Health & FitnessArticlesAustralia & New ZealandSport

‘ਮੈਲਬੌਰਨ ਮੈਮੋਰੀ ਵਾਕ ਐਂਡ ਜੌਗ’ ਵਿੱਚ ਸ਼ਾਮਲ ਹੋਣ ਦਾ ਆਖਰੀ ਮੌਕਾ !

ਮੈਲਬੌਰਨ ਦੇ ਐਲਬਰਟ ਪਾਰਕ ਦੇ ਵਿੱਚ ਐਤਵਾਰ, 17 ਮਈ 2026 ਨੂੰ ਇਹ ਇਵੈਂਟ ਹੋਵੇਗਾ।
ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

‘ਡਿਮੈਂਸ਼ੀਆ ਆਸਟ੍ਰੇਲੀਆ’ ਦੇ ਵੱਲੋਂ ਕਰਵਾਏ ਜਾ ਰਹੇ ‘2026 ਮੈਲਬੌਰਨ ਮੈਮੋਰੀ ਵਾਕ ਐਂਡ ਜੌਗ’ ਦੇ ਲਈ ਹੁਣ ਕੁੱਝ ਹੀ ਦਿਨ ਬਾਕੀ ਰਹਿ ਗਏ ਹਨ। ਮੈਲਬੌਰਨ ਦੇ ਐਲਬਰਟ ਪਾਰਕ ਦੇ ਵਿੱਚ ਐਤਵਾਰ, 17 ਮਈ 2026 ਨੂੰ ਇਹ ਇਵੈਂਟ ਹੋਵੇਗਾ। ਇਸ ਇਵੈਂਟ ਵਿੱਚ ਵਾਕ ਕਰਨ ਵਾਲੇ, ਜੌਗਰਸ, ਰੱਨਰਸ ਅਤੇ ਵਲੰਟੀਅਰਾਂ ਜਿਥੇ ਇਸ ਇਵੈਂਟ ਦੇ ਲਈ ਤਿਆਰ ਹੋ ਰਹੇ ਹਨ ਉਥੇ ਹੀ ਉਹਨਾਂ ਵਿੱਚ ਇਸ ਸਮਾਗਮ ਲਈ ਕਾਫ਼ੀ ਉਤਸ਼ਾਹ ਦੇਖਿਆ ਜਾ ਰਿਹਾ ਹੈ।

ਹੁਣ ਤੱਕ 2,190 ਤੋਂ ਵੱਧ ਲੋਕ ਇਸ ਇਵੈਂਟ ਲਈ ਰਜਿਸਟਰ ਕਰ ਚੁੱਕੇ ਹਨ ਪਰ ਹਾਲੇ ਹੋਰ ਲੋਕਾਂ ਲਈ ਵੀ ਜਗ੍ਹਾ ਮੌਜੂਦ ਹੈ। ਔਨਲਾਈਨ ਰਜਿਸਟ੍ਰੇਸ਼ਨ ਹਾਲੇ ਵੀ ਖੁੱਲ੍ਹੀ ਹੈ ਅਤੇ ਲੋਕ ਸਮਾਗਮ ਵਾਲੇ ਦਿਨ ਵੀ ਆ ਕੇ ਰਜਿਸਟਰ ਕਰ ਸਕਦੇ ਹਨ।

