
ਜਨਵਰੀ 1922 ਵਿੱਚ ਸਿੱਖਾਂ ਨੇ ਦਰਬਾਰ ਸਾਹਿਬ ਦੀਆਂ ਚਾਬੀਆਂ ਦਾ ਮੋਰਚਾ ਸ਼ੁਰੂ ਕੀਤਾ। ਸਰਕਾਰ ਅਖੀਰ ਸਿੱਖਾ ਤੇ ਜ਼ੁਲਮ ਕਰਕੇ ਹਾਰ ਗਈ।ਪਰ ਸਿੱਖਾਂ ਦੇ ਵੱਧਦੇ ਵਿਦਰੋਹ ਮੂਹਰੇ ਅੰਗਰੇਜ਼ ਸਰਕਾਰ ਨੂੰ ਹਾਰ ਮੰਨਣੀ ਪਈ।17 ਜਨਵਰੀ 1922 ਨੂੰ ਸਿੱਖ ਬਿਨਾਂ ਸ਼ਰਤ ਜੇਲਾਂ ਤੋਂ ਰਿਹਾ ਕਰਕੇ ਭਰੇ ਦੀਵਾਨ ਵਿੱਚ ਚਾਬੀਆਂ ਦਾ ਗੁੱਛਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਖੜਕ ਸਿੰਘ ਦੇ ਹਵਾਲੇ ਕਰ ਦਿੱਤਾ।
ਗੁਰਦਵਾਰਾ ਸੁਧਾਰ ਲਹਿਰ ਲਈ ਜਿੰਨੇ ਵੀ ਮੋਰਚੇ ਲੱਗੇ ਉਹਨਾਂ ਵਿੱਚ ਭਾਂਵੇ ਸਿੱਖਾ ਨੂੰ ਵੱਡੀ ਮਾਤਰਾ ਵਿੱਚ ਕੁਰਬਾਨੀਆਂ ਦੇਣੀਆਂ ਪਈਆਂ ਅਤੇ ਸਰੀਰ ਉੱਤੇ ਵੀ ਅਣ-ਮਨੁੱਖੀ ਤਸ਼ੱਦਦ ਝੱਲਣੇ ਪਏ। ਪਰ ਫਿਰ ਵੀ ਸਿੱਖ ਅਡੋਲ ਰਹੇ।ਗੁਰਦੁਵਾਰਿਆਂ ਉੱਤੇ ਮਹੰਤਾ ਦੇ ਕਬਜ਼ੇ ਹੋ ਚੁੱਕੇ ਸਨ ਜੋ ਅਸਲ ਮੂਲ ਰੂਪ ਵਿੱਚ ਬ੍ਰਾਮਣ ਹਿੰਦੂ ਹੀ ਸਨ। ਅੰਗਰੇਜ਼ ਸਰਕਾਰ ਅਤੇ ਬ੍ਰਾਮਣਵਾਦੀ ਉਸ ਮਹੰਤਾ ਨੂੰ ਪੂਰੀ ਸ਼ਹਿ ਦੇ ਰਹੀ ਸੀ।ਚਾਬੀਆਂ ਦੇ ਮੋਰਚੇ ਤੋਂ ਬਾਅਦ ਮਹਾਤਮਾ ਗਾਂਧੀ ਨੇ ਇਹ ਦੇਖ ਲਿਆ ਸੀ ਜੇਕਰ ਅਸੀ ਆਜ਼ਾਦੀ ਚਹੁੰਦੇ ਹਾਂ ਤਾਂ ਸਾਨੂੰ ਸਿੱਖ ਹੀ ਲੈ ਕੇ ਦੇ ਸਕਦੇ ਹਨ। ਇਹਨਾਂ ਨੂੰ ਹੱਲਾ ਸ਼ੇਰੀ ਦਿੱਤੀ ਜਾਵੇ ਅਤੇ ਆਜ਼ਾਦੀ ਲੈਣ ਦੀ ਵਾਂਗਡੋਰ ਆਪ ਦੇ ਕੋਲ ਰੱਖੀ ਜਾਵੇ ਅੰਦਰ ਤੋਂ ਗਾਂਧੀ ਵਰਗੇ ਸਿੱਖਾਂ ਦੇ ਉਲਟ ਸਨ ਉੱਪਰ ਤੋਂ ਸਿੱਖਾਂ ਨੂੰ ਹੱਲਾ-ਸ਼ੇਰੀ ਦੇਣ ਖ਼ਾਤਰ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਖੜਕ ਸਿੰਘ ਨੂੰ ਇਹ ਕਹਿ ਕੇ ਵਧਾਈ ਭੇਜ ਦਿੱਤੀ ਕੇ ਆਜ਼ਾਦੀ ਅੰਦੋਲਨ ਦੀ ਪਹਿਲੀ ਲੜ੍ਹਾਈ ਜਿੱਤ ਲਈ ਹੈ।ਇਸ ਹੱਲਾ-ਸ਼ੇਰੀ ਨੇ ਸਿੱਖਾਂ ਦੇ ਮਨਾਂ ਨੂੰ ਖੁਸ਼ ਕਰ ਦਿੱਤਾ ਅਤੇ ਅੱਗੇ ਵਾਸਤੇ ਉਤਸ਼ਾਹਿਤ ਕਰ ਦਿੱਤਾ ਇੱਧਰ ਸਿੱਖ ਲੀਡਰਾਂ ਨੇ ਵੀ ਕਹਿ ਦਿੱਤਾ ਸਾਡੇ ਲਈ ਜੋ ਕੁਝ ਹਨ ਹਿੰਦੂ ਹੀ ਹਨ। ਕਾਗਰਸ ਨੇ 1930 ਵਿੱਚ ਕੌਂਸਲ ਚੋਣਾਂ ਦਾ ਬਾਈਕਾਟ ਕਰ ਦਿੱਤਾ ਉਹ ਤਾਂ ਇਹ ਦੇਖ ਰਹੇ ਸਨ ਚੋਣਾਂ ਦਾ ਬਾਈਕਾਟ ਕਰਕੇ ਸਾਨੂੰ ਆਜ਼ਾਦੀ ਦੀ ਲਹਿਰ ਵਿੱਚ ਕੀ ਫਾਇਦਾ ਹੋਵੇਗਾ? ਪਰ ਸਿੱਖਾਂ ਨੇ ਬਿੰਨਾ ਸੋਚੇ ਸਮਝੇ ਆਪ ਦੀ ਸਹਿਮਤੀ ਨਾਲ ਹੀ ਪ੍ਰਗਟ ਕਰ ਦਿੱਤੀ।ਅੰਗਰੇਜ਼ ਸਰਕਾਰ ਸਿੱਖਾਂ ਦਾ ਬਹੁਤ ਧਿਆਨ ਰੱਖ ਰਹੀ ਸੀ ਪਰ ਮਾੜੀ ਗੱਲ ਇਹ ਸੀ ਸਿੱਖ ਆਪਣਾ ਦਿਮਾਗ ਨਹੀਂ ਵਰਤ ਰਹੇ ਸਨ।ਜਦ ਅੰਗਰੇਜ਼ ਸਿੱਖਾਂ ਦਾ ਫਾਇਦਾ ਕਰਨ ਦੀ ਕੋਈ ਗੱਲ ਕਰਦੇ ਤਾਂ ਹਿੰਦੂ ਸਿੱਖਾਂ ਨੂੰ ਗਲਤ ਰਾਹ ਪਾ ਕੇ ਮੁ਼ਕਰਾ ਦਿੰਦੇ।
