International

50 ਤੋਂ ਵੱਧ ਭੂਚਾਲ ਦੇ ਝਟਕਿਆਂ ਨਾਲ ਕੰਬਿਆ ਸਿਡਨੀ,

ਸਿਡਨੀ – ਆਸਟ੍ਰੇਲੀਆ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਆਸਟ੍ਰੇਲੀਆਈ ਰਾਜ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ.) ਵਿੱਚ ਸਿਡਨੀ ਦੇ ਉੱਤਰ ਵਿੱਚ ਮੰਗਲਵਾਰ ਨੂੰ 4.1 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਗੌਰਤਲਬ ਹੈ ਕਿ 23 ਅਗਸਤ ਨੂੰ 4.7 ਦੀ ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਵੱਡੇ ਕੋਲਾ ਖਨਨ ਖੇਤਰ, ਅੱਪਰ ਹੰਟਰ ਵਿੱਚ 50 ਤੋਂ ਵੱਧ ਝਟਕੇ ਮਹਿਸੂਸ ਕੀਤੇ ਗਏ ਹਨ ਨਿਊਜ਼ ਏਜੰਸੀ ਨੇ ਆਸਟ੍ਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਏ.ਬੀ.ਸੀ) ਦੇ ਹਵਾਲੇ ਨਾਲ ਦੱਸਿਆ ਕਿ ਜਿਓਸਾਇੰਸ ਆਸਟ੍ਰੇਲੀਆ ਨੇ ਸਿਡਨੀ ਤੋਂ ਲਗਭਗ 170 ਕਿਲੋਮੀਟਰ ਉੱਤਰ ਵਿੱਚ ਐਨ.ਐਸ.ਡਬਲਯੂ. ਦੇ ਅੱਪਰ ਹੰਟਰ ਖੇਤਰ ਵਿੱਚ ਇੱਕ ਓਪਨ-ਕੱਟ ਕੋਲਾ ਖਾਨ ਨੇੜੇ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 12:15 ਵਜੇ ਭੂਚਾਲ ਨੂੰ ਰਿਕਾਰਡ ਕੀਤਾ। ਜਿਓਸਾਇੰਸ ਆਸਟ੍ਰੇਲੀਆ ਦੀ ਨਿਗਰਾਨੀ ਵੈੱਬਸਾਈਟ ਮੁਤਾਬਕ ਭੂਚਾਲ ਤਿੰਨ ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ।

Related posts

ਰੂਸੀ ਹਮਲੇ ਦੇ ਖ਼ਤਰੇ ਕਾਰਨ ਯੂਕਰੇਨ ਵਿਚਲਾ ਅਮਰੀਕੀ ਦੂਤਾਵਾਸ ਬੰਦ

editor

ਕੈਨੇਡਾ ਨੇ ਭਾਰਤ ਜਾਣ ਵਾਲੀਆਂ ਉਡਾਣਾਂ ਲਈ ਹਵਾਈ ਅੱਡਿਆਂ ’ਤੇ ਸੁਰੱਖਿਆ ਵਧਾਈ

editor

ਅਤਿਵਾਦੀਆਂ ਦੇ ਹਮਲੇ ਵਿਚ ਘੱਟੋ-ਘੱਟ 12 ਸੁਰੱਖਿਆ ਕਰਮੀਆਂ ਦੀ ਮੌਤ

editor