
ਇਤਿਹਾਸ ਵਿੱਚ ਸਮੇਂ ਸਮੇਂ ਤੇ ਬੜੀਆਂ ਆਫ਼ਤਾਂ ਅਤੇ ਬਿਮਾਰੀਆਂ ਆਈਆਂ। ਇੱਕ ਨਹੀਂ ਅਨੇਕਾਂ ਵਾਰ ਵੱਡੀ ਪੱਧਰ ਤੇ ਜਾਨੀ ਨੁਕਸਾਨ ਵੀ ਹੋਇਆ। ਇਹਨਾਂ ਵਿਚੋਂ ਜਿਆਦਾਤਰ ਬਿਮਾਰੀਆਂ ਦਾ ਫੈਲਾਅ ਕੁਝ ਦੇਸ਼ਾਂ ਤੱਕ ਹੀ ਸੀਮਤ ਹੁੰਦਾ ਸੀ।ਪਰ ਕੋਵਿਡ-19 ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਕੁਝ ਹਫਤਿਆਂ ਵਿੱਚ ਹੀ ਆਪਣੀ ਲਪੇਟ ਵਿੱਚ ਲੈ ਲਿਆ। ਇਸ ਨਾਲ ਲੱਗਭੱਗ ਹਰ ਦੇਸ਼ ਅਤੇ ਹਰ ਨਾਗਰਿਕ ਪ੍ਰਭਾਵਿਤ ਹੋਇਆ ਹੈ। ਇਸ ਬਿਮਾਰੀ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਧੇਰੇ ਦੇਸ਼ਾਂ ਵਿੱਚ ਲਾਕਡਾਉਨ ਕਾਰਨ ਜਿੰਦਗੀ ਦੀ ਰਫਤਾਰ ਇੱਕਦਮ ਰੁੱਕ ਗਈ ਹੈ। ਹਰ ਤਰ੍ਹਾਂ ਦਾ ਕੰਮ ਕਾਰ ਬੰਦ ਹੋਣ ਨਾਲ ਜਿੱਥੇ ਆਮ ਲੋਕਾਂ ਨੂੰ ਬਹੁਤ ਮੁਸ਼ਕਲਾਂ ਪੇਸ਼ ਆਈਆਂ ੳੁੱਥੇ ਬਹੁਤ ਸਾਰੇ ਕੰਮਕਾਜੀ ਲੋਕਾਂ ਦਾ ਗੁਜ਼ਾਰਾ ਵੀ ਔਖਾ ਹੋ ਗਿਆ ਹੈ। ਕਿਉਂਕਿ ਮਜਦੂਰਾਂ, ਸਵੈ-ਰੁਜ਼ਗਾਰਾਂ, ਦੁਕਾਨਦਾਰਾਂ ਆਦਿ ਦੀ ਰੋਜ਼ਾਨਾ ਜਾਂ ਮਹੀਨਾਵਾਰ ਕਮਾਈ ਉੱਤੇ ਹੀ ਸਾਰੀ ਤਰਾਂ ਦੇ ਖਰਚ ਨਿਰਭਰ ਕਰਦੇ ਹਨ। ਕਮਾਈ ਇੱਕਦਮ ਰੁੱਕ ਜਾਣ ਨਾਲ ਜਿੱਥੇ ਰੋਟੀ ਪਾਣੀ ਦੇ ਖਰਚ ਮੁਸ਼ਕਲ ਹੋ ਗਿਆ ਹੈ ੳਥੇ ਉਨ੍ਹਾ ਨੂੰ ਵੱਖ ਵੱਖ ਕੰਮਾਂ ਲਈ ਚੁੱਕੇ ਕਰਜ਼ ਦੀ ਵਾਪਸੀ ਦੀ ਚਿੰਤਾ ਵੀ ਸਤਾਉਣ ਲੱਗੀ ਹੈ। ਪ੍ਰਾਈਵੇਟ ਹਸਪਤਾਲ ਬੰਦ ਰਹਿਣ ਅਤੇ ਸਿਹਤ ਵਿਭਾਗ ਦਾ ਅਮਲਾ ਕਰੋਨਾ ਮਹਾਂਮਾਰੀ ਵਿੱਚ ਲੱਗੇ ਹੋਣ ਦੇ ਕਾਰਨ ਆਮ ਬਿਮਾਰੀਆਂ ਦੇ ਮਰੀਜ਼ਾਂ ਨੂੰ ਵੀ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ । ਸਕੂਲ, ਕਾਲਜ ਬੰਦ ਹੋਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ ਹੈ। ਇੱਥੋਂ ਤੱਕ ਕਿ ਕੁਝ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਵਿਚਕਾਰ ਹੀ ਰਹਿ ਗਈਆਂ। ਆਵਾਜਾਈ ਬੰਦ ਹੋਣ ਕਾਰਨ ਬਹੁਤ ਸਾਰੇ ਲੋਕ ਵੱਖ ਵੱਖ ਥਾਵਾਂ ਤੇ ਬਾਹਰ ਵੀ ਫਸੇ ਰਹੇ। ਬੜੀਆਂ ਮੁਸ਼ਕਿਲਾਂ ਨਾਲ ਉਹ ਆਪਣੇ ਘਰਾਂ ਤੱਕ ਪਹੁੰਚੇ। ਇਸ ਤਰ੍ਹਾਂ ਇਸ ਮਹਾਂਮਾਰੀ ਦੇ ਪ੍ਰਕੋਪ ਨੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਹੈ।
ਥਾਂ ਤੇ 5-10 ਬਰਾਤੀ ਲਿਜਾ ਕੇ ਵੀ ਵਿਆਹ ਸੰਪੂਰਨ ਹੋਏ। ਆਮ ਹਾਲਤਾਂ ਵਿੱਚ ਇਹਨਾ ਵਿਆਹਾਂ ‘ਤੇ ਕੁਝ ਘੰਟਿਆਂ ਵਿੱਚ ਹੀ ਲੱਖਾਂ ਰੁਪਏ ਖਰਚ ਹੋਣੇ ਸਨ। ਅਸੀਂ ਲੋਕ ਦਿਖਾਵੇ ਲਈ ਕਰਜ਼ਾ ਚੁੱਕ ਚੁੱਕ ਕੇ ਵਿਆਹਾਂ ਉੱਤੇ ਫਜ਼ੂਲ ਖਰਚੀ ਕਰਦੇ ਹਾਂ। ਇੱਕ ਦਿਨ ਦਾ ਵਿਖਾਵਾ ਸਾਨੂੰ ਸਾਰੀ ਉਮਰ ਲਈ ਕਰਜ਼ ਵਿੱਚ ਡੋਬ ਦਿੰਦਾ ਹੈ। ਜਦੋਂ ਕਿ ਵਿਆਹ ਸਾਦੇ ਤਰੀਕੇ ਨਾਲ ਵੀ ਹੋ ਸਕਦੇ ਹਨ ਇਹ ਸਮਝਣ ਦੀ ਲੋੜ ਹੈ। ਇਸ ਤੋਂ ਇਲਾਵਾ ਲੋਕ ਮਰਗ ਦੇ ਭੋਗਾਂ ਅਤੇ ਹੋਰ ਪ੍ਰੋਗਰਾਮਾਂ ਤੇ ਵੀ ਬਹੁਤ ਖਰਚਾ ਕਰਨ ਲੱਗੇ ਹਨ। ਲਾਕਡਾਉਨ ਦੌਰਾਨ ਉਹ ਵੀ ਕਾਫੀ ਘਟਿਆ ਹੈ। ਇਸ ਰਿਵਾਜ਼ ਨੂੰ ਜਾਰੀ ਰੱਖਣ ਦੀ ਜਰੂਰਤ ਹੈ।
ਹਨ। ਪਰ ਇਸ ਦੁੱਖ ਦੀ ਘੜੀ ਵਿੱਚ ਪਬਲਿਕ ਸੈਕਟਰ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਸਿਹਤ, ਪੁਲਿਸ ਅਤੇ ਸਫਾਈ ਕਰਮਚਾਰੀਆਂ ਨੇ ਲੋਕਾਂ ਦੀ ਦਿਨ ਰਾਤ ਸੇਵਾ ਕੀਤੀ ਜਦੋਂ ਪ੍ਰਾਈਵੇਟ ਅਦਾਰੇ ਲੱਗਭੱਗ ਬੰਦ ਹੀ ਰਹੇ। ਇਸ ਨਾਲ ਨਿੱਜੀਕਰਨ ਦੇ ਵਿਰੋਧ ਨੂੰ ਬਲ ਮਿਲੇਗਾ। ਇਸ ਨਾਲ ਜਨਤਾ ਦਾ ਲਗਾਅ ਸਰਕਾਰੀ ਕਰਮਚਾਰੀਆਂ ਅਤੇ ਅਦਾਰਿਆਂ ਨਾਲ ਵਧਿਆ ਹੈ। ਲੋਕਾਂ ਵੱਲੋਂ ਜਗ੍ਹਾ ਜਗ੍ਹਾ ‘ਤੇ ਸਿਹਤ, ਪੁਲਿਸ ਅਤੇ ਸਫਾਈ ਕਰਮਚਾਰੀਆਂ ਦਾ ਸਨਮਾਨ ਕੀਤਾ ਗਿਆ ਹੈ। ਸਾਡੇ ਦੇਸ਼ ਵਿੱਚ ਸਿਹਤ ਅਤੇ ਸਿੱਖਿਆ ਖੇਤਰ ਨੂੰ ਪੂਰੀ ਤਰ੍ਹਾਂ ਸਰਕਾਰੀ ਖੇਤਰ ਵਿੱਚ ਲਿਆਉਣ ਦੀ ਲੋੜ ਹੈ।