ਸਪੋਰਟਸ ਡੈਸਕ— ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਕਿਹਾ ਕਿ ਉਹ ਟੀਮ ਲਈ ਇਸ ਸੈਸ਼ਨ ’ਚ ਖੇਡਣ ਨੂੰ ਲੈ ਕੇ ਖੁਸ਼ ਹਨ, ਭਲੇ ਹੀ ਉਨ੍ਹਾਂ ਨੂੰ ਇਹ ਮੈਚ ਦਰਸ਼ਕਾਂ ਦੇ ਬਿਨਾਂ ਖਾਲੀ ਸਟੇਡੀਅਮ ’ਚ ਖੇਡਣੇ ਪੈਣ। ਇੰਗਲੈਂਡ ਦੇ ਕ੍ਰਿਕਟਰ ਅਗਲੇ ਹਫਤੇ ਤੋਂ ਸੀਮਿਤ ਨਿਜੀ ਟ੍ਰੇਨਿੰਗ ਸ਼ੁਰੂ ਕਰਨਗੇ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੂੰ ਉਮੀਦ ਹੈ ਕਿ ਉੁਹ ਕੋਰੋਨਾ ਵਾਇਰਸ ਦੇ ਕਾਰਨ ਮੁਲਤਵੀ ਸੈਸ਼ਨ ਸ਼ੁਰੂ ਕਰ ਸਕਦੇ ਹਨ ਪਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਮੈਚ ਦਰਸ਼ਕਾਂ ਦੇ ਬਿਨਾਂ ਹੀ ਖੇਡੇ ਜਾ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਿੱਥੋਂ ਤੱਕ ਸੁਰੱਖਿਆ ਦਾ ਸਬੰਧ ਹੈ ਤਾਂ ਮੈਨੂੰ ਇੰਝ ਖੇਡਣ ’ਚ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਅਸੀਂ ਕਾਫ਼ੀ ਲੰਬੇ ਸਮੇਂ ਤੋਂ ਇੰਗਲੈਂਡ ਲਈ ਖੇਡ ਰਹੇ ਹਾਂ। ਸਾਡੇ ਕੋਲ ਕੁਝ ਸ਼ਾਨਦਾਰ ਲੋਕ ਹਨ ਜੋ ਹਰ ਸੰਭਾਵਨਾ ’ਤੇ ਕੰਮ ਕਰ ਰਹੇ ਹਨ ਤਾਂ ਕਿ ਅਸੀਂ ਅੱਗੇ ਵਧੀਏ। 37 ਸਾਲ ਦੇ ਇਸ ਖ਼ੁਰਾਂਟ ਗੇਂਦਬਾਜ਼ ਨੇ ਕਿਹਾ ਕਿ ਉਨ੍ਹਾਂ ਨੂੰ ਲੰਕਾਸ਼ਰ ਲਈ ਕਾਊਂਟੀ ਮੈਚਾਂ ’ਚ ਘੱਟ ਦਰਸ਼ਕਾਂ ਦੇ ਨਾਲ ਖੇਡਣ ਦਾ ਅਨੁਭਵ ਹੈ।