India

2 ਤੋਂ 18 ਸਾਲ ਦੇ ਬੱਚਿਆਂ ਨੂੰ ਲੱਗੇਗੀ ਕੋਵੈਕਸੀਨ

ਨਵੀਂ ਦਿੱਲੀ – ਕੋਰੋਨਾ ਵੈਕਸੀਨ ਦੇ ਸੰਬੰਧ ‘ਚ ਬੱਚਿਆਂ ਲਈ ਰਾਹਤ ਦੀ ਖਬਰ ਹੈ। DCGI ਨੇ 2 ਸਾਲ ਤੋਂ 18 ਸਾਲ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਾਣਕਾਰੀ ਅਨੁਸਾਰ ਭਾਰਤ ਬਾਇਓਟੈਕ ਦੇ ਕੋਵੈਸੀਨ ਨੂੰ ਇਸ ਦੇ ਲਈ ਮਨਜ਼ੂਰੀ ਮਿਲ ਗਈ ਹੈ। ਟੀਕਾਕਰਣ ਦੌਰਾਨ ਬੱਚਿਆਂ ਨੂੰ ਕੋਵੈਕਸੀਨ ਦੀਆਂ ਦੋ ਖੁਰਾਕਾਂ ਵੀ ਦਿੱਤੀਆਂ ਜਾਣਗੀਆਂ। ਦੱਸਿਆ ਜਾ ਰਿਹਾ ਹੈ ਕਿ ਇਸ ਬਾਰੇ ਸਰਕਾਰ ਵੱਲੋਂ ਜਲਦ ਹੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਜਾਣਗੇ।

ਜਾਣਕਾਰੀ ਮਿਲੀ ਹੈ ਕਿ ਕੇਂਦਰ ਸਰਕਾਰ ਵੱਲੋਂ ਇਸ ਨੂੰੰ ਲੈ ਕੇ ਜਲਦ ਗਾਇਡਲਾਈਨਜ਼ ਜਾਰੀ ਕੀਤੀ ਜਾਵੇਗੀ। ਉਸ ਤੋਂ ਬਾਅਦ ਹੀ ਬੱਚਿਆਂ ਨੂੰੰ ਟੀਕਾਂ ਲੱਗਣਾ ਸ਼ੁਰੂ ਹਵੇਗਾ। ਦੱਸਿਆ ਗਿਆ ਹੈ ਕਿ ਬੱਚਿਆਂ ਨੂੰ ਵੀ ਵੱਡਿਆਂ ਦੀ ਤਰ੍ਹਾਂ ਕੋਵੈਕਸੀਨ ਦੇ ਦੋ ਟੀਕੇ ਲੱਗਣਗੇ। ਹੁਣ ਤਕ ਹੋਏ ਟ੍ਰਾਈਲ ‘ਚ ਟੀਕੇ ਨਾਲ ਬੱਚਿਆਂ ਨੂੰ ਨੁਕਸਾਨ ਦਾ ਕੋਈ ਵੀ ਸਾਹਮਣਾ ਨਹੀਂ ਕਰਨਾ ਪਵੇਗਾ। ਸੂਤਰਾਂ ਅਨੁਸਾਰ ਉਨ੍ਹਾਂ ਬੱਚਿਆਂ ਨੂੰ ਪਹਿਲਾਂ ਵੈਕਸੀਨ ਲਗਾਈ ਜਾ ਸਕਦੀ ਹੈ ਜਿਨ੍ਹਾਂ ਨੂੰ ਅਸਥਮਾ ਆਦਿ ਦੀ ਦਿੱਕਤ ਹੈ। ਸਰਕਾਰੀ ਥਾਵਾਂ ‘ਤੇ ਇਹ ਵੈਕਸੀਨ ਮੁਫ਼ਤ ਲਗਾਈ ਜਾਵੇਗੀ।

ਕੋਵੈਕਸੀਨ ਕੋਰੋਨਾ ਟੀਕੇ ਨੂੰ ਬੱਚਿਆਂ ਲਈ ਮਨਜ਼ੂਰੀ ਮਿਲਣਾ ਰਾਹਤ ਦੀ ਖ਼਼ਬਰ ਹੈ, ਕਿਉਂਕਿ ਕੋਰੋਨਾ ਦੀ ਸੰਭਾਿਵਤ ਤੀਜੀ ਲਹਿਰ ‘ਚ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਵੇਗੀ, ਇਸ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਜੇ ਉਸ ਤੋਂ ਪਹਿਲਾਂ ਬੱਚਿਆਂ ਨੂੰ ਕੋਰੋਨਾ ਟੀਕਾ ਲੱਗਣਾ ਸ਼ੁਰੂ ਹੋ ਜਾਵੇਗਾ ਤਾਂ ਸੰਕ੍ਰਮਣ ਨੂੰ ਘੱਟ ਕੀਤਾ ਦਾ ਸਕਦਾ ਹੈ।

Related posts

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

admin

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’

admin

‘ਮਹਿਲਾ ਪ੍ਰੀਮੀਅਰ ਲੀਗ 2026’ 9 ਜਨਵਰੀ ਤੋਂ 5 ਫਰਵਰੀ ਤੱਕ ਹੋਵੇਗੀ

admin