ਲੰਡਨ – ਬਰਤਾਨੀਆ ਦੇ ਵਿਗਿਆਨੀਆਂ ਨੇ ਇਕ ਨਵੀਂ ਖੋਜ ’ਚ ਪਤਾ ਲਗਾਇਆ ਹੈ ਕਿ 10 ਦਿਨਾਂ ਤਕ ਕੁਆਰੰਟਾਈਨ ’ਚ ਰਹਿਣ ਤੋਂ ਬਾਅਦ ਵੀ ਕੁਝ ਲੋਕਾਂ ’ਚ ਕੋਰੋਨਾ ਇਨਫੈਕਸ਼ਨ ਖ਼ਤਮ ਨਹੀਂ ਹੁੰਦਾ ਤੇ ਉਹ ਦੂਸਰਿਆਂ ਨੂੰ ਵੀ ਇਨਫੈਕਟਿਡ ਕਰ ਸਕਦੇ ਹਨ।
ਯੂਨੀਵਰਸਿਟੀ ਆਫ ਐਕਸੇਟਰ ਦੀ ਅਗਵਾਈ ’ਚ ਹੋਏ ਇਸ ਅਧਿਐਨ ’ਚ ਇਕ ਨਵੇਂ ਤਰ੍ਹਾਂ ਦੇ ਟੈਸਟ ਦੀ ਵਰਤੋਂ ਕੀਤੀ ਗਈ, ਜੋ ਇਹ ਪਤਾ ਲਗਾ ਸਕਦਾ ਹੈ ਕਿ ਵਾਇਰਸ ਹੁਣ ਵੀ ਸਰਗਰਮ ਹੈ ਜਾਂ ਨਹੀਂ। ਇਸ ਨੂੁੰ ਐਕਸੇਟਰ ਦੇ 176 ਲੋਕਾਂ ’ਤੇ ਲਾਗੂ ਕੀਤਾ ਗਿਆ ਜੋ ਪੀਸੀਆਰ ਜਾਂਚ ’ਚ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਅਧਿਐਨ ਦਾ ਪ੍ਰਕਾਸ਼ਨ ਕੌਮਾਂਤਰੀ ‘ਜਰਨਲ ਆਫ ਇਨਫੈਕਸਸ ਡਿਜ਼ੀਜ’ਚ ਹੋਇਆ ਹੈ। ਅਧਿਐਨ ’ਚ ਵਿਗਿਆਨੀਆਂ ਨੇ ਪਾਇਆ ਕਿ 13 ਫ਼ੀਸਦੀ ਲੋਕ ਅਜਿਹੇ ਸਨ, ਜਿਨ੍ਹਾਂ ’ਚ 10 ਦਿਨਾਂ ਤਕ ਕੁਆਰੰਟਾਈਨ ਤੋਂ ਬਾਅਦ ਵੀ ਏਨੀ ਮਾਤਰਾ ’ਚ ਵਾਇਰਸ ਮੌਜੂਦ ਸਨ ਕਿ ਉਹ ਦੂਸਰਿਆਂ ਨੂੰ ਇਨਫੈਕਟਿਡ ਕਰ ਸਕਦੇ ਸਨ। ਕੁਝ ਲੋਕਾਂ ’ਚ ਤਾਂ ਵਾਇਰਸ ਦਾ ਇਹ ਪੱਧਰ 68 ਦਨਿ ਤਕ ਬਰਕਰਾਰ ਰਿਹਾ। ਯੂਨੀਵਰਸਿਟੀ ਆਫ ਐਕਸੈਟਰ ਮੈਡੀਕਲ ਕਾਲਜ ਦੇ ਪ੍ਰੋਫੈਸਰ ਲਾਰੇਨ ਹੈਰਿਸ ਮੁਤਾਬਕ ਸਾਡਾ ਅਧਿਐਨ ਬਾਕੀ ਅਧਿਐਨਾਂ ਦੇ ਮੁਕਾਬਲੇ ਛੋਟਾ ਹੈ। ਇਸ ਦੇ ਨਤੀਜੇ ਕਹਿੰਦੇ ਹਨ ਕਿ ਕਈ ਵਾਰ ਕੋਵਿਡ ਵਾਇਰਸ ਦੀ ਸਰਗਰਮੀ 10 ਦਿਨਾਂ ਤਕ ਕੁਆਰੰਟਾਈਨ ਰਹਿਣ ਦੇ ਬਾਅਦ ਵੀ ਬਰਕਰਾਰ ਰਹਿੰਦੀ ਹੈ ਤੇ ਇਹ ਇਨਫੈਕਸ਼ਨ ਦੇ ਪ੍ਰਸਾਰ ਦੇ ਨਜ਼ਰੀਏ ਨਾਲ ਕਾਫੀ ਖ਼ਤਰਨਾਕ ਹੁੰਦਾ ਹੈ।
