ਗੜ੍ਹਸ਼ੰਕਰ – ਅੱਜ ਸਵੇਰ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਪੰਜਾਬ ਹਿਮਾਚਲ ਸੀਮਾ ਤੇ ਵਸੇ ਜੈਜੋ ਦੋਆਬਾ ਦੇ ਬਾਹਰਵਾਰ ਚੋ ਵਿਚ ਆਏ ਹੜ੍ਹ ਵਿਚ ਇਕ ਇਨੋਵਾ ਗੱਡੀ ਰੁੜ੍ਹ ਗਈ ਅਤੇ ਕੁਝ ਦੂਰ ਜਾ ਕੇ ਝਿੰਡਿਆ ਨੇੜੇ ਫਸ ਗਈ। ਗੱਡੀ ਵਿੱਚ ਸਵਾਰ ਗਿਆਰਾਂ ਬੰਦਿਆ ਵਿੱਚੋ ਇੱਕ ਨੂੰ ਬਚਾ ਲਿਆ ਗਿਆ ਜਦਕਿ ਉਸ ਵਿੱਚ ਸਵਾਰ 10 ਬੰਦੇ ਲਾਪਤਾ ਹੋ ਜਿਹਨਾ ਵਿੱਚੋ 09 ਦੀਆਂ ਲਾਸ਼ਾਂ ਥੋੜੀ ਥੋੜੀ ਦੂਰ ਤੋ ਬਰਾਮਦ ਹੋ ਗਈਆਂ। ਮਰਨ ਵਾਲੇ ਇੱਕੋ ਪਰਿਵਾਰ ਨਾਲ ਸਬੰਧਤ ਸਨ। । ਪਿੰਡ ਦੇ ਲੋਕਾਂ ਵਲੋ ਦੀਪਕ ਨਾਮ ਦੇ ਇਕ ਵਿਅਕਤੀ ਨੂੰ ਬਚਾ ਲਿਆ ਗਿਆ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਵਿੱਚ ਸਵਾਰ ਵਿਅਕਤੀ ਇਕ ਹੀ ਪਰਿਵਾਰ ਨਾਲ ਸਬੰਧਤ ਹਨ ਅਤੇ ਇਹ ਸਾਰੇ ਹਿਮਾਚਲ ਪ੍ਰਦੇਸ਼ ਦੇ ਪਿੰਡ ਦੇਹਲਾ ਮਹਿਤਪੁਰ ਤੋਂ ਨਵਾਂ ਸ਼ਹਿਰ ਵਿਆਹ ਲਈ ਜਾ ਰਹੇ ਸਨ। ਪੁਲਿਸ ਅਤੇ ਪਿੰਡ ਵਾਸੀਆਂ ਵਲੋਂ ਰੁੜ੍ਹ ਗਏ ਦੀ ਭਾਲ ਜਾਰੀ ਹੈ। ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਉੱਚ ਅਧਿਕਾਰੀ ਅਤੇ ਕੁਰਦਤੀ ਆਫ਼ਤ ਪ੍ਰਬੰਧਨ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਪਰ ਓਹਨਾ ਦੇ ਪਹੁੰਚਣ ਤੋਂ ਪਹਿਲਾਂ ਲੋਕਾਂ ਨੇ ਰਾਹਤ ਕੰਮ ਸ਼ੁਰੂ ਕਰ ਦਿੱਤੇ ਸਨ।