ਚੰਡੀਗੜ੍ਹ – ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਵਿਚ ਚਲ ਰਹੇ ਦੇਸ਼ਵਿਆਪੀ ਸਮਾਰੋਹਾਂ ਦੀ ਚੇਨ ਵਿਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ 24 ਅਪ੍ਰੈਲ 2022 ਨੂੰ ਪਾਣੀਪਤ ਵਿਚ ਆਯੋਜਿਤ ਹੋਣ ਵਾਲੇ ਰਾਜ ਪੱਧਰ ਸਮਾਰੋਹ ਦੇ ਲਈ ਅੱਜ ਸੂਚਨਾ, ਜਨ ਸੰਪਰਕ ਵਿਭਾਗ ਵੱਲੋਂ ਤਿਆਰ ਕੀਤੇ ਗਏ ਇਕ ਭਗਤੀ ਗੀਤ ਦਾ ਵਿਮੋਚਨ ਕੀਤਾ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਵਿਭਾਗ ਵੱਲੋਂ ਡਿਜਾਇਨ ਕੀਤੇ ਗਏ ਹਿੰਦੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿਚ ਪੋਸਟਰ ਵੀ ਲਾਂਚ ਕੀਤੇ।
ਮੁੱਖ ਮੰਤਰੀ ਅੱਜ ਇੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਰਚ, 2021 ਤੋਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਵਿਚ ਦੇਸ਼ ਵਿਚ ਵੱਖ-ਵੱਖ ਧਾਰਮਿਕ ਅਤੇ ਸਭਿਆਚਾਰਕ ਪ੍ਰੋਗ੍ਰਾਮ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ। ਹਾਲਾਂਕਿ, ਕੋਰੋਨਾ ਮਹਾਮਾਰੀ ਦੇ ਕਾਰਣ ਹਰਿਆਣਾ ਵਿਚ ਜਿਆਦਾਤਰ ਪ੍ਰੋਗ੍ਰਾਮ ਨਹੀਂ ਹੋ ਪਾਏ, ਪਰ ਹੁਣ ਰਾਜ ਸਰਕਾਰ ਨੇ 24 ਅਪ੍ਰੈਲ, 2022 ਨੂੰ ਰਾਜ ਪੱਧਰੀ ਸਮਾਰੋਹ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ’ਤੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਅਤੇ ਕਰਨਾਲ ਤੋਂ ਸਾਂਸਦ ਸੰਜੈ ਭਾਟੀਆ ਵੀ ਮੌਜੂਦ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਰਾਜ ਪੱਧਰੀ ਸਮਾਰੋਹ ਦੇ ਸਫਲ ਆਯੋਜਨ ਲਈ ਕਾਫੀ ਵਿਵਸਥਾ ਕੀਤੀ ਜਾ ਰਹੀ ਹੈ। ਇਸ ਦੇ ਲਈ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਦੀ ਅਗਵਾਈ ਹੇਠ ਇਵੇਂਟ ਮੈਨੇਜਮੈਂਟ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸਿਖਿਆ ਨਾ ਸਿਰਫ ਸਾਡੇ ਲਈ ਇਕ ਦੁਰਲਭ ਵਿਰਾਸਤ ਹੈ ਸਗੋ ਇਕ ਮਜਬੂਤ ਅਤੇ ਨੈਤਿਕ ਰੂਪ ਨਾਲ ਪ੍ਰਬੁੱਧ ਸਮਾਜ ਦੇ ਨਿਰਮਾਣ ਦੇ ਲਈ ਸੱਭ ਤੋਂ ਮਹਤੱਵਪੂਰਣ ਨੀਆਂ ਵਿੱਚੋਂ ਇਕ ਹੈ।
