਈ ਨੂੰ ਲੋਕ ਸੁਣਵਾਈ ਵਿੱਚ ਪਹੁੰਚਣ ਦਾ ਸੱਦਾ !

admin

ਮੁੱਖ-ਮੰਤਰੀ ਵਲੋਂ ਪਵਿੱਤਰ ਨਗਰੀ ਦੇ ਲੋਕਾਂ ਨੂੰ 346.57 ਕਰੋੜ ਰੁਪਏ ਦੇ ਪ੍ਰੋਜੈਕਟ ਸਮਰਪਿਤ !

admin