ਅੰਗਰੇਜ਼ ਸਰਕਾਰ ਨੇ 1921 ਵਿੱਚ ਖ਼ਾਲਸਾ ਕਾਲਜ ਅਮ੍ਰਿਤਸਰ ਨੂੰ ਸਿੱਖ ਯੁਨੀਵਰਿਸਟੀ ਬਣਾਉਣ ਦੀ ਤਜਵੀਜ ਪਾਸ ਕਰ ਦਿੱਤੀ ਬਰਤਾਨੀਆਂ ਦੇ ਸ਼ਹਿਜ਼ਾਦੇ ਨੇ ਉਸ ਦਾ ਐਲਾਨ ਕਰਨ ਲਈ ਖ਼ਾਲਸਾ ਕਾਲਜ ਆਉਣਾ ਸੀ।ਪਰ ਗਾਂਧੀ ਹੋਰਾ ਨੂੰ ਜਦ ਪਤਾ ਲਗਿਆ ਤਾਂ ਉਹਨਾਂ ਕਾਲਜ ਦੇ ਸਿੱਖ ਪੋ੍ਫ਼ੈਸਰਾਂ ਨੂੰ ਕਹਿ ਕੇ ਕਾਲਜ ਵਿੱਚ ਹੜਤਾਲ ਕਰਵਾ ਦਿੱਤੀ। ਇੱਥੇ ਹੀ ਬਸ ਨਹੀ ਮਹਾਤਮਾਂ ਗਾਂਧੀ ਨੇ ਸ਼੍ਰੋਮਣੀ ਗੁਰਦੁਵਾਰਾ ਪ੍ਬੰਧਕ ਕਮੇਟੀ ਤੋਂ ਇੱਕ ਮਤਾ ਪਾਸ ਕਰਵਾ ਕੇ ਸਿੱਖ ਫ਼ੌਜੀਆਂ ਅਤੇ ਰਿਟਾਈਡ ਹੋ ਚੁੱਕੇ ਸਿੱਖ ਫ਼ੌਜੀਆਂ ਨੂੰ ਸਮਾਗਮ ਤੋ ਪਰੇ ਰਹਿਣ ਲਈ ਕਿਹਾ ਸ਼ਹਿਜ਼ਾਦੇ ਨੇ ਆਪਣਾ ਅਮ੍ਰਿਤਸਰ ਆਉਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ। ਜਦ ਮਦਨ ਮੋਹਨ ਮਾਲਵੀਆ ਕਾਂਗਰਸੀ ਲੀਡਰ ਅਮ੍ਰਿਤਸਰ ਪਹੁੰਚਿਆ ਉਸ ਦਾ ਖ਼ਾਲਸਾ ਕਾਲਜ ਆਉਣ ਦਾ ਪ੍ਰੋਗਰਾਮ ਸੀ ਸਿੱਖ ਪੋ੍ਫ਼ੈਸਰਾਂ ਨੂੰ ਪੂਰਾ ਚਾਅ ਸੀ। ਪੋ੍ਫ਼ੈਸਰ, ਵਿਦਿਆਰਥੀਆਂ ਨੂੰ ਨਾਲ ਲੈ ਕੇ ਰੇਲਵੇ ਸਟੇਸ਼ਨ ਤੋਂ ਕਾਲਜ ਤੱਕ ਬੜੇ ਜਸ਼ਨਾ ਨਾਲ ਲੈ ਕੇ ਆਏ। ਸਿੱਖਾਂ ਨੇ ਇਹ ਨਹੀ ਸੋਚਿਆ ਸਿੱਖ ਯੁਨੀਵਰਿਸਟੀ ਬਣਦੀ ਤਾਂ ਅਸੀਂ ਹੱਥ ਵਿਚੋਂ ਕੱਢ ਲਈ ਮਦਨ ਮੋਹਨ ਸਾਡੇ ਲਈ ਕੀ ਲਈ ਬੈਠਾ ਸੀ ?
