India

15 ਅਗਸਤ ਤਕ ਦਿੱਲੀ ‘ਚ 500 ਤਿਰੰਗੇ ਲਗਾਏ ਜਾਣਗੇ, ਰੱਖ-ਰਖਾਅ ਲਈ ਬਣਾਈ ਕਮੇਟੀ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਵੱਡਾ ਐਲਾਨ ਕੀਤਾ ਹੈ। ਸੀਐਮ ਮੁਤਾਬਕ ਆਜ਼ਾਦੀ ਦੇ 75ਵੇਂ ਸਾਲ ਦੇ ਮੌਕੇ ‘ਤੇ ਦਿੱਲੀ ‘ਚ 500 ਥਾਵਾਂ ‘ਤੇ ਤਿਰੰਗਾ ਲਗਾਇਆ ਜਾ ਰਿਹਾ ਹੈ। ਤਿਰੰਗਾ ਸਨਮਾਨ ਸਮਾਰੋਹ ‘ਚ ਮੁੱਖ ਮੰਤਰੀ ਨੇ ਕਿਹਾ ਕਿ ਤਿਰੰਗਾ ਸਾਡਾ, ਆਣ, ਬਾਨ, ਸ਼ਾਨ ਅਤੇ ਜਾਨ ਹੈ। ਇਸ ਨੂੰ ਦੇਖੀਏ ਤਾਂ ਉਨ੍ਹਾਂ ਸਾਰੇ ਸ਼ਹੀਦਾਂ ਦੀਆਂ ਤਸਵੀਰਾਂ ਸਾਡੇ ਸਾਹਮਣੇ ਆ ਜਾਂਦੀਆਂ ਹਨ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ। ਦਿੱਲੀ ਦੇਸ਼ ਦੀ ਰਾਜਧਾਨੀ ਹੀ ਨਹੀਂ, ਹੁਣ ਤਿਰੰਗੇ ਦੀ ਰਾਜਧਾਨੀ ਵੀ ਬਣ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਤਿਰੰਗਾ ਭਾਰਤ ਦੇ ਨਾਮ ਨੂੰ ਦਰਸਾਉਂਦਾ ਹੈ। ਅਸੀਂ ਤਜਵੀਜ਼ ਕਰਦੇ ਹਾਂ ਕਿ ਤਿਰੰਗੇ ਦਾ ਅਸਲ ਸਤਿਕਾਰ ਉਦੋਂ ਹੋਵੇਗਾ ਜਦੋਂ ਕਮੇਟੀ ਦੇ ਲੋਕ ਆਪਣੇ-ਆਪਣੇ ਖੇਤਰ ਵਿੱਚ ਘੱਟੋ-ਘੱਟ 1000 ਜਵਾਨ ਫ਼ੌਜੀ ਤਿਆਰ ਕਰਨਗੇ।ਮੈਂ ਇਸ ਤਰ੍ਹਾਂ ਕਰਨ ਵਾਲੀਆਂ ਕਮੇਟੀਆਂ ਨਾਲ ਆਪਣੇ ਘਰ ਰਾਤ ਦਾ ਭੋਜਨ ਕਰਾਂਗਾ।

Related posts

ਜੀਨਸ ਅਤੇ ਟੀ-ਸ਼ਰਟਾਂ ਪਾਉਣ ‘ਤੇ ਪਾਬੰਦੀ : ਪੰਜਾਬ ਦੇ ਗੁਆਂਢੀ ਸੂਬੇ ਵਲੋਂ ਮੁਲਾਜ਼ਮ ਨੂੰ ਹੁਕਮ

admin

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin