Sport

2025 ’ਚ ਐੱਫ਼. ਆਈ .ਐੱਚ. ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਭਾਰਤ

ਲੁਸਾਨ – ਭਾਰਤ ਦਸੰਬਰ 2025 ਵਿੱਚ ਐੱਫ ਆਈ ਐੱਚ ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਜੂਨੀਅਰ ਹਾਕੀ ਵਿਸ਼ਵ ਕੱਪ ’ਚ 24 ਟੀਮਾਂ ਹਿੱਸਾ ਲੈਣਗੀਆਂ। ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐੱਫ ਆਈ ਐੱਚ) ਦੇ ਕਾਰਜਕਾਰੀ ਬੋਰਡ ਨੇ ਮੰਗਲਵਾਰ ਨੂੰ ਭਾਰਤ ਨੂੰ ਮੇਜ਼ਬਾਨ ਦੇ ਤੌਰ ’ਤੇ ਨਾਮ ਦੇਣ ਦਾ ਫੈਸਲਾ ਕੀਤਾ ਹੈ। 698 ਦੇ ਪ੍ਰਧਾਨ ਤਇਅਬ ਇਕਰਾਮ ਨੇ ਇੱਕ ਬਿਆਨ ’ਚ ਕਿਹਾ, ‘‘ਵੱਡੀ ਗਿਣਤੀ ’ਚ ਰਾਸ਼ਟਰੀ ਫੈਡਰੇਸ਼ਨਾਂ ਨੂੰ ਖੇਡਣ ਲਈ ਵਧੇਰੇ ਮੌਕੇ ਪ੍ਰਦਾਨ ਕਰਨਾ ਸਾਡੀ ਸਸ਼ਕਤੀਕਰਨ ਅਤੇ ਸ਼ਮੂਲੀਅਤ ਰਣਨੀਤੀ ਦੇ ਮੁੱਖ ਥੰਮ੍ਹਾਂ ਵਿੱਚੋਂ ਇੱਕ ਹੈ।‘‘ ਇਸ ਮੌਕੇ ਇਕਰਾਮ ਨੇ ਕਿਹਾ ਐੱਫ ਆਈ ਐੱਚ ਹਾਕੀ ਵਿਸ਼ਵ ਕੱਪ ਨੇ ਦੇਖਿਆ ਕਿ ਕਿਵੇਂ ਹੋਰ ਵਿਭਿੰਨਤਾ ਸਾਡੇ ਇਵੈਂਟਾਂ ਨੂੰ ਬਹੁਤ ਮਹੱਤਵ ਦਿੰਦੀ ਹੈ। ਸਾਡੀ ਖੇਡ ਦੇ ਭਵਿੱਖ ਦੀ ਨੁਮਾਇੰਦਗੀ ਕਰਨ ਵਾਲੀਆਂ ਇਨ੍ਹਾਂ 24 ਨੌਜਵਾਨ ਟੀਮਾਂ ਨੂੰ ਦੇਖਣ ਲਈ ਉਤਸੁਕ ਹਾਂ!
ਇਸ ਪੜਾਅ ’ਤੇ, ਮੈਂ ਹਾਕੀ ਇੰਡੀਆ ਦਾ ਇੱਕ ਹੋਰ ਮਹਾਨ ਸਮਾਗਮ ਆਯੋਜਿਤ ਕਰਨ ਦੀ ਵਚਨਬੱਧਤਾ ਲਈ ਤਹਿ ਦਿਲੋਂ ਧੰਨਵਾਦ ਕਰਨਾ ਚਾਹਾਂਗਾ।ਹਾਕੀ ਇੰਡੀਆ ਦੇ ਪ੍ਰਧਾਨ ਡਾ. ਦਿਲੀਪ ਟਿਰਕੀ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐੱਫ ਆਈ ਐੱਚ) ਨੇ ਐੱਫ ਆਈ ਐੱਚ ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ 2025 ਦੀ ਮੇਜ਼ਬਾਨੀ ਲਈ ਭਾਰਤ ਨੂੰ ਚੁਣਿਆ ਹੈ। ਸਾਨੂੰ ਸੌਂਪਣ ਲਈ ਅਸੀਂ ਐੱਫ. ਆਈ. ਐੱਚ. ਦੇ ਬਹੁਤ ਧੰਨਵਾਦੀ ਹਾਂ।
ਇਸ ਟੂਰਨਾਮੈਂਟ ਦੀ ਜ਼ਿੰਮੇਵਾਰੀ, ਦਾਤੋ’ ਤੈਯਬ ਇਕਰਾਮ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹਾਂਗਾ, ਇਹ ਵੱਕਾਰੀ ਟੂਰਨਾਮੈਂਟ ਅੰਤਰਰਾਸ਼ਟਰੀ ਹਾਕੀ ਦੇ ਵਿਕਾਸ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਨੌਜਵਾਨ ਪ੍ਰਤਿਭਾਵਾਂ ਨੂੰ ਆਪਣਾ ਪ੍ਰਦਰਸ਼ਨ ਦਿਖਾਉਣ ਦੇ ਲਈ ਇੱਕ ਮੰਚ ਪ੍ਰਦਾਨ ਕਰਨ ਲਈ ਉਤਸਾਹਿਤ ਹਾਂ।

Related posts

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin

10 ਆਲ-ਟਾਈਮ ਟੈਸਟ ਬੱਲੇਬਾਜ਼ਾਂ ‘ਚ ਰੂਟ ਨੂੰ ਪਹਿਲਾ ਤੇ ਰਿੱਕੀ ਪੋਂਟਿੰਗ ਦਾ ਤੀਜਾ ਸਥਾਨ !

admin

ਦੋ ਨਵੀਆਂ ਫ੍ਰੈਂਚਾਇਜ਼ੀਜ਼ ਤੀਜੇ ਸੀਜ਼ਨ ਲਈ ਵਰਲਡ ਪੈਡਲ ਲੀਗ ਵਿੱਚ ਸ਼ਾਮਲ !

admin