Australia & New ZealandTechnology

ਗੇਮਿੰਗ ਮਸ਼ੀਨਾਂ ਵਾਲੇ ਹੋਟਲ ਨੂੰ ਕ੍ਰੈਡਿਟ ਕਾਰਡ ਨਾਲ ਨਕਦੀ ਕਢਵਾਉਣ ਦੀ ਆਗਿਆ ਦੇਣ ‘ਤੇ ਜੁਰਮਾਨਾ

ਗੇਮਿੰਗ ਮਸ਼ੀਨਾਂ ਵਾਲੇ ਹੋਟਲ ਨੂੰ ਕ੍ਰੈਡਿਟ ਕਾਰਡ ਨਾਲ ਨਕਦੀ ਕਢਾਉਣ ਦੀ ਆਗਿਆ ਦੇਣ ‘ਤੇ ਲੱਗਾ ਜੁਰਮਾਨਾ।

ਆਰਟਾਰਮਨ ਦੇ ਫਰੀਵੇਅ ਹੋਟਲ ਦੇ ਲਾਇਸੰਸੀ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਫ੍ਰੀਵੇ ਹੋਟਲ ਦੇ ਲਾਇਸੰਸੀ ਖ਼ਿਲਾਫ਼ Liquor & Gaming NSW (L&GNSW) ਵੱਲੋਂ ਕੇਸ ਕੀਤਾ ਗਿਆ ਸੀ ਅਤੇ ਲੋਕਲ ਕੋਰਟ ਨੇ ਉਨ੍ਹਾਂ ਨੂੰ Gaming Machines Act 2001 ਦੀ ਧਾਰਾ 47C ਦੀ ਉਲੰਘਣਾ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ। ਹੋਟਲ ਵਿੱਚ ਗੇਮਿੰਗ ਮਸ਼ੀਨਾਂ ਚੱਲਦੀਆਂ ਹਨ ਅਤੇ ਉੱਥੇ ਐਸਾ ਏਟੀਐਮ ਲਗਾਇਆ ਗਿਆ ਸੀ ਜਿਸ ਰਾਹੀਂ ਕ੍ਰੈਡਿਟ ਕਾਰਡ ਨਾਲ ਨਕਦ ਪੈਸੇ ਕੱਢੇ ਜਾ ਸਕਦੇ ਸਨ। ਅਦਾਲਤ ਨੇ ਲਾਇਸੰਸੀ ‘ਤੇ ਜੁਰਮਾਨਾ ਲਗਾਇਆ ਅਤੇ ਕਾਨੂੰਨੀ ਖਰਚਿਆਂ ਸਮੇਤ ਕੁੱਲ 32,000 ਡਾਲਰ ਅਦਾ ਕਰਨ ਦੇ ਹੁਕਮ ਦਿੱਤੇ ਹਨ।

Liquor & Gaming NSW ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਪਤਾ ਲੱਗਾ ਕਿ 2016 ਤੋਂ ਲੈ ਕੇ ਹੁਣ ਤੱਕ ਇਸ ਏਟੀਐਮ ਰਾਹੀਂ ਕ੍ਰੈਡਿਟ ਕਾਰਡ ਖਾਤਿਆਂ ਵਿੱਚੋਂ 1.4 ਡਾਲਰ ਮਿਲੀਅਨ ਤੋਂ ਵੱਧ ਰਕਮ ਕੱਢੀ ਗਈ।

ਕਾਨੂੰਨ ਅਨੁਸਾਰ ਜਿਨ੍ਹਾਂ ਹੋਟਲਾਂ ਜਾਂ ਕਲੱਬਾਂ ਵਿੱਚ ਗੇਮਿੰਗ ਮਸ਼ੀਨਾਂ ਹੁੰਦੀਆਂ ਹਨ, ਉੱਥੇ ਕਰੈਡਿਟ ਕਾਰਡ ਨਾਲ ਨਕਦੀ ਕੱਢਣ ਦੀ ਆਗਿਆ ਨਹੀਂ ਹੁੰਦੀ। ਅਧਿਕਾਰੀਆਂ ਨੇ ਕਿਹਾ ਕਿ ਇਸ ਤਰ੍ਹਾਂ ਲੋਕ ਆਪਣੀ ਸਮਰੱਥਾ ਤੋਂ ਵੱਧ ਜੂਆ ਖੇਡ ਸਕਦੇ ਹਨ, ਜਿਸ ਨਾਲ ਉਹਨਾਂ ਦਾ ਆਰਥਿਕ ਨੁਕਸਾਨ ਹੋ ਸਕਦਾ ਹੈ।

Liquor & Gaming NSW ਨੇ ਚੇਤਾਵਨੀ ਦਿੱਤੀ ਹੈ ਕਿ ਐਸੀਆਂ ਉਲੰਘਣਾਵਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਿਛਲੇ ਇੱਕ ਸਾਲ ਵਿੱਚ ਇਹ ਤੀਜਾ ਮਾਮਲਾ ਹੈ ਜਿਸ ਵਿੱਚ ਗੇਮਿੰਗ ਸਥਾਨਾਂ ‘ਤੇ ਕਰੈਡਿਟ ਕਾਰਡ ਏਟੀਐਮ ਦੀ ਆਗਿਆ ਦੇਣ ਲਈ ਸਜ਼ਾ ਦਿੱਤੀ ਗਈ ਹੈ।

ਜੇ ਕਿਸੇ ਨੂੰ ਜੂਏ ਸੰਬੰਧੀ ਮੁਫ਼ਤ ਅਤੇ ਗੁਪਤ ਸਲਾਹ ਦੀ ਲੋੜ ਹੈ ਤਾਂ GambleAware ਨਾਲ 24 ਘੰਟੇ 1800 858 858 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Related posts

Major recognition for Ambulance Victoria’s innovation

admin

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

ਆਸਟ੍ਰੇਲੀਆ ’ਚ ਕਿਰਾਏ `ਤੇ ਰਹਿਣਾ ਬਹੁਤ ਔਖਾ ਹੋ ਗਿਆ

admin