ਨਵੀਂ ਦਿੱਲੀ- ਕੋਰੋਨਾ ਵਾਇਰਸ ਸੰਕਟ ਦੌਰਾਨ ਪਰਵਾਸੀ ਮਜ਼ਦੂਰਾਂ ਲਈ ਮਸੀਹਾ ਬਣੇ ਸੋਨੂੰ ਸੂਦ ਸੁਰਖੀਆਂ ‘ਚ ਹਨ। ਅਜਿਹੇ ‘ਚ ਹੁਣ ਉਨ੍ਹਾਂ 170 ਤੋਂ ਵੱਧ ਪਰਵਾਸੀਆਂ ਨੂੰ ਆਪਣੇ ਖਰਚ ‘ਤੇ ਏਅਰ ਏਸ਼ੀਆ ਦੇ ਜਹਾਜ਼ ਰਾਹੀਂ ਉੱਤਰਾਖੰਡ ਤੋਂ ਦੇਹਰਾਦੂਨ ਭੇਜਿਆ।
ਏਅਬੱਸ A320 ਨੇ 178 ਪਰਵਾਸੀ ਮਜ਼ਦੂਰਾਂ ਸਮੇਤ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਪਹਿਰ ਕਰੀਬ 1 ਵਜ ਕੇ 57 ਮਿੰਟ ‘ਤੇ ਉਡਾਣ ਭਰੀ ਤੇ ਸ਼ਾਮ ਚਾਰ ਵਜ ਕੇ 41 ਮਿੰਟ ਤੇ ਦੇਹਰਾਦੂਨ ਪਹੁੰਚਿਆ।
ਇਨ੍ਹਾਂ ਪਰਵਾਸੀਆਂ ਵੱਲੋਂ ਸੋਨੂੰ ਸੂਦ ਦਾ ਸ਼ੁਕਰਾਨਾ ਕੀਤਾ ਗਿਆ। ਇਨ੍ਹਾਂ ‘ਚੋਂ ਜ਼ਿਆਦਾਤਰ ਨੇ ਪਹਿਲੀ ਵਾਰ ਹਵਾਈ ਯਾਤਰਾ ਕੀਤਾ ਹੈ। ਸੋਨੂੰ ਸੂਦ ਨੇ ਕਿਹਾ ਕਿ ਇਨ੍ਹਾਂ ਦੇ ਚਿਹਰੇ ‘ਤੇ ਆਪਣੇ ਪਰਿਵਾਰ ਕੋਲ ਜਾਣ ਦੀ ਲਈ ਜੋ ਮੁਸਕੁਰਾਹਟ ਆਈ ਉਸ ਨੇ ਮੈਨੂੰ ਬਹੁਤ ਸਕੂਨ ਦਿੱਤਾ।