India

25 ਲੱਖ ਦੀਵਿਆਂ ਨਾਲ ਰੁਸ਼ਨਾਈ ਅਯੁੱਧਿਆ, ਸਰਯੂ ਤੱਟ ’ਤੇ ਬਣਿਆ ਵਿਸ਼ਵ ਰਿਕਾਰਡ

ਅਯੁੱਧਿਆ – ਪ੍ਰਭੂ ਸ਼੍ਰੀ ਰਾਮ ਦਾ ਧਾਮ ਅਯੁੱਧਿਆ ਲੱਖਾਂ ਦੀਵਿਆਂ ਨਾਲ ਜਗਮਗ ਕਰ ਰਿਹਾ ਹੈ। ਅਯੁੱਧਿਆ ਦਾ ਇਹ ਦਿਸਕਸ਼ ਨਜ਼ਾਰਾ ਦੇਖ ਕੇ ਹਰ ਕਿਸੇ ਦਾ ਮਨ ਮੋਹਿਤ ਹੋ ਰਿਹਾ ਹੈ। ਕਿਤੇ ਲੇਜ਼ਰ ਲਾਈਟਾਂ ਦੇ ਅਦਭੁੱਤ ਨਜ਼ਾਰੇ ਹਨ ਤਾਂ ਕਿਤੇ ਮਨਮੋਹਕ ਰੰਗੋਲੀਆਂ।
ਅਯੁੱਧਿਆ ’ਚ ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਇਹ ਪਹਿਲੀ ਦੀਵਾਲੀ ਹੈ। ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਅਯੁੱਧਿਆ ’ਚ ਦੀਵਾਲੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਰਾਮ ਮੰਦਰ ’ਚ ਪਹਿਲੀ ਦੀਵਾਲੀ ’ਤੇ ਰਾਮਲਲਾ ਪੀਤਾਂਬਰ ਧਾਰਨ ਕਰਨਗੇ। ਰਾਮਲਲਾ ਨੂੰ ਪੀਲੇ ਰੰਗ ਦੀ ਰੇਸ਼ਮੀ ਧੋਤੀ ਅਤੇ ਕੱਪੜਿਆਂ ਵਿੱਚ ਹੀ ਸ਼ਿੰਗਾਰਿਆ ਜਾਵੇਗਾ। ਦੀਵਾਲੀ ਲਈ ਰਾਮਲਲਾ ਦੇ ਡਿਜ਼ਾਈਨਰ ਕੱਪੜੇ ਖਾਸ ਤੌਰ ’ਤੇ ਤਿਆਰ ਕੀਤੇ ਗਏ ਹਨ। ਰੇਸ਼ਮ ਦੀ ਕਢਾਈ ਦੇ ਨਾਲ-ਨਾਲ ਪੀਲੇ ਰੇਸ਼ਮੀ ਕੱਪੜੇ ’ਤੇ ਸੋਨੇ ਅਤੇ ਚਾਂਦੀ ਦੀਆਂ ਤਾਰਾਂ ਦੀ ਕਢਾਈ ਵੀ ਕੀਤੀ ਗਈ ਹੈ। ਰਾਮਲਲਾ ਨੂੰ ਕਈ ਲੜਕੀਆਂ ਦੇ ਹਾਰਾਂ ਅਤੇ ਗਹਿਣਿਆਂ ਨਾਲ ਸਜਾਇਆ ਜਾਵੇਗਾ। ਪੀਲਾ ਰੰਗ ਸ਼ੁਭ ਮੰਨਿਆ ਜਾਂਦਾ ਹੈ ਅਤੇ ਰੇਸ਼ਮੀ ਕੱਪੜੇ ਵੀ ਸ਼ੁਭ ਮੰਨੇ ਜਾਂਦੇ ਹਨ। ਵੀਰਵਾਰ ਨੂੰ ਦੀਵਾਲੀ ਹੋਣ ਕਾਰਨ ਰਾਮਲਲਾ ਪੀਲੇ ਕੱਪੜਿਆਂ ’ਚ ਨਜ਼ਰ ਆਉਣਗੇ।

Related posts

ਬਦਲਦੇ ਸਮੇਂ ਵਿੱਚ ਰੰਗ ਬਦਲਣ ਦੀ ਹੋਲੀ !

admin

ਭਾਰਤ ਮਾਰੀਸ਼ਸ ਵਿੱਚ ਨਵੀਂ ਸੰਸਦ ਇਮਾਰਤ ਬਣਾਉਣ ਵਿੱਚ ਸਹਿਯੋਗ ਕਰੇਗਾ !

admin

ਅਮਰੀਕਾ ਦੇ ਮੰਦਰ ਵਿੱਚ ਇਤਰਾਜ਼ਯੋਗ ਨਾਅਰੇ ਲਿਖੇ ਜਾਣ ਕਾਰਣ ਹਿੰਦੂ ਭਾਈਚਾਰੇ ‘ਚ ਡਰ ਅਤੇ ਚਿੰਤਾ !

admin