ਮੁੱਖ ਮੰਤਰੀ ਨੇ ਦਸਿਆ ਕਿ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਵਿਚ 24 ਅਪ੍ਰੈਲ, 2022 ਨੂੰ ਪਾਣੀਪਤ ਵਿਚ ਰਾਜ ਪੱਧਰ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਇਸ ਇਕ ਦਿਨ ਦੇ ਪ੍ਰੋਗ੍ਰਾਮ ਵਿਚ ਹਰਿਆਣਾ, ਪੰਜਾਬ ਦੇ ਨਾਲ-ਨਾਲ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਤੋਂ ਵੀ ਸਿੱਖ ਸ਼ਰਧਾਲੂਆਂ ਦੇ ਵੱਡੀ ਗਿਣਤੀ ਵਿਚ ਹਿੱਸਾ ਲੈਣ ਦੀ ਉਮੀਦ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਰਾਜ ਪੱਧਰ ਸਮਾਰੋਹ ਦਾ ਉਦੇਸ਼ ਸ੍ਰੀ ਗੁਰੂ ਤੇਗ ਬਹਾਦੁਰ ਜੀ ਵੱਲੋਂ ਪ੍ਰਚਾਰਿਤ ਸੰਪ੍ਰਦਾਇਕ ਸਦਭਾਵ ਅਤੇ ਭਾਈਚਾਰੇ ਦੇ ਸੰਦੇਸ਼ ਦਾ ਪ੍ਰਚਾਰ ਕਰਨਾ ਹੈ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਨਾ ਸਿਰਫ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਨਾਲ ਸਗੋ ਸਾਰੇ ਦੱਸ ਗੁਰੂਆਂ ਦੇ ਨਾਲ ਇਕ ਵਿਸ਼ੇਸ਼ ਰਿਸ਼ਤਾ ਹੈ, ਕਿਉਂਕਿ ਉਨ੍ਹਾ ਵਿੱਚੋਂ ਜਿਆਦਾਤਰ ਨੇ ਕੁਰੂਕਸ਼ੇਤਰ ਅਤੇ ਲੋਹਗੜ੍ਹ ਵਿਚ ਆਪਣੀ ਯਾਤਰਾ ਕੀਤੀ ਹੈ, ਜੋ ਕਦੀ ਸਿੱਖ ਰਾਜ ਦੀ ਰਾਜਧਾਨੀ ਸੀ। ਰਾਜ ਦੇ ਨੌਜੁਆਨਾਂ ਨੂੰ ਦੁਨੀਆ ਦੇ ਸੱਭ ਤੋਂ ਮਹਾਨ ਮਨੁੱਖਤਾਵਾਦੀ ਸਿੱਖ ਗੁਰੂਆਂ ਦੇ ਜੀਵਨ ਤੋਂ ਸਮਰਪਣ ਅਤੇ ਬਲਿਦਾਨ ਦੀ ਭਾਵਨਾ ਸਿੱਖਣ ਦੀ ਜਰੂਰਤ ਹੈ।
ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਸਮੇਂ-ਸਮੇਂ ‘ਤੇ ਪੂਰੇ ਸੂਬੇ ਵਿਚ ਜਨਤਕ ਸਭਾਵਾਂ, ਰਾਜ ਪੱਧਰ ਸਮਾਰੋਹਾਂ, ਸੈਮੀਨਾਰਾਂ ਦਾ ਆਯੋਜਨ ਕਰ ਕੇ ਧਰਮ ਗੁਰੂਆਂ, ਸੰਤਾਂ ਅਤੇ ਸ਼ਾਹਦਾਂ ਨੂੰ ਸ਼ਬਧਾਂਜਲੀ ਅਰਪਿਤ ਕਰ ਰਹੀ ਹੈ।