ਮੁਸਲਿਮ ਲੀਡਰਸ਼ਿਪ ਕਾਂਗਰਸੀ ਲੀਡਰਾਂ ਨੂੰ ਚੰਗੀ ਤਰਾਂ ਜਾਣ ਚੁੱਕੀ ਸੀ।ਉਹ ਇਹਨਾਂ ਦੀਆਂ ਬੇਈਮਾਨ ਚਾਲਾਂ ਨੂੰ ਬਹੁਤਾ ਚਿਰ ਨਾ ਸਹਾਰ ਸਕੀ।ਉਹ ਇਸ ਗੱਲ ਤੋਂ ਜਾਣੂ ਹੋ ਗਏ ਸਨ ਕਾਂਗਰਸ ਜੋ ਕਰ ਰਹੀ ਹੈ ਆਪ ਦੇ ਲਈ ਹੀ ਕਰ ਰਹੀ ਹੈ। ਮੁਸਲਿਮ ਲੀਡਰਸ਼ਿਪ ਨੇ ਆਪਣੇ ਹੱਕਾਂ-ਹਿੱਤਾਂ ਖ਼ਾਤਰ ਅਲੱਗ ਲੜਨਾ ਸ਼ੁਰੂ ਕਰ ਦਿੱਤਾ ਪਰ ਸਿੱਖ ਲੀਡਰਾਂ ਨੂੰ ਤਾਂ ਮੁਸਲਮਾਨ ਲੀਡਰਸ਼ਿਪ ਵੱਲ ਵੇਖ ਕੇ ਵੀ ਸੋਝੀ ਨਾ ਆਈ ਕੇ ਅਸੀ ਵੀ ਆਪਣੇ ਹੱਕਾਂ-ਹਿੱਤਾਂ ਖ਼ਾਤਰ ਅਲੱਗ ਹੋ ਕੇ ਲੜੀਏ।
1921 ਵਿੱਚ ਕਾਂਗਰਸ ਦੇ ਅਹਿਮਦਾਬਾਦ ਸੈਸ਼ਨ ਵਿੱਚ ਮਹਾਤਮਾਂ ਗਾਂਧੀ ਨੇ ਸਿੱਖਾਂ ਦੀ ਵੱਧ ਗਿਣਤੀ ਦੇਖ ਕੇ ਖੁਸ਼ੀ ਪ੍ਰਗਟ ਕਰਦਿਆਂ ਵਡਿਆਈ ਕਰ ਦਿੱਤੀ ਕੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਸਿੱਖ ਭਾਈਚਾਰਾ ਹਰ ਲਹਿਰ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਮੂਹਰੇ ਹੋ ਕੇ ਹਿੱਸਾ ਲੈ ਰਿਹਾ ਹੈ। ਸਿੱਖ ਅਜਿਹੀਆਂ ਵਡਿਆਈਆਂ ਦੇ ਭੁੱਖੇ ਸਨ ਪਰ ਕਾਂਗਰਸ ਜੋ ਅੰਗਰੇਜ਼ਾ ਨੂੰ ਹੱਕੀ ਮੰਗਾਂ ਦੇ ਅਤੇ ਪੂਰਨ ਆਜ਼ਾਦੀ ਦੇ ਆਪਣੇ ਵਲੋ ਪਾਸ ਕੀਤੇ ਹੋਏ ਮਤੇ ਅੰਗਰੇਜ਼ ਸਰਕਾਰ ਨੂੰ ਦਿੰਦੀ ਸੀ ਉਸ ਵਿੱਚ ਸਿੱਖਾਂ ਦੇ ਹੱਕਾ ਦੀ ਗੱਲ ਤਾਂ ਕਿਤੇ ਵੀ ਨਹੀਂ ਲਿੱਖੀ ਜਾਂਦੀ ਸੀ ਸਾਰੀਆਂ ਗੱਲਾਂ ਕਾਂਗਰਸ,ਹਿੰਦੂ ਭਾਈਚਾਰੇ ਦੇ ਹੱਕ ਵਿੱਚ ਹੀ ਲਿਖਦੀ ਸੀ।