ਇਸ ਇਵੈਂਟ ਸਬੰਧੀ ਪ੍ਰੋਫੈਸਰ ਟਾਨਿਆ ਬੁਕਾਨਨ ਨੇ ਦੱਸਿਆ ਹੈ ਕਿ “ਮੈਲਬੌਰਨ ਦੇ ਲੋਕਲ ਲੋਕਾਂ ਨੂੰ ਡਿਮੈਂਸ਼ੀਆ ਨਾਲ ਜੂਝ ਰਹੇ ਆਸਟ੍ਰੇਲੀਅਨ ਲੋਕਾਂ ਦੀ ਮੱਦਦ ਕਰਨ ਦੇ ਲਈ ਇਕੱਠੇ ਹੁੰਦੇ ਦੇਖਣਾ ਬਹੁਤ ਪ੍ਰੇਰਣਾਦਾਇਕ ਹੈ, ਇਸ ਦੇ ਨਾਲ ਹੀ ਉਹ ਆਪਣੇ ਬ੍ਰੇਨ ਹੈਲਥ ਦੇ ਲਈ ਵੀ ਪਾਜ਼ੀਟਿਵ ਕਦਮ ਉਠਾ ਰਹੇ ਹਨ। ਅਸੀਂਂ ‘2026 ਮੈਮੋਰੀ ਵਾਕ ਐਂਡ ਜੌਗ’ ਦੇ ਲਈ ਐਤਵਾਰ 17 ਮਈ ਨੂੰ ਮੈਲਬੌਰਨ ਵਾਪਸ ਆ ਕੇ ਬਹੁਤ ਖੁਸ਼ ਹਾਂ। ਮੈਲਬੌਰਨ ਦੇ ਭਾਈਚਾਰੇ ਨੂੰ ਡਿਮੈਂਸ਼ੀਆ ਨਾਲ ਜੂਝ ਰਹੇ 446,500 ਆਸਟ੍ਰੇਲੀਅਨ ਲੋਕਾਂ ਅਤੇ ਹਰ ਰੋਜ਼ ਉਨ੍ਹਾਂ ਦੀ ਸਹਾਇਤਾ ਕਰਨ ਵਾਲੇ 1æ7 ਮਿਲੀਅਨ ਪ੍ਰੀਵਾਰ ਦੇ ਮੈਂਬਰਾਂ, ਦੋਸਤਾਂ ਅਤੇ ਕੇਅਰ ਕਰਨ ਵਾਲੇ ਲੋਕਾਂ ਦਾ ਸਮਰਥਨ ਕਰਨ ਦੇ ਲਈ ਇਕੱਠੇ ਹੋ ਕੇ ਆਉਂਦੇ ਦੇਖਣਾ ਬਹੁਤ ਪ੍ਰੇਰਣਾਦਾਇਕ ਹੈ। ‘ਮੈਮੋਰੀ ਵਾਕ ਐਂਡ ਜੌਗ’ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਪਬਲਿਕ ਹੈਲਥ, ਡਿਸਬਿਲਟੀ ਅਤੇ ਏਜ਼ਡ ਕੇਅਰ ਚੁਣੌਤੀਆਂ ਵਿੱਚੋਂ ਇੱਕ ਦੇ ਲਈ ਫੰਡ ਅਤੇ ਜਾਗਰੂਕਤਾ ਵਧਾਉਣ ਦੇ ਵਿੱਚ ਮੱਦਦ ਕਰਨ ਦਾ ਬਹੁਤ ਵਧੀਆ ਤਰੀਕਾ ਹੈ। ਭਾਵੇਂ ਤੁਸੀਂ ਵਾਕ ਕਰੋ, ਜੌਗਿੰਗ ਕਰੋ, ਦੌੜੋ ਜਾਂ ਵਲੰਟੀਅਰ ਹੋਵੋ, ਤੁਹਾਡਾ ਸਮਰਥਨ ਡਿਮੈਂਸ਼ੀਆ ਆਸਟ੍ਰੇਲੀਆ ਨੂੰ ਜ਼ਰੂਰੀ ਸੇਵਾਵਾਂ, ਸਹਾਇਤਾ, ਸਿੱਖਿਆ ਅਤੇ ਦੁਨੀਆਂ ਦੀ ਸਭ ਤੋਂ ਵਧੀਆ ਖੋਜ ਦੇ ਲਈ ਫੰਡ ਇਕੱਠੇ ਕਰਨ ਦੇ ਵਿੱਚ ਮੱਦਦ ਕਰਦਾ ਹੈ।”

ਮੈਲਬੌਰਨ ਇਵੈਂਟ ਉਹਨਾਂ 14 ਮੈਮੋਰੀ ਵਾਕ ਅਤੇ ਜੌਗ ਸਮਾਗਮਾਂ ਵਿੱਚੋਂ ਇੱਕ ਹੈ ਜੋ 2026 ਵਿੱਚ ਪੂਰੇ ਆਸਟ੍ਰੇਲੀਆ ਦੇ ਵਿੱਚ ਹੋਣਗੇ। ੀeਸ ਵਿੱਚ ਭਾਗ ਲੈਣ ਵਾਲੇ ਵਿਅਕਤੀਗਤ ਤੌਰ ‘ਤੇ ਜਾਂ ਇੱਕ ਟੀਮ ਦੇ ਰੂਪ ਵਿੱਚ ਰਜਿਸਟਰ ਕਰ ਸਕਦੇ ਹਨ, ਆਪਣੇ ਕਿਸੇ ਅਜ਼ੀਜ਼ ਦੀ ਯਾਦ ਵਿੱਚ ਜਾਂ ਕਿਸੇ ਅਜਿਹੇ ਆਪਣੇ ਵਿਅਕਤੀ ਦੀ ਮੱਦਦ ਦੇ ਲਈ, ਜੋ ਹਾਲੇ ਡਿਮੈਂਸ਼ੀਆ ਦੇ ਨਾਲ ਜੂਝ ਰਿਹਾ ਹੈ। ਹਰੇਕ ਇਵੈਂਟ ਡਿਮੈਂਸ਼ੀਆ ਨਾਲ ਪੀੜਤ ਲੋਕਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਇਕੱਠੇ ਹੋਣ, ਜੁੜਨ ਅਤੇ ਕਿਸੇ ਵੀ ਫਿਟਨੈਸ ਲੈਵਲ ‘ਤੇ ਤੁਰਨ ਜਾਂ ਦੌੜਨ ਦਾ ਮੌਕਾ ਦਿੰਦਾ ਹੈ ਅਤੇ ਨਾਲ ਹੀ ਇੱਕ ਚੰਗੇ ਮਕਸਦ ਦੇ ਲਈ ਪੈਸੇ ਇਕੱਠੇ ਕਰਨ ਦਾ ਵੀ ਮੌਕਾ ਪ੍ਰਦਾਨ ਕਰਦਾ ਹੈ।

ਮੈਮੋਰੀ ਵਾਕ ਅਤੇ ਜੌਗ ਵਿੱਚ ਹਿੱਸਾ ਲੈਣ ਦੇ ਲਈ ਸਾਈਨ ਅੱਪ ਕਰੋ ਜਾਂ https://www.memorywalk.com.au/event/melbourne ‘ਤੇ ਜਾ ਕੇ ਵਲੰਟੀਅਰ ਬਣੋ।

ਮੈਮੋਰੀ ਵਾਕ ਅਤੇ ਜੌਗ ਵਿੱਚ ਸ਼ਾਮਲ ਨਹੀਂ ਹੋ ਸਕਦੇ ਪਰ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਮਾਈਵੇਅ ਈਵੈਂਟ ਨਾਲ ਆਪਣਾ ਖੁਦ ਦਾ ਗੁਰੱਪ ਜਾਂ ਇਕੱਲੇ ਵਾਕ ਜਾਂ ਜੌਗ ਆਰਗੇਨਾਈਜ਼ ਕਰੋ। ਆਪਣੀ ਖੁਦ ਦੀ ਮਿਤੀ ਅਤੇ ਸਥਾਨ ਚੁਣੋ ਅਤੇ www.memorywalk.com.au/get-involved/mw.  ‘ਤੇ ਰਜਿਸਟਰ ਕਰੋ।

Related posts

ਡਿਸਕਸ ਥਰੋਅਰ ਕਮਲਪ੍ਰੀਤ ਕੌਰ ਡੋਪ ਟੈਸਟ ‘ਚ ਫੇਲ੍ਹ, ਵਿਸ਼ਵ ਅਥਲੈਟਿਕਸ ਨੇ ਕੀਤਾ ਸਸਪੈਂਡ

Bunty

ਆਯੁਰਵੇਦ ਦਾ ਗਿਆਨ: ਨਵਰਾਤਰੀ !

admin

‘ਵਨ ਨੇਸ਼ਨ-ਵਨ ਇਲੈਕਸ਼ਨ’ ਕਰਾਉਣ ਨਾਲ ਕੀ ਬਦਲਾਅ ਆਵੇਗਾ?

admin