ਮੁੱਖ ਮੰਤਰੀ ਨੇ ਦਸਿਆ ਕਿ ਰਾਜ ਸਰਕਾਰ ਨੇ ਸਾਲ 2017 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਵਿਚ ਕਈ ਧਾਰਮਿਕ ਅਤੇ ਸਭਿਆਚਾਰਕ ਪ੍ਰੋਗ੍ਰਾਮਾਂ ਦਾ ਆਯੋਜਨ ਕੀਤਾ ਸੀ ਜੋ ਕਰਨਾਲ ਤੋਂ ਸ਼ੁਰੂ ਹੋ ਕੇ ਯਮੁਨਾਨਗਰ ਵਿਚ ਖਤਮ ਹੋਇਆ ਸੀ। ਸਾਲ 2019 ਵਿਚ ਸਿਰਸਾ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ550ਵੇਂ ਪ੍ਰਕਾਸ਼ ਉਤਸਵ ਦਾ ਵੀ ਆਯੋਜਨ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਸਾਡਾ ਪਹਿਲੀ ਜਿਮੇਵਾਰੀ ਹੈ ਕਿ ਸ੍ਰੀ ਗੁਰੂ ਤੇਗ ਬਹਾਦੁਰ ਜੀ ਅਤੇ ਹੋਰ ਧਾਰਮਿਕ ਗੁਰੂਆਂ ਅਤੇ ਸੰਤਾਂ ਦੀ ਸਿਖਿਆਵਾਂ, ਵਿਚਾਰਧਾਰਾਵਾਂ ਅਤੇ ਦਰਸ਼ਨ ਨੂੰ ਸਮਾਜ ਵਿਚ, ਵਿਸ਼ੇਸ਼ ਰੂਪ ਨਾਲ ਨੌਜੁਆਨਾਂ ਵਿਚ ਪ੍ਰਚਾਰਿਤ ਕਰਨ। ਸਰਕਾਰ ਦੇ ਨਾਲ-ਨਾਲ ਸਮਾਜਿਕ ਅਤੇ ਧਾਰਮਿਕ ਸੰਸਥਾਨ ਵੀ ਇਸ ਦਿਸ਼ਾ ਮਹਤੱਵਪੂਰਣ ਭੁਮਿਕਾ ਨਿਭਾਉਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸਰਵੋਚ ਬਲਿਦਾਨ ਦੇ ਕਾਰਨ ਹੀ ਪੂਰੀ ਮਨੁੱਖਤਾ ਉਨ੍ਹਾਂ ਨੂੰ ਹਿੰਦ ਦੀ ਚਾਦਰ ਦੀ ਉਪਾਧੀ ਨਾਲ ਨਵਾਜਿਆ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੇ ਨਾ ਸਿਰਫ ਹਿੰਦੂਆਂ ਨੂੰ ਜਬਰਨ ਧਰਮ ਬਦਲਣ ਤੋਂ ਬਚਾਇਆ, ਸਗੋ ਉਨ੍ਹਾਂ ਨੇ ਕਸ਼ਮੀਰੀ ਪੰਡਿਤਾਂ ਦੀ ਵੀ ਬਹੁਤ ਮਦਦ ਕੀਤੀ ਜੋ ਮੁਗਲ ਸਮਰਾਟ ਔਰੰਗਜੇਬ ਦੇ ਦਬਾਅ ਵਿਚ ਜੀਵਨ ਜੀ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਦੱਸਦਾ ਹੈ ਕਿ ਜਦੋਂ ਕਸ਼ਮੀਰੀ ਪੰਡਿਤਾਂ ਦਾ ਇਕ ਵਫਦ ਆਪਣੀ ਹਾਲਤ ਦੱਸਣ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਮਿਲਣ ਗਿਆ, ਉਦੋਂ ਗੁਰੂ ਜੀ ਨੇ ਕਿਹਾ ਕਿ ਜੇਕਰ ਕੋਈ ਮਹਾਪੁਰਖ ਆਪਣਾ ਬਲਿਦਾਨ ਦੇਵੇ ਤਾਂਹੀ ਤੁਹਾਡੇ ਧਰਮ ਬੱਚ ਸਕਦਾ ਹੈ। ਇਹ ਸੁਣ ਕੇ 9 ਸਾਲ ਦੇ ਬਾਲਕ ਗੋਬਿੰਦ ਰਾਏ (ਗੁਰੂ ਗੋਬਿੰਦ ਸਿੰਘ ਜੀ) ਨੇ ਕਿਹਾ ਕਿ ਪਿਤਾ ਜੀ, ਤੁਹਾਡੇ ਤੋਂ ਵੱਡਾ ਮਹਾਪੁਰਖ ਹੋਰ ਕੋਣ ਹੋ ਸਕਦਾ ਹੈ। ਤੁਸੀ ਆਪਣੀ ਹੀ ਬਲਿਦਾਨ ਕਿਉਂ ਨਹੀਂ ਦਿੰਦੇ। ਆਪਣੇ ਪੁੱਤਰ ਦੀ ਗਲ ਸੁਣ ਕੇ ਗੁਰੂ ਜੀ ਨੇ ਪੰਡਿਤਾਂ ਨੂੰ ਕਿਹਾ ਕਿ ਜਾਓ ਔਰੰਗਜੇਬ ਨੁੰ ਕਹਿ ਦੋ ਕਿ, ਜੇਕਰ ਗੁਰੂ ਤੇਗ ਬਹਾਦੁਰ ਇਸਲਾਮ ਮੰਜੂਰ ਕਰ ਲੈਣ ਤਾਂ ਅਸੀ ਆਪ ਹੀ ਇਸਲਾਮ ਕਬੂਲ ਕਰ ਲਗਾਂਗੇ। ਔਰੰਗਜੇਬ ਨੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਉਦੋਂ ਬੰਦੀ ਬਣਾ ਲਿਆ ਗਿਆ ਸੀ, ਪਰ ਹਿੰਦੂ ਧਰਮ ਦੀ ਰੱਖਿਆ ਲਈ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੇ ਦਿੱਲੀ ਦੇ ਚਾਂਦਨੀ ਚੌਕ ‘ਤੇ ਆਪਣਾ ਸੀਸ ਧਰਮ ਦੀ ਰੱਖਿਆ ਲਈ ਕੁਰਬਾਨ ਕਰ ਦਿੱਤਾ।
ਮੁੱਖ ਮੰਤਰੀ ਨੇ ਦਸਿਆ ਕਿ ਕੌਮਾਂਤਰੀ ਪੱਧਰ ਦੇ ਪ੍ਰਸਿੱਦ ਰਾਗੀ ਅਤੇ ਕਥਾ ਵਾਚਕਾਂ ਨੂੰ ਇਸ ਰਾਜ ਪੱਧਰ ਪ੍ਰੋਗ੍ਰਾਮ ਵਿਚ ਹਿੱਸਾ ਲੈਣ ਲਈ ਵਿਸ਼ੇਸ਼ ਸੱਦਾ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਊਹ ਹਰਿਆਣਾ ਦੇ ਹਰ ਕੌਣੇ ਤੋਂ ਇਸ ਰਾਜ ਪੱਧਰੀ ਪ੍ਰੋਗ੍ਰਾਮ ਵਿਚ ਪਹੁੰਚ ਕੇ ਆਪਣੀ ਭਾਗੀਦਾਰੀ ਯਕੀਨੀ ਕਰਣ।
ਇਸ ਮੌਕੇ ‘ਤੇ ਸਾਂਸਦ ਸੰਜੈ ਭਾਟੀਆਂ ਜੋ ਇਵੇਂਟ ਮੈਨੇਜਮੈਂਟ ਕਮੇਟੀ ਦੇ ਸੰਯੋਜਕ ਵੀ ਹਨ, ਨੇ ਪਾਣੀਪਤ ਵਿਚ ਇਸ ਇਤਿਹਾਸਕ ਰਾਜ ਪੱਧਰੀ ਸਮਾਰੋਹ ਨੂੰ ਆਯੋਜਿਤ ਕਰਨ ਦਾ ਸੁਨਹਿਰਾ ਮੌਕਾ ਦੇਣ ਲਈ ਮੁੱਖ ਮੰਤਰੀ ਨੂੰ ਧੰਨਵਾਦ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਿਛਲੀ ਸਰਕਾਰਾਂ ਨੇ ਇੰਨ੍ਹਾ ਮਹਾਨ ਗੁਰੂਆਂ ਅਤੇ ਸੰਤਾਂ ਦੀ ਅਧਿਆਤਮਕ ਸਿਖਿਆਵਾਂ ਅਤੇ ਦਰਸ਼ਨ ਦਾ ਪ੍ਰਚਾਰ ਕਰਨ ਲਈ ਅਜਿਹੇ ਧਾਰਮਿਕ ਅਤੇ ਸਭਿਆਚਾਰਕ ਪ੍ਰੋਗ੍ਰਾਮਾਂ ਦੇ ਆਯੋਜਨ ਦੇ ਬਾਰੇ ਵਿਚ ਕਦੀ ਨਹੀਂ ਸੋਚਿਆ। ਇਹ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਕਾਰਜਕਾਲ ਦੌਰਾਨ ਹੀ ਹੋ ਰਿਹਾ ਹੈ। ਸ੍ਰੀ ਮਨੋਹਰ ਲਾਲ ਦੇ ਕੁਸ਼ਲ ਅਗਵਾਈ ਵਾਲੀ ਰਾਜ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਸਰਦਾਰ ਸੰਦੀਪ ਸਿੰਘ ਨੇ ਕਿਹਾ ਕਿ ਇਹ ਸ਼ਲਾਘਾਯੋਗ ਹੈ ਕਿ ਹਰਿਆਣਾ ਇੰਨ੍ਹੇ ਵੱਡੇ ਧਾਰਮਿਕ ਪ੍ਰੋਗ੍ਰਾਮ ਦੀ ਮੇਜਬਾਨੀ ਕਰੇਗਾ। ਸਰਦਾਰ ਸੰਦੀਪ ਸਿੰਘ ਨੇ ਇਸ ਪ੍ਰੋਗ੍ਰਾਮ ਵਿਚ ਆਪਣੀ ਭਾਗੀਦਾਰੀ ਯਕੀਨੀ ਕਰਨ ਲਈ ਪੂਰੇ ਸਿੱਖ ਸਮੂਦਾਏ ਅਤੇ ਦੇਸ਼ ਭਰ ਦੇ ਭਗਤਾਂ ਨੂੰਸੱਦਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
ਉਨ੍ਹਾਂ ਨੇ ਕਿਹਾ ਕਿ ਅਮ੍ਰਤ ਮਹਾ ਉਤਸਵ ਦੇ ਪ੍ਰੋਗ੍ਰਾਮਾਂ ਦੀ ਚੇਨ ਰਾਜ ਸਰਕਾਰ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਸਮਾਰੋਹ ਦੇ ਮੌਕੇ ਵਿਚ ਇਸ ਰਾਜ ਪੱਧਰੀ ਸਮਾਰੋਹ ਦਾ ਆਯੋਜਨ ਕਰ ਰਹੀ ਹੈ, ਇਹ ਸ਼ਲਾਘਾਯੋਗ ਕਦਮ ਹੈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਵੀ ਸਾਹਿਬਜਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜਾਦਾ ਫਤਿਹ ਸਿੰਘ ਜੀ ਦੀ ਸ਼ਹਾਦਤ ਨੂੰ ਸਨਮਾਨ ਦੇਣ ਲਈ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਇਤਿਹਾਸਕ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ’ਤੇ ਮੁੱਖ ਮੰਤਰੀ ਨੇ ਪੋਸਟਰ ਡਿਜਾਇਨ ਕਰਨ ਅਤੇ ਭਗਤੀ ਗੀਤ ਤਿਆਰ ਕਰਨ ਲਈ ਸੂਚਨਾ ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ’ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ, ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਵਾਇਸ ਚੇਅਰਮੈਨ ਸਰਦਾਰ ਗੁਰਵਿੰਦਰ ਸਿੰਘ ਮੌਜੂਦ ਰਹੇ।