ਅੰਗਰੇਜ਼ ਸਰਕਾਰ ਤਾਂ ਆਪ ਇਹ ਸੋਚ ਰਹੀ ਸੀ ਸਿੱਖਾਂ ਨੇ ਹਿੰਦੂਆਂ ਮਗਰ ਲਗ ਕੇ ਆਪਣਾ ਆਪ ਤਬਾਹ ਕਰ ਲੈਣਾ ਹੈ। ਇਸ ਲਈ ਵਾਰ ਵਾਰ ਸਿੱਖਾਂ ਨੂੰ ਹਿੰਦੂਆਂ ਨਾਲੋ ਵੱਖ ਕਰ ਰਹੀ ਸੀ ਤਾਂ ਕੇ ਇਹ ਆਪਣੀ ਵੱਖਰੀ ਆਜ਼ਾਦੀ ਲੈ ਸਕਣ।
ਹਿੰਦੂਆਂ ਨੇ ਇਕ ਮਤਾ ਪਾਸ ਕਰਕੇ ਅੰਗਰੇਜ਼ ਸਰਕਾਰ ਕੋਲ ਸਾਂਝੇ ਰਾਜ ਦੀ ਮੰਗ ਰੱਖ ਦਿੱਤੀ।ਇਸ ਮੰਗ ਦਾ ਸਿੱਧਾ ਮਤਲਭ ਇਹੀ ਸੀ ਸਾਨੂੰ ਇਸ ਦੇਸ਼ ਦੇ ਮਾਲਕ ਬਣਾ ਦਿੱਤਾ ਜਾਵੇ। ਪੂਰਨ ਆਜ਼ਾਦੀ ਦੀ ਮੰਗ ਰੱਖੀ ਗਈ ਸੀ ਜੇਕਰ ਉਸ ਵਿੱਚ ਸਿੱਖ ਆਜ਼ਾਦੀ ਦੀ ਅਲੱਗ ਗੱਲ ਕੀਤੀ ਜਾਂਦੀ ਉਹ ਗੱਲ ਵੱਖਰੀ ਸੀ ਪਰ ਉਸ ਵਿੱਚ ਹਿੰਦੂਵਾਦੀ ਦੀ ਆਜ਼ਾਦੀ ਤੋਂ ਬਿੰਨਾਂ ਕੁਝ ਵੀ ਨਹੀਂ ਲਿਖਿਆ ਸੀ ਦੂਸਰੇ ਪਾਸੇ ਇਹ ਪ੍ਰਚਾਰ ਕੀਤਾ ਗਿਆ ਜੇਕਰ ਸਾਂਝਾ ਰਾਜ ਮਿਲਦਾ ਹੈ ਤਾਂ ਹੀ ਸਿੱਖ ਪੂਰਨ ਆਜ਼ਾਦੀ ਨਾਲ ਰਹਿ ਸਕਦੇ ਹਨ ਪਰ ਹਿੰਦੂਵਾਦੀ ਨੇ ਉਸ ਦਾ ਨਾਂਮ ਹੀ ਇਸ ਤਰਾਂ ਦਾ ਰੱਖ ਦਿੱਤਾ ਸੀ ਜਿਸ ਨਾਉਂ ਨਾਲ ਸਿੱਖ ਗੁਮਰਾਹ ਹੋ ਜਾਣ।ਪਰ ਸਿੱਖਾਂ ਵਾਸਤੇ ਸੋਚਣ ਵਾਲੀ ਇਹ ਗੱਲ ਸੀ ਅੰਗਰੇਜ਼ ਤਾਂ ਸਾਨੂੰ ਵੱਖਰੀ ਆਜ਼ਾਦੀ ਦੇ ਰਹੇ ਹਨ ਅਸੀਂ ਹਿੰਦੂਆਂ ਦੇ ਗੁਲਾਮ ਹੋ ਕੇ ਉਧਾਰੀ ਆਜ਼ਾਦੀ ਦੇ ਤੌਰ ਤੇ ਇਹਨਾਂ ਨਾਲ ਕਿਓੁਂ ਰਹਾਗੇ।
