India

26 ਨਕਸਲੀਆਂ ‘ਚ ਮੁੱਖ ਨਕਸਲ ਕਮਾਂਡਰ ਮਿਲਿੰਦ ਤੇਲਤੁੰਬਡੇ ਵੀ ਢੇਰ

ਮੁੰਬਈ – ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿਚ ਪੁਲਿਸ ਨਾਲ ਮੁਕਾਬਲੇ ਵਿਚ ਮਾਰੇ ਗਏ 26 ਨਕਸਲੀਆਂ ਵਿਚ ਮਾਓਵਾਦੀ ਆਗੂ ਮਿਲਿੰਦ ਤੇਲਤੁੰਬੜੇ ਵੀ ਸ਼ਾਮਲ ਹੈ। ਉਹ ਚੋਟੀ ਦਾ ਨਕਸਲੀ ਕਮਾਂਡਰ ਸੀ। ਇਹ ਜਾਣਕਾਰੀ ਦਿੰਦੇ ਹੋਏ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਿਲਿੰਦ ਤੇਲਤੁੰਬੜੇ ਵੀ ਭਮਾਕੋਰੇਗਾਂਵ ਮਾਓਵਾਦੀ ਵਿਚ ਇਕ ਦੋਸ਼ੀ ਸੀ।

ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਸੀ-60 ਪੁਲਿਸ ਕਮਾਂਡੋ ਟੀਮ ਨੇ ਸਵੇਰੇ ਕੋਰਚੀ ਦੇ ਮਾਰਡਿੰਟੋਲਾ ਜੰਗਲੀ ਖੇਤਰ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਮੁਕਾਬਲੇ ਤੋਂ ਬਾਅਦ ਸੀ-60 ਕਮਾਂਡੋਜ਼ ਨੇ ਮੌਕੇ ਤੋਂ 26 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਤੇ ਮੰਨਿਆ ਜਾ ਰਿਹਾ ਹੈ ਕਿ ਇਸ ਮੁਕਾਬਲੇ ਵਿਚ ਤੇਲਤੁੰਬੜੇ ਵੀ ਮਾਰਿਆ ਗਿਆ ਹੈ।

Related posts

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin

ਸੰਯੁਕਤ ਰਾਸ਼ਟਰ 2025 ਦੀ ਨਹੀਂ, 1945 ਦੀਆਂ ਹਕੀਕਤਾਂ ਨੂੰ ਦਰਸਾਉਂਦਾ ਹੈ: ਐਸ. ਜੈਸ਼ੰਕਰ

admin