ਮੁੰਬਈ – ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਅਤੇ ਮਸ਼ਹੂਰ ਉਦਯੋਗਪਤੀ ਰਤਨ ਟਾਟਾ ਦਾ 86 ਸਾਲ ਦੀ ਉਮਰ ਵਿੱਚ 9 ਅਕਤੂਬਰ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਅੰਤਿਮ ਸੰਸਕਾਰ ‘ਚ ਦੇਸ਼ ਭਰ ਦੀਆਂ ਕਈ ਅਹਿਮ ਹਸਤੀਆਂ ਸ਼ਾਮਲ ਹੋਈਆਂ ਸਨ।ਇਸ ਦੌਰਾਨ ਰਤਨ ਟਾਟਾ ਨੂੰ ‘ਭਾਰਤ ਰਤਨ’ ਸਨਮਾਨ ਦੇਣ ਦੀ ਮੰਗ ਉਠਾਈ ਜਾ ਰਹੀ ਹੈ। ਇਸ ਸੰਦਰਭ ਵਿੱਚ ਮਹਾਰਾਸ਼ਟਰ ਕੈਬਨਿਟ ਨੇ ਇੱਕ ਮਤਾ ਪਾਸ ਕੀਤਾ ਹੈ। ਮਹਾਰਾਸ਼ਟਰ ਸਰਕਾਰ ਹੁਣ ਇਸ ਪ੍ਰਸਤਾਵ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਪੇਸ਼ ਕਰੇਗੀ। ਇਸ ਦੇ ਨਾਲ ਹੀ ਕੈਬਨਿਟ ਮੀਟਿੰਗ ਵਿੱਚ ਰਤਨ ਟਾਟਾ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਹੈ।ਹੁਣ ਤੱਕ ਕੁੱਲ 53 ਵਿਅਕਤੀ ਇਹ ਸਨਮਾਨ ਪ੍ਰਾਪਤ ਕਰ ਚੁੱਕੇ ਹਨ। ਇਹ ਸਨਮਾਨ ਵੱਖ-ਵੱਖ ਖੇਤਰਾਂ ਵਿੱਚ ਉੱਤਮਤਾ ਲਈ ਦਿੱਤਾ ਜਾਂਦਾ ਹੈ। ਭਾਰਤ ਰਤਨ ਪ੍ਰਾਪਤ ਕਰਨ ਵਾਲੇ 53 ਵਿਅਕਤੀਆਂ ਦੀ ਸੂਚੀ ਵਿੱਚ ਇੱਕਮਾਤਰ ਕਾਰੋਬਾਰੀ ਜਹਾਂਗੀਰੀ ਰਤਨਜੀ ਦਾਦਾਭੋਏ ਟਾਟਾ ਹਨ, ਜੋ ਜੇਆਰਡੀ ਟਾਟਾ ਵਜੋਂ ਜਾਣੇ ਜਾਂਦੇ ਹਨ।ਜੇਆਰਡੀ ਟਾਟਾ ਨੂੰ 1992 ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਪੁਰਸਕਾਰ ਉਨ੍ਹਾਂ ਨੂੰ ਉਦਯੋਗ, ਹਵਾਬਾਜ਼ੀ ਅਤੇ ਸਮਾਜਿਕ ਕਾਰਜਾਂ ਵਿੱਚ ਅਸਾਧਾਰਨ ਯੋਗਦਾਨ ਲਈ ਦਿੱਤਾ ਗਿਆ।
previous post