ਚੰਡੀਗੜ੍ਹ: ਅਦਾਕਾਰ ਸੋਨੂੰ ਸੂਦ ਦੀ ਪ੍ਰਸ਼ੰਸਾ ਕਰਨ ਵਾਲਿਆਂ ਵਿੱਚ ਪੰਜਾਬੀ ਗਾਇਕ ਦਾ ਨਾਂ ਜੁੜ ਗਿਆ ਹੈ। ਉਨ੍ਹਾਂ ਸੋਨੂੰ ਸੂਦ ਦੀ ਇੱਕ ਤਸਵੀਰ ਭਗਤ ਸਿੰਘ ਦੇ ਰੂਪ ਵਿੱਚ ਸਾਂਝੀ ਕੀਤੀ ਹੈ। ਸੋਨੂੰ ਸੂਦ ਦਾ ਸਨਮਾਨ ਕਰਨ ਲਈ ਗੁਰੂ ਰੰਧਾਵਾ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ।ਸ਼ਿਲਪਾ ਸ਼ੈੱਟੀ ਤੋਂ ਬਾਅਦ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ, ਤਾਲਾਬੰਦੀ ਤੋਂ ਬਾਅਦ ਮੁੰਬਈ ‘ਚ ਫਸੇ ਯੂਪੀ ਤੇ ਬਿਹਾਰ ਦੇ ਮਜ਼ਦੂਰਾਂ ਲਈ ਮਸੀਹਾ ਬਣੇ ਸੋਨੂੰ ਸੂਦ ਦੀ ਆਪਣੇ ਇੰਸਟਾਗ੍ਰਾਮ ‘ਤੇ ਫੋਟੋ ਸ਼ੇਅਰ ਕੀਤੀ ਹੈ। ਫੋਟੋ ਵਿੱਚ ਸੋਨੂੰ ਭਗਤ ਸਿੰਘ ਦੇ ਰੂਪ ਵਿੱਚ ਦਿਖਾਈ ਦੇ ਰਿਹਾ ਹੈ। ਉਨ੍ਹਾਂ ਲਿਖਿਆ, “ਸੋਨੂੰ ਪਾ ਜੀ ਨੂੰ ਪਿਆਰ ਅਤੇ ਸਤਿਕਾਰ। ਤੁਹਾਡੇ ਤੋਂ ਬਹੁਤ ਕੁਝ ਸਿੱਖਣ ਲਈ ਮਿਲਿਆ।”ਭਗਤ ਸਿੰਘ ਦੇ ਤੌਰ ‘ਤੇ ਸੋਨੂੰ ਸੂਦ ਦੀ ਵਾਇਰਲ ਹੋਈ ਫੋਟੋ ਅਸਲ ‘ਚ ਉਸ ਦੀ 2012 ਦੀ ਫਿਲਮ ‘ਸ਼ਹੀਦ-ਏ-ਆਜ਼ਮ’ ਦੀ ਹੈ। ਡਾਇਰੈਕਟਰ ਸੁਕੁਮਾਰ ਦੀ ਫਿਲਮ ਭਗਤ ਸਿੰਘ ਸਾਲ 2012′ ਚ ਸਿਨੇਮਾ ਦੇ ਪਰਦੇ ‘ਤੇ ਆਈ ਸੀ। ਸੋਨੂੰ ਨੇ ਫਿਲਮ ‘ਚ ਵਤਨ ਦੀ ਆਜ਼ਾਦੀ ਦੇ ਨਾਇਕ ਭਗਤ ਸਿੰਘ ਦੀ ਭੂਮਿਕਾ ਨਿਭਾਈ ਸੀ।ਗੁਰੂ ਰੰਧਾਵਾ ਨੇ ਸੋਨੂੰ ਸੂਦ ਦੀ ਵੀਡੀਓ ਵੀ ਟਵਿੱਟਰ ‘ਤੇ ਸਾਂਝੀ ਕੀਤੀ ਹੈ ਅਤੇ ਉਨ੍ਹਾਂ ਨੂੰ ਹਜ਼ਾਰਾਂ ਲੋਕਾਂ ਲਈ ਮਦਦਗਾਰ ਦੱਸਿਆ ਹੈ। ਵੀਡੀਓ ‘ਚ ਸੋਨੂੰ ਸੂਦ ਨੂੰ ਮਜ਼ਦੂਰਾਂ ਨੂੰ ਬੱਸ ਰਾਹੀਂ ਉਨ੍ਹਾਂ ਦੇ ਘਰ ਭੇਜਦਿਆਂ ਦੇਖਿਆ ਜਾ ਸਕਦਾ ਹੈ। ਗੁਰੂ ਰੰਧਾਵਾ ਤੇ ਸ਼ਿਲਪਾ ਸ਼ੈੱਟੀ ਤੋਂ ਇਲਾਵਾ ਕਈ ਹੋਰ ਹਸਤੀਆਂ ਨੇ ਵੀ ਸੋਨੂੰ ਸੂਦ ਦੀ ਪ੍ਰਸ਼ੰਸਾ ਕੀਤੀ ਹੈ।