1920 ਵਿੱਚ ਸਿੱਖਾਂ ਨੇ ਗੁਰੂਦੁਵਰਾ ਸੁਧਾਰ ਲਹਿਰ ਦੀਆਂ ਕਈ ਜਿੱਤਾਂ ਪ੍ਰਾਪਤ ਕੀਤੀਆਂ ਕੲੀ ਗੁਰਦੁਵਾਰੇ ਜਿਸ ਤਰਾਂ ਗੁਰਦੁਵਾਰਾ ਬਾਬੇ ਦੀ ਬੇਰ ਸਾਹਿਬ (ਸਿਆਲਕੋਟ),ਪੰਜਾ ਸਾਹਿਬ ਆਦਿ ਗੁਰਦੁਵਾਰੇ ਅੰਗਰੇਜ਼ ਸਰਕਾਰ ਦਾ ਤਸ਼ੱਦਦ ਝੱਲਦੇ ਹੋਇਆ ਮਸੰਦਾ ਤੋ ਆਜ਼ਾਦ ਕਰਵਾਏ। ਹਰੇਕ ਮੋਰਚੇ ਮੂਹਰੇ ਸਰਕਾਰ ਨੂੰ ਝੁਕਣਾ ਪਿਆ।ਇਸੇ ਹੀ ਸਾਲ ਵਿਚ ਸ਼੍ਰੋਮਣੀ ਗੁਰਦੁਵਾਰਾ ਪ੍ਬੰਧਕ ਕਮੇਟੀ ਹੋਂਦ ਵਿੱਚ ਆਈ।ਇਸ ਧਾਰਮਿਕ ਕਮੇਟੀ ਨੂੰ ਕਈ ਰਾਜਨੀਤਕ ਮਸਲਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ।ਉਸ ਲੋੜ ਨੂੰ ਪੂਰੀ ਕਰਨ ਲਈ ਇਸ ਕਮੇਟੀ ਨੇ ਇਕ ਹੋਰ ਕਮੇਟੀ ਹੋਂਦ ਵਿੱਚ ਲਿਆਂਦੀ ਜਿਸ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਰੱਖਿਆ। ਇਹ ਦੋਨੋਂ ਕਮੇਟੀਆਂ ਸਿੱਖਾਂ ਦੀ ਅਗਵਾਈ ਕਰ ਰਹੀਆਂ ਸਨ।ਇਹਨਾਂ ਦੇ ਹੌਂਦ ਵਿੱਚ ਆਉਣ ਤੋਂ 27 ਸਾਲ ਬਾਅਦ ਦੇਸ਼ ਆਜ਼ਾਦ ਹੋਇਆ ਇਹਨਾਂ ਕੋਲ ਕੰਮ ਕਰਨ ਦਾ ਬਹੁਤ ਸਮਾਂ ਸੀ ਪਰ ਅਫ਼ਸੋਸ ਵਾਲੀ ਗੱਲ ਇਹ ਹੈ ਇਹਨਾਂ ਵਿਚੋਂ ਕੋਈ ਵੀ ਕਮੇਟੀ ਸਿੱਖਾਂ ਨੂੰ ਵੱਖਰੀ ਪੂਰਨ ਆਜ਼ਾਦੀ ਨਾ ਦਿਵਾ ਸਕੀ ਨਾਲੇ ਸਿੱਖ ਮੂਹਰੇ ਹੋ ਕੇ ਤਨੋ ਮਨੋ ਖੂਨ ਵਹਾ ਰਹੇ ਸਨ।
