India

ਯੂਕ੍ਰੇਨ-ਰੂਸ ਤਣਾਅ: 250 ਭਾਰਤੀ ਦਿੱਲੀ ਹਵਾਈ ਅੱਡੇ ‘ਤੇ ਸੁਰੱਖਿਅਤ ਵਾਪਸ ਪਰਤੇ

ਫੋਟੋ ਤੇ ਵੇਰਵਾ: ਏ ਐਨ ਆਈ।

ਨਵੀਂ ਦਿੱਲੀ – ਯੂਕ੍ਰੇਨ ਅਤੇ ਰੂਸ ਦੇ ਵਿਚਾਲੇ ਵਧ ਰਹੇ ਤਣਾਅ ਦੇ ਵਿਚਾਲੇ ਏਅਰ ਇੰਡੀਆ ਦਾ ਇਕ ਜਹਾਜ਼ ਪੂਰਬੀ ਯੂਰਪੀ ਦੇਸ਼ਾਂ ਤੋਂ ਕਰੀਬ 250 ਭਾਰਤੀਆਂ ਨੂੰ ਲੈ ਕੇ ਦਿੱਲੀ ਹਵਾਈ ਅੱਡੇ ‘ਤੇ ਉਤਰਿਆ। ਏਅਰ ਇੰਡੀਆ ਦੀ ਫਲਾਈਟ ਏ. ਆਈ. 1946 ਦੇਰ ਰਾਤ ਕਰੀਬ 11:40 ਮਿੰਟ ‘ਤੇ ਇੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੀ। ਇਸ ਨੇ ਕੀਵ ‘ਚ ਬੋਰਿਸਪਿਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ਾਮ ਕਰੀਬ 6 ਵਜੇ (ਭਾਰਤੀ ਸਮੇਂ ਅਨੁਸਾਰ) ਉਡਾਣ ਭਰੀ ਸੀ।

ਏਅਰਲਾਈਨ ਨੇ ਭਾਰਤੀਆਂ ਨੂੰ ਲਿਆਉਣ ਦੇ ਲਈ ਇਕ ਬੋਇੰਗ 787 ਜਹਾਜ਼ ਚਲਾਇਆ, ਜਿਸ ਨੇ ਸਵੇਰੇ ਯੂਕ੍ਰੇਨ ਦੇ ਲਈ ਉਡਾਣ ਭਰੀ ਸੀ। ਇਸ ਤੋਂ ਇਕ ਦਿਨ ਪਹਿਲਾਂ, ਏਅਰ ਇੰਡੀਆ ਦੀ ਉਡਾਣ ਏ. ਆਈ.-1947 ਨੇ ਨਵੀਂ ਦਿੱਲੀ ਤੋਂ ਭਾਰਤੀ ਸਮੇਂ ਅਨੁਸਾਰ ਕਰੀਬ 7:30 ਵਜੇ ਉਡਾਣ ਭਰੀ ਸੀ, ਜੋ ਯੂਕ੍ਰੇਨ ਵਿਚ ਕੀਵ ਸਥਿਤ ਹਵਾਈ ਅੱਡੇ ‘ਤੇ ਦੁਪਹਿਰ ਕਰੀਬ ਤਿੰਨ ਵਜੇ ਪਹੁੰਚੀ। ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਰਾਤ ਲੱਗਭਗ 9:46 ਵਜੇ ਕਿਹਾ ਸੀ ਕਿ ਵੱਖ-ਵੱਖ ਰਾਜਾਂ ਦੇ ਕਰੀਬ 250 ਭਾਰਤੀ ਰਾਤ ਯੂਕ੍ਰੇਨ ਤੋਂ ਦਿੱਲੀ ਪਹੁੰਚ ਰਹੇ ਹਨ। ਉਨ੍ਹਾਂ ਨੇ ਇਕ ਟਵੀਟ ਵਿਚ ਕਿਹਾ ਸੀ ਕਿ ਯੂਕ੍ਰੇਨ ਤੋਂ ਆਉਣ ਵਾਲੇ ਸਾਰੇ ਭਾਰਤੀਆਂ ਦੀ ਮਦਦ ਲਈ ਆਉਣ ਵਾਲੇ ਦਿਨਾਂ ਵਿਚ ਹੋਰ ਜ਼ਿਆਦਾ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ।

Related posts

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin

ਸੰਯੁਕਤ ਰਾਸ਼ਟਰ 2025 ਦੀ ਨਹੀਂ, 1945 ਦੀਆਂ ਹਕੀਕਤਾਂ ਨੂੰ ਦਰਸਾਉਂਦਾ ਹੈ: ਐਸ. ਜੈਸ਼ੰਕਰ

admin