India

12 ਸੂਬਿਆਂ ਦੀਆਂ 93 ਸੀਟਾਂ ’ਤੇ 64 ਫ਼ੀਸਦੀ ਵੋਟਿੰਗ

ਨਵੀਂ ਦਿੱਲੀ – ਤੀਜੇ ਪੜਾਅ ਲਈ 12 ਸੂਬਿਆਂ ਦੀਆਂ 93 ਸੀਟਾਂ ’ਤੇ ਅੱਜ ਵੋਟਾਂ ਪਈਆਂ। ਚੋਣ ਕਮਿਸ਼ਨ ਮੁਤਾਬਕ ਸ਼ਾਮ 5 ਵਜੇ ਤਕ ਕਰੀਬ 64 ਫ਼ੀਸਦੀ ਵੋਟਿੰਗ ਹੋਈ।ਸ਼ਾਮ 5 ਵਜੇ ਤਕ ਤੀਸਰੇ ਪੜਾਅ ’ਚ ਸਭ ਤੋਂ ਵੱਧ 74 ਫ਼ੀਸਦੀ ਵੋਟਿੰਗ ਮਹਾਂਰਾਸ਼ਟਰ ’ਚ ਦਰਜ ਕੀਤੀ ਗਈ ਜਦ ਕਿ ਆਸਾਮ ਵਿੱਚ 74.86 ਫ਼ੀਸਦੀ, ਬਿਹਾਰ ਵਿੱਚ 56.01 ਫ਼ੀਸਦੀ, ਛੱਤੀਸਗੜ੍ਹ ਵਿੱਚ 66.87 ਫ਼ੀਸਦੀ, ਦਾਦਰਾ-ਨਗਰ ਹਵੇਲੀ ਅਤੇ ਦਮਨ ਟਾਪੂ ਵਿੱਚ 65.23 ਫ਼ੀਸਦੀ, ਗੋਆ ਵਿੱਚ 72.52 ਫ਼ੀਸਦੀ, ਗੁਜਰਾਤ ਵਿੱਚ 55.22 ਫ਼ੀਸਦੀ, ਕਰਨਾਟਕ ਵਿੱਚ 66.05 ਫ਼ੀਸਦੀ, ਮੱਧ ਪ੍ਰਦੇਸ਼ ਵਿੱਚ 62.52 ਫ਼ੀਸਦੀ, ਉੱਤਰ ਪ੍ਰਦੇਸ਼ ਵਿੱਚ 55.13 ਫ਼ੀਸਦੀ ਅਤੇ ਪੱਛਮੀ ਬੰਗਾਲ ਵਿੱਚ 73.93 ਫ਼ੀਸਦੀ ਵੋਟਿੰਗ ਹੋਈ। ਉੱਤਰ ਪ੍ਰਦੇਸ਼ ਦੇ ਆਗਰਾ ’ਚ 51.53 ਫ਼ੀਸਦੀ, ਆਂਵਲਾ ’ਚ 54.73 ਫ਼ੀਸਦੀ, ਬਦਾਂਯੂੰ ’ਚ 52.77 ਫ਼ੀਸਦੀ, ਬਰੇਲੀ ’ਚ 54.21 ਫ਼ੀਸਦੀ,
ਏਟਾ ’ਚ 57.07 ਫ਼ੀਸਦੀ, ਫਤਿਹਪੁਰ ਸੀਕਰੀ ’ਚ 54.93 ਫ਼ੀਸਦੀ, ਫਿਰੋਜ਼ਾਬਾਦ ’ਚ 56.27 ਫ਼ੀਸਦੀ, ਹਾਥਰਸ ’ਚ 53 ਫ਼ੀਸਦੀ ਵੋਟਿੰਗ ਹੋਈ। ਅੱਜ ਪੀਐਮ ਮੋਦੀ, ਅਮਿਤ ਸ਼ਾਹ ਉਨ੍ਹਾਂ ਦੇ ਪੁੱਤਰ ਜੈ ਸ਼ਾਹ ਨੇ ਵੋਟ ਪਾਈ। ਯੂਪੀ ਵਿੱਚ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵੀ ਆਪਣੇ ਪਰਿਵਾਰ ਸਮੇਤ ਵੋਟ ਪਾਈ। ਇਸ ਪੜਾਅ ਵਿੱਚ ਕੁੱਲ 1331 ਉਮੀਦਵਾਰ ਮੈਦਾਨ ਵਿੱਚ ਹਨ। ਵੋਟਿੰਗ ਦਾ ਸਮਾਂ ਸਵੇਰੇ 7:00 ਵਜੇ ਤੋਂ ਸ਼ਾਮ 6:00 ਵਜੇ ਤਕ ਸੀ, ਹਾਲਾਂਕਿ, ਕੁਝ ਲੋਕ ਸਭਾ ਸੀਟਾਂ ’ਤੇ ਵੋਟਿੰਗ ਸ਼ਾਮ 4 ਵਜੇ ਖ਼ਤਮ ਹੋ ਗਈ। ਲੋਕ ਸਭਾ ਚੋਣਾਂ ਦੇ ਤੀਜੇ ਗੇੜ ਵਿੱਚ ਉੱਤਰ ਪ੍ਰਦੇਸ਼ ਤੋਂ 10, ਗੁਜਰਾਤ ਤੋਂ 25, ਕਰਨਾਟਕ ਤੋਂ 14, ਮਹਾਰਾਸ਼ਟਰ ਤੋਂ 11, ਮੱਧ ਪ੍ਰਦੇਸ਼ ਤੋਂ 9, ਅਸਾਮ ਤੋਂ ਚਾਰ, ਬਿਹਾਰ ਤੋਂ ਪੰਜ, ਛੱਤੀਸਗੜ੍ਹ ਤੋਂ ਸੱਤ, ਪੱਛਮੀ ਬੰਗਾਲ ਤੋਂ ਚਾਰ, ਦਮਨ-ਦੀਉ ਅਤੇ ਦਾਦਰਾ ਅਤੇ ਨਗਰ ਮਹਿਲ ਦੀਆਂ ਦੋ ਸੀਟਾਂ ’ਤੇ ਵੋਟਿੰਗ ਹੋਈ।

Related posts

ਅੱਜ ਤੋਂ ਇੰਡੀਅਨ ਰੇਲਵੇ ਵਲੋਂ ਕਿਰਾਏ ਵਿੱਚ ਵਾਧਾ !

admin

ਅੱਜ ਤੋਂ ਆਦਮਪੁਰ-ਮੁੰਬਈ ਵਿਚਕਾਰ ਹਵਾਈ ਸਫ਼ਰ ਦੀ ਸ਼ੁਰੂਆਤ ਹੋਵੇਗੀ !

admin

ਮਹਾਰਾਸ਼ਟਰ ਸਰਕਾਰ ਨੂੰ ‘ਤਿੰਨ-ਭਾਸ਼ਾ’ ਨੀਤੀ ਬਾਰੇ ਜਾਰੀ ਕੀਤੇ ਹੁਕਮ ਵਾਪਸ ਕਿਉਂ ਲੈਣੇ ਪਏ ?

admin