ਹੁਸ਼ਿਆਰਪੁਰ – ਵਿਦੇਸ਼ ਤੋਂ ਆਈ ਨੂੰਹ ’ਤੇ ਹਮਲਾ ਕਰਨ ਦੇ ਮਾਮਲੇ ’ਚ ਥਾਣਾ ਟਾਂਡਾ ਪੁਲਿਸ ਨੇ ਸੱਤ ਸਮੇਤ ਦੋ ਹੋਰ ਔਰਤਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਅਜੇ ਇੲ ਪਤਾ ਨਹੀਂ ਲੱਗਿਆ ਕਿ ਦੋਵਾਂ ਵਿਚਕਾਰ ਕਿਸ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਪੁਲਿਸ ਨੂੰ ਦਿੱਤੇ ਬਿਆਨ ’ਚ ਅਨੁਪ੍ਰੀਤ ਕੌਰ ਨਿਵਾਸੀ ਪਿੰਡ ਟਾਹਲੀ (ਥਾਣਾ ਟਾਂਡਾ) ਨੇ ਦੱਸਿਆ ਕਿ ਉਹ ਕੈਨੇਡਾ ਦੀ ਸਿਟੀਜ਼ਨ ਹੈ। ਉਸ ਦਾ ਵਿਆਹ 19 ਦਸੰਬਰ 2019 ਨੂੰ ਧਰਮਿੰਦਰ ਸਿੰਘ ਨਿਵਾਸੀ ਪਿੰਡ ਟਾਹਲੀ ਨਾਲ ਹੋਇਆ ਸੀ। ਵਿਆਹ ਦੇ ਕੁਝ ਦਿਨ ਬਾਅਦ ਉਸ ਦਾ ਪਤੀ ਨਾਲ ਸੰਪਰਕ ਨਹੀਂ ਸੀ। ਉਸ ਦਾ ਪਤੀ ਪਹਿਲਾਂ ਅਮਰੀਕਾ ’ਚ ਰਹਿੰਦਾ ਸੀ।
ਜਦੋਂ ਉਸ ਨੂੰ ਪਤਾ ਲੱਗਿਆ ਕਿ ਉਹ ਭਾਰਤ ਪਿੰਡ ਪਹੁੰਚਿਆ ਹੈ ਤਾਂ ਉਹ ਉਸ ਨੂੰ ਮਿਲਣ ਲਈ 7 ਜਨਵਰੀ ਨੂੰ ਆਪਣੇ ਸਹੁਰੇ ਪਿੰਡ ਟਾਹਲੀ ਆ ਗਈ। ਅਨੁਪ੍ਰੀਤ ਨੇ ਦੱਸਿਆ ਕਿ ਉਸ ਦੀ ਸੱਸ ਨੇ ਉਸ ਦਾ ਬਹੁਤ ਵਧੀਆ ਸਵਾਗਤ ਕੀਤਾ ਪਰ ਉਸ ਦੇ ਦਿਲ ’ਚ ਕੁਝ ਹੋਰ ਹੀ ਸੀ। ਅਗਲੇ ਹੀ ਦਿਨ ਜਦੋਂ ਉਹ ਰਾਤ ਕਰੀਬ 1 ਵਜੇ ਬਾਥਰੂਮ ਜਾ ਕੇ ਵਾਪਸ ਆਪਣੇ ਕਮਰੇ ’ਚ ਜਾਣ ਲੱਗੀ ਤਾਂ ਸੱਸ ਨੇ ਉਸ ’ਤੇ ਹਮਲਾ ਕਰਕੇ ਕੁੱਟਮਾਰ ਸ਼ੁਰੂ ਕਰ ਦਿੱਤੀ। ਵੇਖਦੇ ਹੀ ਵੇਖਦੇ ਦੋ ਹੋਰ ਔਰਤਾਂ ਪਤਾ ਨਹੀਂ ਕਿੱਥੋਂ ਆ ਗਈਆਂ ਅਤੇ ਉਸ ਦੇ ਨਾਲ ਕੁੱਟਮਾਰ ਕਰਨ ਲੱਗੀਆਂ। ਇਸ ਹਮਲੇ ’ਚ ਉਹ ਗੰਭੀਰ ਜ਼ਖ਼ਮੀ ਹੋਗ ਈ। ਪੁਲਿਸ ਨੇ ਅਨੁਪ੍ਰੀਤ ਕੌਰ ਦੇ ਬਿਆਨ ’ਤੇ ਉਸ ਦੀ ਸੱਸ ਕਮਲਜੀਤ ਕੌਰ ਸਮੇਤ ਦੋ ਅਣਪਛਾਤੀਆਂ ਔਰਤਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।