Bollywood

ਰਿਸ਼ੀ ਕਪੂਰ ਦੀ ਮੌਤ ਨਾਲ ਸਦਮੇ ‘ਚ ਹੈ ਨੀਤੂ ਕਪੂਰ, ਸ਼ੇਅਰ ਕੀਤੀ ਭਾਵੁਕ ਪੋਸਟ

ਮੁੰਬਈ — ਦਿੱਗਜ ਐਕਟਰ ਰਿਸ਼ੀ ਕਪੂਰ ਦੇ ਚਲੇ ਜਾਣ ਤੋਂ ਬਾਅਗ ਕਪੂਰ ਖਾਨਦਾਨ ਦੀ ਰੌਣਕ ਹੀ ਚਲੀ ਗਈ। ਰਿਸ਼ੀ ਕਪੂਰ ਦੇ ਦਿਹਾਂਤ ਨਾਲ ਕਪੂਰ ਖਾਨਦਾਨ ਨੂੰ ਕਾਫੀ ਸਦਮਾ ਲੱਗਾ ਹੈ। ਘਰ ‘ਚ ਨੀਤੂ ਕਪੂਰ ਉਨ੍ਹਾਂ ਨੂੰ ਕਾਫੀ ਮਿਸ ਕਰ ਰਹੀ ਹੈ। ਨੀਤੂ ਕਪੂਰ ਸੋਸ਼ਲ ਮੀਡੀਆ ‘ਤੇ ਰਿਸ਼ੀ ਕਪੂਰ ਨਾਲ ਤਸਵੀਰ ਸ਼ੇਅਰ ਕਰਕੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਨੀਤੂ ਕਪੂਰ ਆਪਣੇ ਇੰਸਟਾਗ੍ਰਾਮ ‘ਤੇ ਇਕ ਫੈਮਿਲੀ ਤਸਵੀਰ ਸ਼ੇਅਰ ਕੀਤੀ ਹੈ।ਫੈਮਿਲੀ ਤਸਵੀਰ ‘ਚ ਰਿਸ਼ੀ ਕਪੂਰ, ਨੀਤੂ ਕਪੂਰ, ਰਿਧੀਮਾ ਕਪੂਰ ਅਤੇ ਰਣਬੀਰ ਕਪੂਰ ਨਜ਼ਰ ਆ ਰਹੇ ਹਨ। ਨੀਤੂ ਤੇ ਰਿਸ਼ੀ ਕਪੂਰ ਦਾ ਹੱਥ ਫੜ੍ਹੀ ਹੋਏ ਨਜ਼ਰ ਆ ਰਹੀ ਹੈ। ਇਹ ਇਕ ਕੰਪਲੀਟ ਫੈਮਿਲੀ ਤਸਵੀਰ (ਪਿੱਚਰ ) ਹੈ, ਜੋ ਨੀਤੂ ਨੇ ਰਿਸ਼ੀ ਕਪੂਰ ਨੂੰ ਯਾਦ ਕਰਦੇ ਹੋਏ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਤਸਵੀਰ ਨਾਲ ਕੈਪਸ਼ਨ ‘ਚ ਲਿਖਿਆ, ”ਕਿਵੇਂ ਮੈਂ ਇਹ ਮੰਨਤ ਮੰਗਾਂ ਕੀ ਇਹ ਤਸਵੀਰ ਇਸੇ ਤਰ੍ਹਾਂ ਹਮੇਸ਼ਾ ਸਪਰੂਣ ਰਹੇ।”ਰਿਸ਼ੀ ਕਪੂਰ ਦੇ ਦਿਹਾਂਤ ਤੋਂ ਬਾਅਦ ਨੀਤੂ ਕਪੂਰ ਟੁੱਟ ਗਈ ਹੈ ਅਤੇ ਕਾਫੀ ਉਦਾਸ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ ਰਿਸ਼ੀ ਕਪੂਰ ਦੀ ਰਿਸ਼ੀ ਕਪੂਰ ਦੀ ਇਕ ਜੌਏਫੁੱਲ ਤਸਵੀਰ ਸ਼ੇਅਰ ਕੀਤੀ ਸੀ ਅਤੇ ਕੈਪਸ਼ਨ ‘ਚ ਲਿਖਿਆ ਸੀ, ”ਸਾਡੀ ਕਹਾਣੀ ਦਾ ਅੰਤ ਹੋ ਗਿਆ।” ਇਸ ਤੋਂ ਇਲਾਵਾ ਉਨ੍ਹਾਂ ਨੇ ਰਿਸ਼ੀ ਕਪੂਰ ਦੀ ਚੰਗੀ ਦੇਖ-ਰੇਖ ਲਈ ਅੰਬਾਨੀ ਪਰਿਵਾਰ ਤੇ ਰਿਲਾਇੰਸ ਹਸਪਤਾਲ ਦਾ ਧੰਨਵਾਦ ਕੀਤਾ ਸੀ।

Related posts

ਪ੍ਰਾਈਮ ਵੀਡੀਓ ਦੀ ਪਹਿਲੀ ਕੋਰਟਰੂਮ ਡਰਾਮਾ ਸੀਰੀਜ਼ ‘Gilty Minds’ ਦਾ ਟ੍ਰੇਲਰ ਆਇਆ ਸਾਹਮਣੇ

Bunty

ਆਰ.ਟੀ.ਆਈ. ’ਚ ਹੋਇਆ ਖ਼ੁਲਾਸਾ ‘ਦ ਕਸ਼ਮੀਰ ਫ਼ਾਈਲਜ਼’ ਕੋਈ ਡਾਕੂਮੈਂਟਰੀ ਨਹੀਂ, ਸਗੋਂ ਹੈ ਇੱਕ ਡਰਾਮਾ ਫ਼ਿਲਮ’

Bunty

ਅਕਸ਼ੈ ਕੁਮਾਰ ਦੇ ਸਵੀਮਿੰਗ ਪੂਲ ‘ਚ ਫਿਸਲ ਗਈ ਡਰੈਗਨਫਲਾਈ

Bunty