International

ਹੁਣ 19 ਮਾਹਿਰਾਂ ਨੂੰ ਮਿਲੇਗਾ ਅਮਰੀਕੀ ਵੀਜ਼ਾ

ਵਾਸ਼ਿੰਗਟਨ – 19 ਮਾਹਿਰਾਂ ਨੂੰ ਹੁਣ ਜਲਦ ਹੀ ਅਮਰੀਕਾ ਦਾ ਵੀਜ਼ਾ ਮਿਲਣਾ ਸ਼ੁਰੂ ਹੋ ਜਾਏਗਾ। ਅਮਰੀਕੀ ਸਰਕਾਰ 19 ਅਤੇ ਕਿ੍ਰਟੀਕਲ ਐਂਡ ਅਮਰਜਿੰਗ ਟੈਕਨੌਲੋਜੀ (35“) ਦੇ ਖੇਤਰ ’ਚ ਚੀਨ ਤੋਂ ਮਿਲ ਰਹੀਆਂ ਚੁਣੌਤੀਆਂ ਦਾ ਜਵਾਬ ਦੇਣ ਲਈ ਗਲੋਬਲ 19 ਟੈਲੈਂਟ ਅਟ੍ਰੈਕਸ਼ਨ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ। ਹਜ਼ਾਰਾਂ ਭਾਰਤੀਆਂ ਨੂੰ ਇਸ ਦਾ ਫ਼ਾਇਦਾ ਹੋਵੇਗਾ।
”S ਇਮੀਗ੍ਰੇਸ਼ਨ ਏਜੰਸੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ 19 ਮਾਹਿਰਾਂ ਲਈ ਵੀਜ਼ਾ ਪ੍ਰਕਿਰਿਆ ਨੂੰ ਸਰਲ ਬਣਾਉਣ ਅਤੇ ਬਿਨੈਕਾਰਾਂ ਨੂੰ ਤੁਰੰਤ ਨਿਯੁਕਤੀਆਂ ਪ੍ਰਦਾਨ ਕਰਨ। ਲੋੜ ਪੈਣ ’ਤੇ J-1, 52-1, 52-2 ਅਤੇ O-1 ਸ਼੍ਰੇਣੀਆਂ ’ਚ ਬਦਲਾਅ ਕਰਨ ਲਈ ਵੀ ਕਿਹਾ ਗਿਆ ਹੈ। ਇਹ ਮਾਹਿਰ ਜਿੰਨਾ ਚਿਰ ਚਾਹੁਣ ਅਮਰੀਕਾ ’ਚ ਰਹਿ ਸਕਣਗੇ, ਪਰ ਉਨ੍ਹਾਂ ਨੂੰ ਇਹ ਸਾਬਿਤ ਕਰਨਾ ਹੋਵੇਗਾ ਕਿ ਉਨ੍ਹਾਂ ਦਾ ਕੰਮ ਜਨਹਿੱਤ ਅਤੇ ਵਿਕਾਸ ਨਾਲ ਸਬੰਧਤ ਪ੍ਰੌਜੈਕਟਾਂ ’ਚ ਵਰਤਿਆ ਜਾ ਰਿਹਾ ਹੈ।
ਪਬਲਿਕ ਬੈਨੇਫ਼ਿਟ ਪੈਰੋਲ
ਬਾਇਡਨ ਪ੍ਰਸ਼ਾਸਨ ਨੇ ਵਿਦੇਸ਼ ਅਤੇ ਗ੍ਰਹਿ ਮਾਮਲਿਆਂ ਦੇ ਮੰਤਰਾਲੇ ਨੂੰ 19 ਅਤੇ 35“ ਦੇ ਖੇਤਰ ’ਚ ਅਧਿਐਨ, ਖੋਜ ਅਤੇ ਨੌਕਰੀਆਂ ਲਈ ਲੋਕਾਂ ਨੂੰ ਲਿਆਉਣ ਲਈ ਅਖ਼ਤਿਆਰੀ ਸ਼ਕਤੀਆਂ ਦੀ ਵਰਤੋਂ ਕਰਨ ਦੀ ਆਜ਼ਾਦੀ ਦਿੱਤੀ ਹੈ। ਵੀਜ਼ਾ ਕਤਾਰਾਂ ਤੋਂ ਬਚਣ ਲਈ ਜਨਤਕ ਲਾਭ ਪੈਰੋਲ ਵਿਵਸਥਾ ਲਾਗੂ ਹੋ ਸਕਦੀ ਹੈ। ਫ਼ੈੱਡਰੇਸ਼ਨ ਔਫ਼ ਅਮੈਰੀਕਨ ਸਾਇੰਟਿਸਟਸ ’ਚ ਅਮਰਜਿੰਗ ਟੈਕਨੌਲੋਜੀ ਅਤੇ ਰਾਸ਼ਟਰੀ ਸੁਰੱਖਿਆ ਦੇ ਐਸੋਸੀਏਟ ਡਾਇਰੈਕਟਰ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਅਮਰੀਕੀ ਆਰਥਿਕਤਾ ਨੂੰ ਮਜ਼ਬੂਤ ਰੱਖਣ ਲਈ ਪ੍ਰਤਿਭਾ ਦੀ ਮਹੱਤਤਾ ਨੂੰ ਸਮਝਦਾ ਹੈ।
ਫ਼ੋਕਸ ਹੈ ਇਮੀਗ੍ਰੇਸ਼ਨ ’ਚ ਨੀਤੀ ’ਚ ਬਦਲਾਅ ਕਰ ਕੇ ਪ੍ਰਕਿਰਿਆ ਤੇਜ਼ ਕਰਨਾ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ’ਚ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਇਸ ਬਦਲਾਅ ਦੌਰਾਨ J-1, O-1, 6-1 ਅਤੇ ਗ੍ਰੀਨ ਕਾਰਡਜ਼ ਜਾਰੀ ਕਰਨ ਦੀ ਪ੍ਰਕਿਰਿਆ ਦੀ ਵੀ ਸਮੀਖਿਆ ਕੀਤੀ ਜਾਵੇਗੀ। ਇਨ੍ਹਾਂ ’ਚ ਨੀਤੀਗਤ ਬਦਲਾਅ ਕੀਤੇ ਜਾ ਸਕਦੇ ਹਨ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin