ਨਵੀਂ ਦਿੱਲੀ – ਕਰਨਾਟਕ ’ਚ ਹਿਜਾਬ ਵਿਵਾਦ ਵਧਦਾ ਜਾ ਰਿਹਾ ਹੈ। ਹੁਣ ਇਸ ਮਾਮਲੇ ’ਚ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ ਵੀ ਕੁੱਦ ਪਈ ਹੈ। ਮਮਲਾ ਨੇ ਟਵਿੱਟਰ ’ਤੇ ਸਥਿਤੀ ਨੂੰ ‘ਭਿਆਨਕ’ ਦੱਸਿਆ। ਉੱਘੀ ਮਹਿਲਾ ਅਧਿਕਾਰ ਕਾਰਕੁਨ ਮਲਾਲਾ ਨੇ ਭਾਰਤੀ ਨੇਤਾਵਾਂ ਨੂੰ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਤੇ ਕਿਹਾ ਮੁਸਲਿਮ ਔਰਤਾਂ ਹਾਸ਼ੀਏ ’ਤੇ ਨਾ ਹੋਣ। ਉਨ੍ਹਾਂ ਨੇ ਲਿਖਿਆ, ‘ਲੜਕੀਆਂਂ ਨੂੰ ਹਿਜਾਬ ਪਹਿਨ ਕੇ ਸਕੂਲ ਜਾਣ ਤੋਂਂ ਮਨ੍ਹਾ ਕੀਤਾ ਜਾਣਾ ਭਿਆਨਕ ਹੈ। ਭਾਰਤੀ ਨੇਤਾਵਾਂ ਨੂੰ ਮੁਸਲਿਮ ਔਰਤਾਂ ਨੂੰ ਹਾਸ਼ੀਏ ’ਤੇ ਰੱਖਣਾ ਬੰਦ ਕਰਨਾ ਚਾਹੀਦਾ ਹੈ। ਭਾਜਪਾ ਵਿਧਾਇਕ ਤੇ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਸੀਟੀ ਰਵੀ ਨੇ ਇਸ ਪੋਸਟ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਲਿਖਿਆ ਹੈ ਕਿ ਭਾਰਤ ਦੇ ਅੰਦਰੂਨੀ ਮਾਮਲਿਆਂਂ’ਚ ਦਖ਼ਲ ਦੇਣ ਵਾਲੀ ਇਹ ਕੌਣ ਹੈ? ਕੀ ਉਸ ਨੂੰ ਆਪਣੇ ਬੁਰਕੇ ਦੇ ਪਿੱਛੇ ਨਹੀਂ ਛੁਪਣਾ ਚਾਹੀਦਾ?
ਇਸ ਤੋਂਂ ਪਹਿਲਾਂ ਰਾਜ ਦੇ ਕਈ ਜ਼ਿਲ੍ਹਿਆਂਂ ਦੇ ਕਾਲਜਾਂ ’ਚ ਹਿੰਸਕ ਪ੍ਰਦਰਸ਼ਨਾਂ ਤੇ ਪਥਰਾਅ ਦੀਆਂਂ ਘਟਨਾਵਾਂ ਤੋਂਂ ਬਾਅਦ ਪੁਲਿਸ ਨੂੰ ਲਾਠੀਚਾਰਜ ਤੇ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। ਵਿਗੜਦੇ ਮਾਹੌਲ ਨੂੰ ਦੇਖਦਿਆਂਂ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਅਗਲੇ ਤਿੰਨ ਦਿਨਾਂ ਲਈ ਸਾਰੇ ਸਕੂਲਾਂ ਤੇ ਕਾਲਜਾਂ ’ਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਰਾਜ ਦੇ ਗ੍ਰਹਿ ਮੰਤਰੀ ਅਰਾਗਾ ਗਿਆਨੇਂਦਰ ਨੇ ਕਿਹਾ ਕਿ ਕਿਸੇ ਨੂੰ ਵੀ ਪੁਲਿਸ ਦੀ ਤਾਕਤ ਦੀ ਵਰਤੋਂ ਕਰਨ ਲਈ ਮਜ਼ਬੂਰ ਨਹੀਂ ਕਰਨਾ ਚਾਹੀਦਾ। ਕਰਨਾਟਕ ਹਾਈ ਕੋਰਟ ਨੇ ਵਿਦਿਆਰਥੀਆਂਂਤੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਕੁਝ ਲੋਕ ਮਾਮਲੇ ਨੂੰ ਜਿਉਂਦਾ ਰੱਖਣਾ ਚਾਹੁੰਦੇ ਹਨ। ਹੁਣ ਇਸ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਅਦਾਲਤ ’ਚ ਹੋਵੇਗੀ।
ਦੂਜੇ ਪਾਸੇ ਕਰਨਾਟਕ ਦੇ ਪ੍ਰਾਇਮਰੀ ਤੇ ਸੈਕੰਡਰੀ ਸਿੱਖਿਆ ਮੰਤਰੀ ਬੀਸੀ ਨਾਗੇਸ਼ ਨੇ ਕਿਹਾ ਕਿ ਇੱਕ ਰਿਪੋਰਟ ਮੁਤਾਬਕ ਕੈਂਪਸ ਫਰੰਟ ਆਫ ਇੰਡੀਆ (ਸੀਐਫਆਈ) ਨੇ ਵਿਵਾਦ ਨੂੰ ਹੋਰ ਭੜਕਾਇਆ ਹੈ। ਇਸ ਦੌਰਾਨ ਹਿਜਾਬ ਵਿਵਾਦ ਪੁਡੂਚੇਰੀ ਤਕ ਵੀ ਪਹੁੰਚ ਗਿਆ ਹੈ। ਸਕੂਲ ਸਿੱਖਿਆ ਡਾਇਰੈਕਟੋਰੇਟ ਨੇ ਆਰੀਅਨਕੁੱਪਮ ’ਚ ਇਕ ਮੁਸਲਿਮ ਲੜਕੀ ਦੇ ਹਿਜਾਬ ਪਹਿਨਣ ’ਤੇ ਅਧਿਆਪਕ ਵੱਲੋਂਂ ਇਤਰਾਜ਼ ਕੀਤੇ ਜਾਣ ਤੋਂਂ ਬਾਅਦ ਸਕੂਲ ਦੇ ਮੁਖੀ ਤੋਂਂ ਜਵਾਬ ਮੰਗਿਆ ਹੈ। ਜ਼ਿਕਰਯੋਗ ਹੈ ਕਿ ਕਰਨਾਟਕ ’ਚ ਜਨਵਰੀ ਦੇ ਸ਼ੁਰੂ ’ਚ ਉਡੁਪੀ ਦੇ ਇੱਕ ਸਰਕਾਰੀ ਕਾਲਜ ’ਚ ਛੇ ਵਿਦਿਆਰਥਣਾਂ ਵੱਲੋਂ ਹਿਜਾਬ ਪਾ ਕੇ ਕਲਾਸ ’ਚ ਆਉਣ ਤੋਂਂ ਬਾਅਦ ਇਸਦੀ ਸ਼ੁਰੂਆਤ ਹੋਈ ਸੀ।
ਕਰਨਾਟਕ ਦੇ ਉਡੁਪੀ, ਸ਼ਿਵਮੋਗਾ, ਬਾਗਲਕੋਟ ਤੇ ਹੋਰ ਖੇਤਰਾਂ ’ਚ ਸਥਿਤ ਵਿਦਿਅਕ ਅਦਾਰਿਆਂਂ’ਚ ਤਣਾਅ ਕਾਰਨ ਪੁਲਿਸ ਤੇ ਪ੍ਰਸ਼ਾਸਨ ਨੂੰ ਦਖ਼ਲ ਦੇਣਾ ਪਿਆ। ਆਈਏਐਨਐਸ ਦੇ ਅਨੁਸਾਰ, ਪੁਲਿਸ ਨੇ ਦੇਵਨਾਗੇਰੇ ਜ਼ਿਲ੍ਹੇ ਦੇ ਹਰੀਹਰ ਫਸਟ ਗ੍ਰੇਡ ਕਾਲਜ ’ਚ ਭੜਕੀ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਤੇ ਲਾਠੀਚਾਰਜ ਕੀਤਾ। ਕਈ ਪੁਲਿਸ ਮੁਲਾਜ਼ਮ ਤੇ ਵਿਦਿਆਰਥੀ ਜ਼ਖ਼ਮੀ ਹੋਏ। ਦੇਵਨਾਗੇਰੇ ਤੇ ਹਰੀਹਰ ’ਚ ਮਨਾਹੀ ਦੇ ਹੁਕਮ ਲਾਗੂ ਕੀਤੇ ਗਏ ਹਨ। ਹਿਜਾਬ ਪਹਿਨਣ ਦੇ ਸਮਰਥਨ ’ਚ ਕੁਝ ਲੋਕਾਂ ਦੇ ਕਾਲਜ ’ਚ ਪਹੁੰਚਣ ਤੋਂਂ ਬਾਅਦ ਵਿਵਾਦ ਵਧ ਗਿਆ। ਵਿੱਦਆਰਥੀਆਂ ਦੀ ਸਥਾਨਕ ਕਾਂਗਰਸੀ ਵਿਧਾਇਕ ਰਾਮੱਪਾ ਨਾਲ ਬਹਿਸ ਵੀ ਹੋਈ। ਸੋਮਵਾਰ ਨੂੰ ਇੱਕ ਵਿਵਾਦਗ੍ਰਸਤ ਇੰਟਰਨੈੱਟ ਮੀਡੀਆ ਪੋਸਟ ਤੋਂਂ ਬਾਅਦ ਵਿਵਾਦ ਖੜ੍ਹਾ ਹੋ ਗਿਆ। ਇੱਥੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ ਗਏ। ਉਡੁਪੀ ਦੇ ਮਹਾਤਮਾ ਗਾਂਧੀ ਮੈਮੋਰੀਅਲ ਕਾਲਜ ’ਚ, ਹਿਜਾਬ ਪਹਿਨੇ ਵਿਦਿਆਰਥਨਾਂਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਜਦੋਂਂ ਕਿ ਭਗਵਾ ਪਹਿਨਣ ਵਾਲੇ ਵਿਦਿਆਰਥੀਆਂਂਦੇ ਇੱਕ ਸਮੂਹ ਨੇ ਨਾਅਰੇਬਾਜ਼ੀ ਕੀਤੀ। ਰਬਕਾਵੀ ਬਨਹੱਟੀ ਦੇ ਇੱਕ ਕਾਲਜ ’ਚ ਪਥਰਾਅ ਤੋਂਂ ਬਾਅਦ ਧਾਰਾ 144 ਲਾਗੂ ਕਰ ਦਿੱਤੀ ਗਈ ਸੀ। ਵਿਜੇਪੁਰਾ, ਗਦਗ, ਦਕਸ਼ੀਨਾ ਕੰਨੜ, ਦੇਵਨਾਗੇਰੇ, ਚਿਤਰਦੁਰਗਾ ਤੇ ਹੋਰ ਜ਼ਿਲ੍ਹਿਆਂਂ ’ਚ ਵੀ ਪ੍ਰਦਰਸ਼ਨ ਕੀਤੇ ਗਏ। ਇਨ੍ਹਾਂ ’ਚ ਜਿੱਥੇ ਵਿਦਿਆਰਥੀ ਅੱਲ੍ਹਾ-ਹੂ-ਅਕਬਰ ਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਂਦੇ ਨਜ਼ਰ ਆ ਰਹੇ ਹਨ।
