India

90 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਸਕਦੀਆਂ ਹਨ ਕੱਚੇ ਤੇਲ ਦੀਆਂ ਕੀਮਤਾਂ

ਨਵੀਂ ਦਿੱਲੀ – ਚੀਨ ਦੇ ਸਨਅਤੀ ਉਤਪਾਦਨ ‘ਚ ਲਗਾਤਾਰ ਦੂਜੇ ਮਹੀਨੇ ਗਿਰਾਵਟ ਦਾ ਅਸਰ ਕੱਚੇ ਤੇਲ ਦੀਆਂ ਕੀਮਤਾਂ ‘ਤੇ ਦਿਖਣ ਲੱਗਾ ਹੈ। ਚੀਨ ਕੱਚੇ ਤੇਲ ਦਾ ਸਭ ਤੋਂ ਵੱਡਾ ਦਰਾਮਦਕਾਰ ਦੇਸ਼ ਦੇਸ਼ ਹੈ ਤੇ ਚੀਨ ‘ਚ ਸਨਅਤੀ ਸਰਗਰਮੀਆਂ ‘ਚ ਸੁਸਤੀ ਆਉਣ ਨਾਲ ਕੱਚੇ ਤੇਲ ਦੀ ਮੰਗ ਪ੍ਰਭਾਵਿਤ ਹੋਣ ਦੀ ਪੂਰੀ ਸੰਭਾਵਨਾ ਹੈ। ਇਹੀ ਕਾਰਨ ਹੈ ਕਿ ਵਿਸ਼ਵ ਪੱਧਰ ‘ਤੇ ਬ੍ਰੈਂਟ ਕ੍ਰੂੁਡ ਦੀਆਂ ਕੀਮਤਾਂ ‘ਚ ਤਿੰਨ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਤੇ ਕੱਚੇ ਤੇਲ ਦੀ ਕੀਮਤ 103.9 ਡਾਲਰ ਪ੍ਰਤੀ ਬੈਰਲ ਰਹੀ। ਮੰਗਲਵਾਰ ਨੂੰ ਇਸਦੀ ਕੀਮਤ ਹੋਰ ਘੱਟ ਹੋਣ ਦੀ ਉਮੀਦ ਹੈ। ਯੂਰਪ ਵੀ ਆਉਂਦੇ ਦਸੰਬਰ ਤਕ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਕਰਦਾ ਰਹੇਗਾ ਜਿਸ ਨਾਲ ਵਿਸ਼ਵ ਪੱਧਰ ‘ਤੇ ਕੱਚੇ ਤੇਲ ਦੀ ਸਪਲਾਈ ਲਈ ਸੀਮਤ ਦੇਸ਼ਾਂ ‘ਤੇ ਨਿਰਭਰਤਾ ਨਹੀਂ ਰਹੇਗੀ। ਐੱਸਬੀਆਈ ਇਕੋਰੈਪ ਨੇ ਤਾਂ ਅਗਲੇ ਇਕ-ਦੋ ਮਹੀਨਿਆਂ ‘ਚ ਕੱਚੇ ਤੇਲ ਦੀ ਕੀਮਤ 90 ਡਾਲਰ ਪ੍ਰਤੀ ਬੈਰਲ ਦੇ ਹੇਠਾਂ ਜਾਣ ਦੀ ਸੰਭਾਵਨਾ ਪ੍ਰਗਟਾਈ ਹੈ।

ਸੋਮਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਦੇ ਮੁਤਾਬਕ, ਚੀਨ ‘ਚ ਕੱਚੇ ਤੇਲ ਦੀ ਮੰਗ ਲਗਾਤਾਰ ਘੱਟ ਰਹੀ ਹੈ ਤੇ ਇਸ ਸਾਲ ਅਪ੍ਰੈਲ ‘ਚ ਚੀਨ ‘ਚ ਪੈਟਰੋਲ, ਡੀਜ਼ਲ ਤੇ ਹਵਾਈ ਫਿਊਲ ਦੀ ਮੰਗ ‘ਚ ਪਿਛਲੇ ਸਾਲ ਅਪ੍ਰੈਲ ਦੇ ਮੁਕਾਬਲੇ 20 ਫ਼ੀਸਦੀ ਤਕ ਦੀ ਕਮੀ ਹੋ ਸਕਦੀ ਹੈ। ਇਸ ਹਿਸਾਬ ਨਾਲ ਚੀਨ ‘ਚ ਕੱਚੇ ਤੇਲ ਦੀ ਖਪਤ ‘ਚ ਹਰ ਰੋਜ਼ 12 ਲੱਖ ਬੈਰਲ ਦੀ ਕਮੀ ਦਾ ਅਨੁਮਾਨ ਹੈ। ਰਿਪੋਰਟ ਮੁਤਾਬਕ, ਸਾਲ 2021 ‘ਚ ਚੀਨ ‘ਚ ਕੱਚੇ ਤੇਲ ਦੀ ਔਸਤ ਮੰਗ ਦੇ ਮੁਕਾਬਲੇ ਹਾਲੇ ਨੌ ਫ਼ੀਸਦੀ ਤਕ ਦੀ ਕਮੀ ਆ ਚੁੱਕੀ ਹੈ। ਰੂਸ-ਯੂਕਰੇਨ ਜੰਗ ਦੇ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਤਕ ਕੱਚੇ ਤੇਲ ਦੀ ਵਿਸ਼ਵ ਕੀਮਤ 90 ਡਾਲਰ ਪ੍ਰਤੀ ਬੈਰਲ ਦੇ ਆਸਪਾਸ ਸੀ ਜਿਹੜੀ ਜੰਗ ਦੇ ਬਾਅਦ 130 ਡਾਲਰ ਪ੍ਰਤੀ ਬੈਰਲ ਦੇ ਕੋਲ ਪਹੁੰਚ ਗਈ ਸੀ।

ਚੀਨ ‘ਚ ਕੱਚੇ ਤੇਲ ਦੀ ਮੰਗ ‘ਚ ਕਮੀ ਤੇ ਯੂਰਪ ਤੇ ਅਮਰੀਕਾ ਵਲੋਂ ਰੂਸ ਤੋਂ ਤੇਲ ਦੀ ਖਰੀਦ ਜਾਰੀ ਰੱਖਣ ਨਾਲ ਕੱਚੇ ਤੇਲ ‘ਚ ਮੁੜ ਨਰਮੀ ਦਾ ਰੁਖ਼ ਸ਼ੁਰੂ ਹੋ ਗਿਆ ਹੈ। ਕੋਰੋਨਾ ਕਾਰਨ ਚੀਨ ਦੇ ਕਈ ਪ੍ਰਮੁੱਖ ਸ਼ਹਿਰਾਂ ‘ਚ ਲਾਕਡਾਊਨ ਲੱਗਣ ਨਾਲ ਉੱਥੋਂ ਦਾ ਸਨਅਤੀ ਉਤਪਾਦਨ ਗਿਰਾਵਟ ਨਾਲ ਪਿਛਲੇ ਸਾਲ 2020 ਦੇ ਫਰਵਰੀ ਦੇ ਨਜ਼ਦੀਕ ਪਹੁੰਚ ਗਈ ਹੈ। ਯੂਰਪੀ ਦੇਸ਼ ਵੱਲੋਂ ਰੂਸ ਤੋਂ ਕੱਚੇ ਤੇਲ ਦੀ ਖਰੀਦਦਾਰੀ ਜਾਰੀ ਰੱਖਣ ਨਾਲ ਰੂਸ ਨੇ ਕੱਚੇ ਤੇਲ ਦਾ ਉਤਪਾਦਨ ਜਾਰੀ ਰੱਖਿਆ ਹੈ। ਰੂਸ ਹਰ ਰੋਜ਼ 47 ਲੱਖ ਬੈਰਲ ਦਾ ਉਤਪਾਦਨ ਕਰਦਾ ਹੈ ਤੇ ਇਸ ਉਤਪਾਦਨ ਦਾ 50 ਫੀਸਦੀ ਯੂਰਪ ਦੇ ਦੇਸ਼ਾਂ ਨੂੰ ਬਰਾਮਦ ਕਰਦਾ ਹੈ।

Related posts

ਭਾਰਤ ਖੰਡਿਤ ਟ੍ਰਾਂਸਐਟਲਾਂਟਿਕ ਦੁਨੀਆ ਨੂੰ ਇਕੱਠੇ ਰੱਖ ਸਕਦਾ ਹੈ !

admin

ਭਾਰਤ ਸਰਕਾਰ ਵਲੋਂ ਭਾਰਤ ਦੇ ਰਾਸ਼ਟਰੀ ਗੀਤ ਲਈ ਵੱਡੇ ਦਿਸ਼ਾ-ਨਿਰਦੇਸ਼ ਜਾਰੀ

admin

ਅਭਿਸ਼ੇਕ ਸ਼ਰਮਾ ਆਈਸੀਸੀ ਟੀ20 ਬੱਲੇਬਾਜ਼ੀ ਰੈਂਕਿੰਗ ਵਿੱਚ ਟੌਪ ‘ਤੇ

admin