Punjab Technology

7 ਰੋਜਾ ‘ਏ.ਆਈ. ਤੋਂ ਡਾਟਾ ਵਿਸ਼ਲੇਸ਼ਣ’ ਸਿਖਲਾਈ ਵਰਕਸ਼ਾਪ ਕਰਵਾਈ ਗਈ !

ਖ਼ਾਲਸਾ ਕਾਲਜ ਵਿਖੇ ਕਰਵਾਈ ਗਈ ਵਰਕਸ਼ਾਪ ਦੌਰਾਨ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਸ: ਗੁਨੀਤ ਸਿੰਘ ਰੰਧਾਵਾ, ਡਾ. ਹਰਭਜਨ ਸਿੰਘ ਰੰਧਾਵਾ ਤੇ ਹੋਰ ਸਟਾਫ਼ ਤੇ ਵਿਦਿਆਰਥੀ।

ਅੰਮ੍ਰਿਤਸਰ – ਖਾਲਸਾ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਵੱਲੋਂ ਰੈਨਬ੍ਰੋਸ ਗਲੋਬਲ, ਆਸਟਰੇਲੀਆ ਦੇ ਸਹਿਯੋਗ ਨਾਲ ਕੰਪਿਊਟਰ ਸਾਇੰਸ, ਕਾਮਰਸ, ਇਕਾਨੌਮਿਕਸ ਅਤੇ ਮੈਥਾਮੈਟਿਕਸ ਦੇ ਵਿਦਿਆਰਥੀਆਂ ਲਈ 7 ਰੋਜਾ ‘ਏ.ਆਈ. ਤੋਂ ਡਾਟਾ ਵਿਸ਼ਲੇਸ਼ਣ’ ਸਿਖਲਾਈ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਡਾਇਰੈਕਟਰ ਡਾ. ਹਰਭਜਨ ਸਿੰਘ ਰੰਧਾਵਾ, ਪਲੇਸਮੈਂਟ ਸੈੱਲ ਸਹਾਇਕ ਡਾਇਰੈਕਟਰ ਡਾ. ਅਨੁੂਰੀਤ ਕੌਰ ਨਾਲ ਮਿਲ ਕੇ ਰੈਨਬ੍ਰੋਸ ਗਲੋਬਲ ਡਾਇਰੈਕਟਰ ਸ: ਗੁਨੀਤ ਸਿੰਘ ਰੰਧਾਵਾ ਦਾ ਸਵਾਗਤ ਕੀਤਾ।

ਇਸ ਸਬੰਧੀ ਪ੍ਰਿੰ: ਡਾ. ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਏ. ਆਈ. ਅਤੇ ਚੈਟਬੌਟ ਬਣਾਉਣ ਬਾਰੇ ਜਾਣੂ ਕਰਵਾਇਆ ਗਿਆ, ਜਿਸ ’ਚ ਏ.ਆਈ. ਅਤੇ ਡਾਟਾ ਵਿਸ਼ਲੇਸ਼ਣ, ਪ੍ਰੋਗਰਾਮਿੰਗ ਦੇ ਮੁੱਖ ਸੰਕਲਪ ਸਿਖਾਏ ਗਏ। ਇਸ ਮੌਕੇ ਸ: ਗੁਨੀਤ ਰੰਧਾਵਾ ਨੇ ਵਿਦਿਆਰਥੀਆਂ ਨੂੰ ਗਿਟਹਬ ਅਤੇ ਮਾਈਕ੍ਰੋਸੌਫਟ ਕੋਪਾਈਲਟ ਦੀ ਵਰਤੋਂ, ਸਾਫਟਵੇਅਰ ਵਿਕਾਸ ਅਤੇ ਪਾਵਰ ਬੀ. ਆਈ. ਦੁਆਰਾ ਡਾਟਾ ਵਿਜ਼ੂਅਲਾਈਜ਼ੇਸ਼ਨ ਸਬੰਧੀ ਸਿਖਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਡਾਟਾ ਵਿਸ਼ਲੇਸ਼ਣ ਨੂੰ ਮਸ਼ੀਨ ਲਰਨਿੰਗ ਨਾਲ ਜੋੜਨ, ਪ੍ਰੋਯਗਿਕ ਏ. ਆਈ. ਐਪਲੀਕੇਸ਼ਨ ਅਤੇ ਕੋਡਿੰਗ ਸਬੰਧੀ ਜਾਣੂ ਕਰਵਾਇਆ।

ਇਸ ਵਰਕਸ਼ਾਪ ਦੀ ਸਮਾਪਤੀ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪ੍ਰਿੰ: ਡਾ. ਰੰਧਾਵਾ ਨੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਵੰਡੇ। ਡਾ. ਰੰਧਾਵਾ ਨੇ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮੇਂ-ਸਮੇਂ ’ਤੇ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਕਰਕੇ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਕੰਪਨੀਆਂ ’ਚ ਨੌਕਰੀ ਲੈਣ ਲਈ ਤਿਆਰ ਕੀਤਾ ਜਾਂਦਾ ਹੈ। ਇਸ ਮੌਕੇ ਡਾ. ਹਰਭਜਨ ਰੰਧਾਵਾ ਨੇ ਵਿਦਿਆਰਥੀਆਂ ਨੂੰ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਭਵਿੱਖ ’ਚ ਅਜਿਹੇ ਹੋਰ ਪ੍ਰੋਗਰਾਮ ਕਰਵਾਏ ਜਾਣਗੇ ਤਾਂ ਜੋ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਇਸ ਮੌਕੇ ਡਾ. ਅਨੁੂਰੀਤ ਕੌਰ ਨੇ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਣ ਅਤੇ ਉਨ੍ਹਾਂ ਦੀ ਤਿਆਰੀ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਪਲੇਸਮੈਂਟ ਕੋਆਰਡੀਨੇਟਰ ਪ੍ਰੋ. ਹਰਿਆਲੀ ਢਿੱਲੋਂ, ਪ੍ਰੋ: ਰੋਹਿਤ ਕਾਕੜੀਆ, ਪ੍ਰੋ:. ਅਪਨੀਤ ਕੌਰ, ਪ੍ਰੋ: ਵਿਸ਼ਾਲ ਸ਼ਰਮਾ ਨੇ ਵਰਕਸ਼ਾਪ ਦੇ ਆਯੋਜਨ ’ਚ ਸਹਿਯੋਗ ਦਿੱਤਾ।

Related posts

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਲਈ ਮੁੱਖ-ਮੰਤਰੀ ਵਲੋਂ ਰਾਸ਼ਟਰਪਤੀ ਨੂੰ ਸੱਦਾ

admin

ਭਾਈ ਜਗਤਾਰ ਸਿੰਘ ਤਾਰਾ ਸਾਬਕਾ ਮੁੱਖ-ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ‘ਚੋਂ ਬਰੀ

admin

ਮਾਂ ਦੇ ਜਨਮਦਿਨ ਦੀ ਤਰੀਕ ਨੇ ਬੇਟੇ ਨੂੰ ਅਰਬਪਤੀ ਬਣਾ ਦਿੱਤਾ

admin