Sport

9ਵਾਂ ਚੈਲੇਂਜਰ ਕੱਪ : ਦਿੱਲੀ ਚੈਲੇਂਜਰਜ਼ ਦੀ ਪਟਿਆਲਾ ਸ਼ਾਹੀ ਵਿਰੁੱਧ ਵੱਡੀ ਜਿੱਤ

9ਵੇਂ ਚੈਲੇਂਜਰ ਕੱਪ ਟੂਰਨਾਮੈਂਟ ਦੌਰਾਨ ਪਟਿਆਲਾ ਸ਼ਾਹੀ ਕਲੱਬ ਵਿਰੁੱਧ ਦਿੱਲੀ ਚੈਲੇਂਜਰਜ਼ ਕਲੱਬ ਨੇ ਜਿੱਤ ਹਾਸਲ ਕੀਤੀ।

9ਵੇਂ ਚੈਲੇਂਜਰ ਕੱਪ ਟੂਰਨਾਮੈਂਟ ਤਹਿਤ ਰਾਤ ਨੂੰ ਪਟਿਆਲਾ ਸ਼ਾਹੀ ਕਲੱਬ ਵਿਰੁੱਧ ਦਿੱਲੀ ਚੈਲੇਂਜਰਜ਼ ਕਲੱਬ ਦਰਮਿਆਨ ਮੈਚ ਖੇਡਿਆ ਗਿਆ। ਇਸ ਰੋਮਾਂਚਕ ਮੁਕਾਬਲੇ ਵਿੱਚ Delhi Challengers Club ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਚ 137 ਦੌੜਾਂ ਨਾਲ ਆਪਣੇ ਨਾਮ ਕੀਤਾ। ਇਸ ਮੌਕੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਭੁੱਚਰ ਨੇ ਖਿਡਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਖ਼ਾਸ ਤੌਰ ‘ਤੇ ਦਿੱਲੀ ਚੈਲੇਂਜਰਜ਼ ਦੇ ਅੰਤਰਰਾਸ਼ਟਰੀ ਖਿਡਾਰੀ Rishi Dhawan ਨਾਲ ਮਿਲ ਕੇ ਉਨ੍ਹਾਂ ਨੂੰ ਮਾਨਸਾ ਆਉਣ ‘ਤੇ ਜੀ ਆਇਆਂ ਆਖਿਆ। ਇਸ ਮੌਕੇ ਡਾ. ਵਿਸ਼ਾਲ ਗਰਗ ਅਤੇ ਉਨ੍ਹਾਂ ਦੀ ਪਤਨੀ ਨਿਸ਼ੀ ਗਰਗ ਨੇ ਵੀ ਖਿਡਾਰੀਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ। ਮੈਚ ਦੇ ਅੰਤ ‘ਚ ਰਿਸ਼ੀ ਧਵਨ ਨੂੰ ਮੈਨ ਆਫ਼ ਦ ਮੈਚ ਦਾ ਪੁਰਸਕਾਰ ਪ੍ਰਦਾਨ ਕੀਤਾ ਗਿਆ। ਕਮੈਂਟਰੀ ਦੇ ਦੌਰਾਨ ਅਜੇ ਕੂਮਾਰ (ਪਿੰਡ ਸਰਮੇਘਾ, ਜ਼ਿਲ੍ਹਾ ਰਿਆਸੀ, ਜੰਮੂ) ਅਤੇ ਵਿਸ਼ਾਲ ਸ਼ਰਮਾ ਵਿਕੀ ਨੇ ਦਰਸ਼ਕਾਂ ਨੂੰ ਸ਼ਾਨਦਾਰ ਕਮੈਂਟਰੀ ਨਾਲ ਖੂਬ ਮਨੋਰੰਜਨ ਦਿੱਤਾ। ਅੱਜ ਸਵੇਰ ਦੇ ਸਮੇਂ ਐਸ-ਇਲੈਵਨ ਯਮੁਨਾਨਗਰ ਵਿਰੁੱਧ ਪਟਿਆਲਾ ਸ਼ਾਹੀ ਕਲੱਬ ਦਰਮਿਆਨ ਮੈਚ ਖੇਡਿਆ ਗਿਆ। ਇਸ ਮੁਕਾਬਲੇ ਵਿੱਚ ਪਟਿਆਲਾ ਸ਼ਾਹੀ ਕਲੱਬ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਜਿੱਤ ਦਰਜ ਕੀਤੀ। ਇਸ ਮੈਚ ਵਿੱਚ ਗੁਨੀਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੈਨ ਆਫ਼ ਦ ਮੈਚ ਦਾ ਖਿਤਾਬ ਹਾਸਲ ਕੀਤਾ।