ਸੀਐਮ ਬੋਮਈ ਨੇ ਰਾਸ਼ਟਰੀ ਰਾਜਧਾਨੀ ’ਚ ਪੱਤਰਕਾਰਾਂ ਨੂੰ ਕਿਹਾ ਕਿ ਮੈਂਂ ਕਰਨਾਟਕ ਦੇ ਲੋਕਾਂ ਦੇ ਨਾਲ-ਨਾਲ ਸਾਰੇ ਸਕੂਲ-ਕਾਲਜ ਦੇ ਵਿਦਿਆਰਥੀਆਂਂ, ਅਧਿਆਪਕਾਂ ਤੇ ਪ੍ਰਬੰਧਕਾਂ ਨੂੰ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕਰਦਾ ਹਾਂ। ਅਦਾਲਤ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ।
ਜਸਟਿਸ ਕ੍ਰਿਸ਼ਨਾ ਐਸ ਦੀਕਸ਼ਿਤ ਨੇ ਕਰਨਾਟਕ ਹਾਈ ਕੋਰਟ ’ਚ ਉਡੁਪੀ ਦੇ ਇੱਕ ਕਾਲਜ ਦੀਆਂਂ ਵਿਦਿਆਰਥਣਾਂ ਵੱਲਂੋਂ ਦਾਇਰ ਪਟੀਸ਼ਨ ਦੀ ਸੁਣਵਾਈ ਕਰਦਿਆਂਂ ਕਿਹਾ ਕਿ ਅਦਾਲਤ ਜਨਤਾ ਤੇ ਵਿਦਿਆਰਥੀਆਂਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੀ ਹੈ। ਰਾਜ ਦੇ ਐਡਵੋਕੇਟ ਜਨਰਲ ਪ੍ਰਭੂਲਿੰਗ ਨਵਦਗੀ ਨੇ ਅਦਾਲਤ ਨੂੰ ਵਿਰੋਧ ਪ੍ਰਦਰਸ਼ਨਾਂ ’ਤੇ ਰੋਕ ਲਗਾਉਣ ਲਈ ਅੰਤਰਿਮ ਆਦੇਸ਼ ਪਾਸ ਕਰਨ ਦੀ ਅਪੀਲ ਕੀਤੀ, ਜਿਸ ਦਾ ਪਟੀਸ਼ਨਕਰਤਾਵਾਂ ਦੇ ਵਕੀਲ ਦੇਵਦੱਤ ਕਾਮਤ ਨੇ ਵੀ ਸਮਰਥਨ ਕੀਤਾ। ਕਾਮਤ ਨੇ ਹਾਲਾਂਕਿ ਸਕੂਲ ’ਚ ਹਿਜਾਬ ਪਹਿਨਣ ਵਾਲੀਆਂਂ ਵਿਦਿਆਰਥਣਾਂ ਨੂੰ ਵੱਖ ਕਰਨ ਨੂੰ ਧਾਰਮਿਕ ਭੇਦਭਾਵ ਕਰਾਰ ਦਿੱਤਾ। ਇਸ ’ਤੇ, ਨਵਡਗੀ ਨੇ ਕਿਹਾ ਕਿ ਅਜਿਹੇ ਬਿਆਨਾਂ ਦੇ ਦੂਰਗਾਮੀ ਨਤੀਜੇ ਹੋਣਗੇ।
ਇਨ੍ਹਾਂ ਘਟਨਾਵਾਂ ਪਿੱਛੇ ਧਾਰਮਿਕ ਤਾਕਤਾਂ ਦੇ ਹੱਥ ਹੋਣ ਦਾ ਸੰਕੇਤ ਦਿੰਦੇ ਹੋਏ ਕਰਨਾਟਕ ਦੇ ਗ੍ਰਹਿ ਮੰਤਰੀ ਗਿਆਨੇਂਦਰ ਨੇ ਇਕ ਵੀਡੀਓ ਸੰਦੇਸ਼ ’ਚ ਕਿਹਾ, ‘ਦੇਸ਼ ਦੇ ਬੱਚੇ ਹੋਣ ਦੇ ਨਾਤੇ ਸਾਨੂੰ ਸਾਰਿਆਂ ਨੂੰ ਭਰਾਵਾਂ ਵਾਂਗ ਇਕੱਠੇ ਖੜ੍ਹੇ ਹੋਣਾ ਚਾਹੀਦਾ ਹੈ। ਵਿਦਿਅਕ ਸੰਸਥਾਵਾਂ ’ਚ ਧਾਰਮਿਕ ਆਸਥਾ ਦੀ ਪਾਲਣਾ ਕਰਨ ਜਾਂ ਸਾਡੇ ਦਿਖਾਵੇ ਲਈ ਕੋਈ ਥਾਂ ਨਹੀਂ ਹੈ। ’ ਗ੍ਰਹਿ ਮੰਤਰੀ ਨੇ ਅੱਗੇ ਕਿਹਾ, “ਤੁਸੀਂ (ਵਿਦਿਆਰਥੀ) ਸਾਰੇ ਪੜ੍ਹੇ-ਲਿਖੇ ਹੋ, ਤੁਹਾਨੂੰ ਆਪਣੇ ਭਵਿੱਖ ਬਾਰੇ ਸੋਚਣਾ ਚਾਹੀਦੈ। ਕੋਰੋਨਾ ਕਾਰਨ ਦੋ ਸਾਲਾਂ ਬਾਅਦ ਕਲਾਸਾਂ ਸਹੀ ਢੰਗ ਨਾਲ ਚੱਲ ਲੱਗੀਆਂਂ ਹਨ।
ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਮੰਗਲਵਾਰ ਨੂੰ ਲੋਕ ਸਭਾ ’ਚ ਕਿਹਾ ਕਿ ਹਿਜਾਬ ਪਹਿਨਣ ਵਾਲਿਆਂਂ ’ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੋਂਂ ਇਸ ਵਿਵਾਦ ’ਤੇ ਬਿਆਨ ਜਾਰੀ ਕਰਨ ਦੀ ਮੰਗ ਵੀ ਕੀਤੀ। ਸਿਫ਼ਰ ਕਾਲ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ’ਚ ਧਾਰਮਿਕ ਵਿਤਕਰੇ ਦੀਆਂਂ ਕਈ ਘਟਨਾਵਾਂ ਵਾਪਰੀਆਂਂ ਹਨ। ਇਸ ਦੇ ਜਵਾਬ ’ਚ ਭਾਜਪਾ ਦੇ ਸੰਸਦ ਮੈਂਬਰ ਸ਼ਿਵਕੁਮਾਰ ਨੇ ਕਿਹਾ ਕਿ ਮਾਮਲਾ ਅਦਾਲਤ ’ਚ ਹੈ ਤੇ ਇਸ ’ਤੇ ਸੰਸਦ ’ਚ ਚਰਚਾ ਨਹੀਂ ਹੋਣੀ ਚਾਹੀਦੀ। ਇਸ ਮਾਮਲੇ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਵਿਦਿਆਰਥਣਾਂ ਦਾ ਸਮਰਥਨ ਕਰਦੇ ਹੋਏ ਏਆਈਐਮਆਈਐਮ ਦੇ ਨੇਤਾ ਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸੰਵਿਧਾਨਕ ਅਧਿਕਾਰ ਦੀ ਵਰਤੋਂਂ ਕਰਦੇ ਹੋਏ ਦਲੇਰੀ ਦਿਖਾਈ ਹੈ। ਦੂਜੇ ਪਾਸੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਯੂਪੀ ਚੋਣਾਂ ਤੋਂਂ ਪਹਿਲਾਂ ਇਸ ’ਤੇ
ਧਰੁਵੀਕਰਨ ਦਾ ਦੋਸ਼ ਲਾਇਆ ਹੈ। ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਦੋਸ਼ ਲਾਇਆ ਕਿ ਦੇਸ਼ ’ਚ ਮੁਸਲਮਾਨਾਂ ਪ੍ਰਤੀ ਨਫ਼ਰਤ ਆਮ ਹੋ ਗਈ ਹੈ।