India

30 ਮਾਰਚ ਨੂੰ ਜੰਮੂ-ਕਸ਼ਮੀਰ ਦੇ ਪ੍ਰਵੇਸ਼ ਦੁਆਰ ਲਖਨਪੁਰ ਤੋਂ ਉੜੀ ਤਕ 85 ਹਜ਼ਾਰ ਕਮਰਸ਼ੀਅਲ ਵਾਹਨਾਂ ਦਾ ਰਹੇਗਾ ਚੱਕਾ ਜਾਮ

ਜੰਮੂ – ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਪ੍ਰਵੇਸ਼ ਦੁਆਰ ਲਖਨਪੁਰ ਤੋਂ ਉੜੀ ਤਕ ਸੂਬੇ ਦੇ 85 ਹਜ਼ਾਰ ਵਪਾਰਕ ਵਾਹਨਾਂ ਦੇ ਪਹੀਏ 30 ਮਾਰਚ ਨੂੰ ਇੱਕ ਦਿਨ ਲਈ ਜਾਮ ਰਹਿਣਗੇ। ਜੇਕਰ ਸਰਕਾਰ ਨੇ ਫਿਰ ਵੀ ਟਰਾਂਸਪੋਰਟਰਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਫੈਸਲਾ ਕੀਤਾ ਜਾਵੇਗਾ। ਆਲ ਜੰਮੂ-ਕਸ਼ਮੀਰ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਸਿੰਘ ਚਿਬ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਟਰਾਂਸਪੋਰਟਰਾਂ ਦੀ ਹਾਲਤ ਮਾੜੀ ਹੈ ਪਰ ਡੁੱਬਦੀ ਕਿਸ਼ਤੀ ਨੂੰ ਪਾਰ ਕਰਵਾਉਣ ਲਈ ਕੋਈ ਵੀ ਉਨ੍ਹਾਂ ਦੀ ਮਦਦ ਨਹੀਂ ਕਰ ਰਿਹਾ। ਸਾਲ 2014 ‘ਚ ਸੂਬੇ ‘ਚ ਆਏ ਭਿਆਨਕ ਹੜ੍ਹ ਨੇ ਟਰਾਂਸਪੋਰਟਰਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਕਿਸੇ ਨੇ ਉਨ੍ਹਾਂ ਦੀ ਸੰਭਾਲ ਨਹੀਂ ਕੀਤੀ। ਹਰ ਵਾਰ ਟਰਾਂਸਪੋਰਟਰਾਂ ਨੂੰ ਇਨਸਾਫ਼ ਤੇ ਹੱਕ ਲੈਣ ਲਈ ਧਰਨੇ ਮੁਜ਼ਾਹਰੇ ਕਰਨੇ ਪੈਂਦੇ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੀਆਂ ਕੁਝ ਮੰਗਾਂ ਹੀ ਮੰਨੀਆਂ ਗਈਆਂ। ਸਾਲ 2020 ਤੋਂ ਲੈ ਕੇ ਅੱਜ ਤਕ ਟਰਾਂਸਪੋਰਟਰ ਕੋਰੋਨਾ ਮਹਾਮਾਰੀ ਕਾਰਨ ਹੋਏ ਨੁਕਸਾਨ ਤੋਂ ਉਭਰ ਨਹੀਂ ਸਕੇ ਹਨ। ਸਰਕਾਰ ਵੱਲੋਂ ਮਿਲਣ ਵਾਲੀ ਸਹਾਇਤਾ ਰਾਸ਼ੀ ਵੀ ਊਠ ਦੇ ਮੂੰਹ ਵਿੱਚ ਜੀਰੇ ਵਰਗੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ 30 ਮਾਰਚ ਦੀ ਪ੍ਰਸਤਾਵਿਤ ਇੱਕ ਰੋਜ਼ਾ ਟੋਕਨ ਹੜਤਾਲ ਨੂੰ ਕਸ਼ਮੀਰ ਦੇ ਲਖਨਪੁਰ ਤੋਂ ਉੜੀ ਤੱਕ ਅਣਮਿੱਥੇ ਸਮੇਂ ਦੀ ਹੜਤਾਲ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਸੂਬੇ ਦੇ ਉਪ ਰਾਜਪਾਲ ਮਨੋਜ ਸਿਨਹਾ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ। 20 ਸਾਲ ਪੁਰਾਣੇ ਕਮਰਸ਼ੀਅਲ ਵਾਹਨਾਂ ਦੀ ਫਿਟਨੈੱਸ ਵਧਾਈ ਜਾਵੇ।ਟਰਾਂਸਪੋਰਟ ਕਮਿਸ਼ਨਰ ਦੇ ਹੁਕਮਾਂ ਦੇ ਬਾਵਜੂਦ ਆਰਟੀਓ, ਜੰਮੂ ਅਤੇ ਸ੍ਰੀਨਗਰ ਵੱਲੋਂ ਏਆਰਟੀਓ ਵਾਹਨਾਂ ਦੀ ਫਿਟਨੈਸ ਦਾ ਨਵੀਨੀਕਰਨ ਨਹੀਂ ਕੀਤਾ ਜਾ ਰਿਹਾ ਹੈ।ਵਪਾਰਕ ਵਾਹਨਾਂ ‘ਤੇ ਵਹੀਕਲ ਟ੍ਰੈਕਿੰਗ ਯੰਤਰ ਲਗਾਉਣ ਦੇ ਆਦੇਸ਼ ਵਾਪਸ ਲਏ ਜਾਣ।ਸਰਕਾਰ ਨੂੰ ਟੋਕਨ ਟੈਕਸ ਅਤੇ ਯਾਤਰੀ ਟੈਕਸ ਮਾਫ਼ ਕਰਨਾ ਚਾਹੀਦਾ ਹੈ।ਜੇਕੇਆਰਟੀਸੀ ਦੀਆਂ ਬੱਸਾਂ ਨਿਰਧਾਰਤ ਸਮੇਂ ‘ਤੇ ਹੀ ਚੱਲਣੀਆਂ ਚਾਹੀਦੀਆਂ ਹਨ।ਸੂਬੇ ਦੇ 27 ਹਜ਼ਾਰ ਆਟੋ ਚਾਲਕਾਂ ਨੂੰ ਵੈਧ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ।

Related posts

AI ਇੱਕ ਸਾਧਨ ਹੈ ਇਹ ਮਨੁੱਖੀ ਸਮਝ ਦੀ ਥਾਂ ਨਹੀਂ ਲੈ ਸਕਦਾ – ਚੀਫ਼ ਜਸਟਿਸ

admin

‘PARAM-2’ ‘AI ਇਮਪੈਕਟ ਸਮਿਟ 2026’ ਦੌਰਾਨ ਲਾਂਚ ਹੋਵੇਗਾ

admin

ਟੀ-20 ਵਿਸ਼ਵ ਕੱਪ : ਭਾਰਤ ਦੀ ਪਾਕਿਸਤਾਨ ‘ਤੇ ਇਤਿਹਾਸਕ ਜਿੱਤ

admin