AutomobilePunjab

37.63 ਲੱਖ ਰੁਪਏ ਦਾ ਨਿਲਾਮ ਹੋਇਆ 0003 ਰਜਿਟ੍ਰੇਸ਼ਨ ਨੰਬਰ !

ਚੰਡੀਗੜ੍ਹ – ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ, ਯੂਟੀ, ਚੰਡੀਗੜ੍ਹ ਦੇ ਦਫ਼ਤਰ ਨੇ 30.05.2026 ਤੋਂ 01.06.2026 ਤੱਕ ਨਵੀਂ ਲੜੀ “CH01-DE” ਦੇ 0001 ਤੋਂ 9999 ਤੱਕ ਵਾਹਨ ਰਜਿਸਟ੍ਰੇਸ਼ਨ ਨੰਬਰਾਂ (ਫੈਂਸੀ ਅਤੇ ਚੁਆਇਸ) ਦੇ ਨਾਲ-ਨਾਲ ਪਿਛਲੀ ਲੜੀ ਦੇ ਬਾਕੀ ਫੈਂਸੀ/ਵਿਸ਼ੇਸ਼ ਰਜਿਸਟ੍ਰੇਸ਼ਨ ਨੰਬਰਾਂ ਦੀ ਈ-ਨਿਲਾਮੀ ਕੀਤੀ, ਜਿਸ ਵਿੱਚ ਕੁੱਲ 683 ਰਜਿਸਟ੍ਰੇਸ਼ਨ ਨੰਬਰਾਂ ਦੀ ਨਿਲਾਮੀ ਕੀਤੀ ਗਈ। ਇਸ ਦੇ ਨਤੀਜੇ ਵਜੋਂ 4,13,71,000/- ਰੁਪਏ ਦੀ ਭਾਰੀ ਕਮਾਈ ਹੋਈ।

ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ ਨੂੰ ਰਜਿਸਟ੍ਰੇਸ਼ਨ ਨੰਬਰ “CH01-DE-0003” ਨੂੰ ਸਭ ਤੋਂ ਵੱਧ 37,63,000/- ਰੁਪਏ ਦੀ ਰਕਮ ਮਿਲੀ ਅਤੇ ਰਜਿਸਟ੍ਰੇਸ਼ਨ ਨੰਬਰ “CH01-DE-0001” ਨੂੰ ਦੂਜੀ ਸਭ ਤੋਂ ਵੱਧ 23,55,000/- ਰੁਪਏ ਦੀ ਰਕਮ ਮਿਲੀ। ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ ਵਲੋਂ ਹੋਰ ਨੰਬਰਾਂ ‘0009’ ਲਈ 12.30 ਲੱਖ ਰੁਪਏ, ‘0002’ ਲਈ 10.22 ਲੱਖ ਰੁਪਏ, ‘0005’ ਲਈ 9.86 ਲੱਖ ਰੁਪਏ, ‘0007’ ਲਈ 9.48 ਲੱਖ ਰੁਪਏ, ‘0077’ ਲਈ 8.54 ਲੱਖ ਰੁਪਏ, ‘0008’ ਲਈ 8.14 ਲੱਖ ਰੁਪਏ, ‘0010’ ਲਈ 7.92 ਲੱਖ ਰੁਪਏ ਅਤੇ ‘0004’ ਲਈ 6.69 ਲੱਖ ਰੁਪਏ ਵਿੱਚ ਨਿਲਾਮੀ ਕੀਤੀ ਗਈ।

Related posts

ਨਿਊਯਾਰਕ ਵਿਖੇ ਕਰਵਾਏ ਜਾ ਰਹੇ ਸਮਰ ਫੈਂਸੀ ਫੂਡ ਸ਼ੋਅ-2024 ਵਿੱਚ ਹਿੱਸਾ ਲੈਣ ਵਾਲਿਆਂ ਨੂੰ ਮੁੱਖ ਮੰਤਰੀ ਵੱਲੋਂ ਸ਼ੁੱਭਕਾਮਨਾਵਾਂ ਦਿੰਦਿਆਂ ਸੋਵੀਨਾਰ ਜਾਰੀ

Bunty

ਅੰਤਰ ਹਾਊਸ ਕੁਇਜ਼ ਮੁਕਾਬਲੇ ਵਿਚੋਂ ਭਗਤ ਪੂਰਨ ਸਿੰਘ ਹਾਊਸ ਪਹਿਲੇ ਸਥਾਨ ’ਤੇ ਰਿਹਾ

admin

ਮੁੱਖ ਮੰਤਰੀ ਨੇ 2436.49 ਕਰੋੜ ਰੁਪਏ ਦੀ ਲਾਗਤ ਨਾਲ 13400 ਕਿਲੋਮੀਟਰ ਲਿੰਕ ਸੜਕਾਂ ਦੀ ਉਸਾਰੀ ਨੂੰ ਦਿੱਤੀ ਮਨਜ਼ੂਰੀ

Bunty