20 ਫ਼ਰਵਰੀ1921 ਨੂੰ ਭਾਈ ਲਛਮਣ ਸਿੰਘ ਧਾਰੋਵਾਲ ਦੀ ਅਗਵਾਈ ਹੇਠ ਸਿੱਖ ਜਥੇ ਨੇ ਨਨਕਾਣਾ ਸਾਹਿਬ ਗੁਰਦੁਵਾਰੇ ਦੇ ਕਬਜ਼ੇ ਲਈ ਹੱਲਾ ਬੋਲ ਦਿੱਤਾ। ਜੱਥੇ ਦੇ ਅੰਦਰ ਦਾਖ਼ਲ ਹੁੰਦਿਆਂ ਸਾਰ ਹੀ ਮਹੰਤ ਨੇ ਪਹਿਲਾਂ ਬਣਾਈ ਵਿਉਂਤਬੰਦੀ ਅਨੁਸਾਰ ਗੁਰਦੁਵਾਰਾ ਸਾਹਿਬ ਅੰਦਰੋ ਬੰਦ ਕਰ ਦਿੱਤਾ ਸਾਜਿਸ਼ ਦੇ ਅਧੀਨ ਗੁੰਡਿਆਂ ਨੇ ਸਿੰਘਾਂ ਨੂੰ ਹਥਿਆਰਾਂ, ਕੋਠੇ ਤੇ ਰੱਖੇ ਪਥੱਰਾਂ,ਟਕੂਏ ਆਦਿ ਸਮਾਨ ਨਾਲ ਅੰਦਰੇ ਹੀ ਸ਼ਹੀਦ ਕਰ ਦਿੱਤਾ ਇਸ ਸਾਕੇ ਵਿੱਚ 130 ਸਿੰਘ ਸ਼ਹੀਦ ਹੋਏ।
3 ਮਾਰਚ ਨੂੰ ਨਨਕਾਣਾ ਸਾਹਿਬ ਸ਼ਹੀਦੀ ਸਮਾਗਮ ਵਿੱਚ ਮਹਾਤਮਾਂ ਗਾਂਧੀ ਵੀ ਪੁਹੰਚ ਗਿਆ ਗਾਂਧੀ ਸ਼ਹੀਦੀ ਸਮਾਗਮ ਵਿੱਚ ਆਪ ਦਾ ਸਿਆਸੀ ਲਾਹਾ ਲੈਣਾ ਚਹੁੰਦਾ ਸੀ ਉਸ ਨੇ ਇਸ ਨੂੰ ਜਲਿਆਂਵਾਲੇ ਬਾਗ਼ ਨਾਲੋ ਵੀ ਵੱਧ ਗਿਣੀ ਮਿਥੀ ਸਾਜਿਸ਼ ਦੱਸ ਕੇ ਸਿਆਸੀ ਰੰਗਤ ਦੇ ਦਿੱਤੀ। ਉਸ ਨੇ ਕਿਹਾ ਤੁਸੀ ਸਿਰਫ ਅਜ਼ਾਦ ਭਾਰਤ ਵਿੱਚ ਹੀ ਆਜ਼ਾਦੀ ਦਾ ਅਨੰਦ ਮਾਣ ਸਕਦੇ ਹੋ। ਹੁਣ ਜੋ ਸਰਕਾਰ ਨੇ ਅਦਾਲਤੀ ਕਾਰਵਾਈ ਕਰਨੀ ਹੈ ਉਸ ਦਾ ਜੇਕਰ ਸਿੱਖ ਬਾਈਕਾਟ ਕਰ ਦੇਣ ਤਾ ਮੈਂ ਸਿੱਖਾਂ ਵੱਲੋ ਬਣਾਈ ਕਮੇਟੀ ਦਾ ਪ੍ਰਧਾਨ ਬਣਨ ਨੂੰ ਤਿਅਰ ਹਾਂ ਇਹ ਸ਼ਹੀਦੀਆਂ ਭਾਰਤ ਦੀ ਆਜ਼ਾਦੀ ਲਈ ਸਮਰਪਿਤ ਹੋਣੀਆਂ ਚਾਹੀਦੀਆਂ ਹਨ।ਇਸ ਤਰਾਂ ਦਾ ਭਾਸ਼ਣ ਦੇ ਕੇ ਸਿੱਖਾਂ ਦੇ ਜਖ਼ਮੀ ਹੋਏ ਦਿਲਾਂ ‘ਤੇ ਮਲਮ ਦਾ ਕੰਮ ਕਰਕੇ ਸਿਅਾਸੀ ਹਿੱਤਾਂ ਦਾ ਲਾਹਾ ਲੈਣ ਲਈ ਗਾਂਧੀ ਸਿੱਖਾਂ ਨੂੰ ਭੜਕਾ ਗਿਆ।