ਸਵੇਰ ਦੇ ਮੈਚ ਦੇ ਮੁੱਖ ਮਹਿਮਾਨ ਸ਼੍ਰੀ ਅਮਨ ਸਿੰਗਲਾ ਢੇਪਾਈ (ਕਾਂਗਰਸ ਨੇਤਾ ਅਤੇ ਪ੍ਰਧਾਨ, ਜ਼ਿਲ੍ਹਾ ਕਬੱਡੀ ਐਸੋਸੀਏਸ਼ਨ, ਮਾਨਸਾ) ਰਹੇ। ਉਨ੍ਹਾਂ ਦੇ ਨਾਲ ਮੱਖਣ ਸਿੰਘ ਅਤੇ ਹੋਰ ਸਹਿਯੋਗੀ ਵੀ ਹਾਜ਼ਰ ਰਹੇ। ਇਸ ਮੌਕੇ ਸ਼੍ਰੀ ਅਮਨ ਸਿੰਗਲਾ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ। ਉਨ੍ਹਾਂ ਨੇ ਟੂਰਨਾਮੈਂਟ ਦੀ ਭਰਪੂਰ ਪ੍ਰਸ਼ੰਸਾ ਕੀਤੀ।

ਇਸ ਮੌਕੇ ਟੂਰਨਾਮੈਂਟ ਆਰਗੇਨਾਈਜ਼ਿੰਗ ਟੀਮ ਦੇ ਮੈਂਬਰ ਵਿਨੈ ਪਾਲ, ਭਗਵਾਨ ਕਸਤੂਰੀ, ਜਗਮੋਹਨ ਸਿੰਘ, ਗੁਰਪ੍ਰੀਤ ਮੋਨੀ, ਦਲਜੀਤ ਬੀਟੂ, ਰਾਜਪ੍ਰੀਤ ਝੱਬਰ, ਸਹਿਜਪ੍ਰੀਤ ਸਿੰਘ, ਚਰਨਪ੍ਰੀਤ ਗਰੇਵਾਲ ਅਤੇ ਰਮਨਦੀਪ ਸਿੰਘ (ਫੂਡ ਕਮੇਟੀ ਇੰਚਾਰਜ) ਹਾਜ਼ਰ ਰਹੇ ਅਤੇ ਆਪਣੀਆਂ ਜ਼ਿੰਮੇਵਾਰੀਆਂ ਬਖੂਬੀ ਨਿਭਾਈਆ।

Related posts

ਟੀ-20 ਵਿਸ਼ਵ ਕੱਪ : ਭਾਰਤ ਦੀ ਪਾਕਿਸਤਾਨ ‘ਤੇ ਇਤਿਹਾਸਕ ਜਿੱਤ

admin

ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵਲੋਂ ਮਾਨਸਾ ‘ਚ 9ਵਾਂ ਟੀ-20 ਚੈਲੇਂਜਰ ਕੱਪ ਦਾ ਅਯੋਜਨ

admin

ਅਭਿਸ਼ੇਕ ਸ਼ਰਮਾ ਆਈਸੀਸੀ ਟੀ20 ਬੱਲੇਬਾਜ਼ੀ ਰੈਂਕਿੰਗ ਵਿੱਚ ਟੌਪ ‘ਤੇ

admin