16 ਮਾਰਚ 1931 ਨੂੰ ਇਕ ਗੁਰਦੁਆਰਾ ਸਾਹਿਬ ਸੀਸ ਗੰਜ ਦਿਲੀ ਵਿਖੇ ਸਿੱਖਾਂ ਨੇ ਬਹੁਤ ਵੱਡਾ ਸਮਾਗਮ ਰੱਖਿਆ ਜਿਸ ਵਿਚ ਮਹਾਤਮਾ ਗਾਂਧੀ ਨੂੰ ਵਿਸ਼ੇਸ਼ ਸੱਦਾ ਪੱਤਰ ਦੇ ਕੇ ਬੜੇ ਆਦਰ ਮਾਣ ਨਾਲ ਨਾਲ ਬੁਲਾਇਆ ਗਿਆ ।ਮਹਾਤਮਾ ਗਾਂਧੀ ਨੂੰ ਸਿੱਖ ਲੀਡਰਾਂ ਨੇ ਕਿਹਾ ਜੇਕਰ ਕਾਂਗਰਸ ਸਿੱਖਾਂ ਨਾਲ ਕੀਤੇ ਵਾਅਦੇ ਤੋਂ ਮੁੱਕਰ ਗਈ ਫਿਰ ਸਿੱਖਾਂ ਦਾ ਕੀ ਬਣੁਗਾ?ਅਸੀ ਸਿੱਖਾਂ ਨੂੰ ਕੀ ਜਵਾਬ ਦੇਵਾਂਗੇ? ਮਹਾਤਮਾ ਗਾਂਧੀ ਨੇ ਕਿਹਾ, ” ਕਾਂਗਰਸ ਨੇ ਲਾਹੌਰ ਵਿਚ ਮਤਾ ਪਾਸ ਕਰ ਦਿੱਤਾ ਹੈ ਉਹ ਕੋਈ ਵੀ ਅਜਿਹਾ ਸੰਵਿਧਾਨ ਨਹੀ ਬਣਾਏਗੀ ਜਿਸ ਨੂੰ ਸਿੱਖ ਪ੍ਰਵਾਨ ਨਾ ਕਰਨ ਸਿੱਖਾਂ ਦਾ ਪੂਰਾ ਪੂਰਾ ਖਿਆਲ ਰੱਖਿਆ ਜਾਵੇਗਾ ਤੁਸੀਂ ਮੇਰੇ ਤੇ ਪੂਰਾ ਵਿਸ਼ਵਾਸ ਰੱਖੋ!” ਸਿੱਖ ਅਜੇ ਅੰਗਰੇਜ਼ੀ ਰਾਜ ਤੋ ਮੁਕਤ ਤਾਂ ਨਹੀ ਹੋਏ ਸਨ ਪਰ 16 ਸਾਲ ਪਹਿਲਾਂ ਹੀ ਮਹਾਤਮਾਂ ਗਾਂਧੀ ਤੇ ਪੰਡਿਤ ਨਹਿਰੂ ਨੂੰ ਪੁੱਛਣ ਲਗ ਪਏ ਸਨ ਸਾਡੇ ਨਾਲ ਧੋਖਾ ਤਾਂ ਨਹੀਂ ਕਰੋਗੇ? ਜਿਹੜੇ ਅੰਗਰੇਜ਼ ਦੋਹੀ ਹੱਥੀਂ ਸਿੱਖਾਂ ਨੂੰ ਰਾਜ ਦੇ ਰਹੇ ਸਨ ਉੱਧਰ ਤਾਂ ਇਹਨਾਂ ਦਾ ਖਿਆਲ ਹੀ ਨਾ ਗਿਆ !