Sport

ਅੰਡਰਟੇਕਰ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ, ਹੁਣ ਰੈਸਲਿੰਗ ਰਿੰਗ ‘ਚ ਨਜ਼ਰ ਨਹੀਂ ਆਉਣਗੇ

ਚੰਡੀਗੜ੍ਹ: ਕੁਸ਼ਤੀ ‘ਚ ਵੱਡੇ ਪੱਧਰ ‘ਤੇ ਨਾਮਣਾ ਖੱਟਣ ਵਾਲੇ ਅੰਡਰਟੇਕਰ ਨੇ ਵਰਲਡ ਰੈਸਲਿੰਗ ਐਂਟਰਟੇਨਮੈਂਟ  ਨਾਲ 30 ਸਾਲ ਬਿਤਾਉਣ ਮਗਰੋਂ ਰੈਸਲਿੰਗ ਰਿੰਗ ਨੂੰ ਅਲਵਿਦਾ ਕਹਿ ਦਿੱਤਾ ਹੈ। ਰੈਸਲਮੇਨੀਆ 33 ਦੇ ਮੇਨ ਈਵੈਂਟ ਵਿਚ ਰੋਮਨ ਰੇਂਸ ਦੇ ਹੱਥੋਂ ਮਿਲੀ ਹਾਰ ਤੋਂ ਬਾਅਦ ਅੰਡਰਟੇਕਰ ਨੇ ਆਪਣੇ 30 ਸਾਲ ਦੇ ਕਰੀਅਰ ਤੋਂ ਬਾਅਦ ਰੈਸਲਿੰਗ ਤੋਂ ਸੰਨਿਆਸ ਲੈ ਲਿਆ। ਨੇ ਵੀ ਅੰਡਰਟੇਕਰ ਦੇ ਸੰਨਿਆਸ ਲੈਣ ਬਾਰੇ ਟਵੀਟ ਕਰਕੇ ਪੁਸ਼ਟੀ ਕਰ ਦਿੱਤੀ ਹੈ। ਅੰਡਰਟੇਕਰ ਨੇ ਕਿਹਾ ਕਿ “ਹੁਣ ਨਵਿਆਂ ਨੂੰ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਸਮਾਂ ਹੈ ਇਸ ਲਈ ਮੈਂ ਹੁਣ ਰਿੰਗ ‘ਚ ਵਾਪਸੀ ਨਹੀਂ ਕਰਾਂਗਾ।”ਅੰਡਰਟੇਕਰ ਦਾ ਅਸਲ ਨਾਂ ਮਾਰਕ ਵਿਲੀਅਮ ਕੈਲਾਵੇ ਹੈ। ਅੰਡਰਟੇਕਰ ਨੇ 1984 ਵਿਚ ਰੈਸਲਿੰਗ ਦੀ ਦੁਨੀਆ ਵਿਚ ਕਦਮ ਰੱਖਆ। ਉਹ ਕਈ ਵਾਰ ਫਾਈਟ ਦੌਰਾਨ ਕੋਮਾ ਵਿਚ ਜਾ ਚੁੱਕੇ ਹਨ ਲੇਕਿਨ ਹਰ ਵਾਰ ਮੌਤ ਨੂੰ ਪਿੱਛੇ ਛੱਡ ਕੇ ਵਿਰੋਧੀ ਨੂੰ ਹਰਾ ਕੇ ਰਿੰਗ ਵਿਚ ਖੜ੍ਹੇ ਨਜ਼ਰ ਆਏ। ਇਸ ਲਈ ਉਨ੍ਹਾਂ ਨੂੰ ‘ਡੈੱਡਮੈਨ’ ਕਿਹਾ ਜਾਂਦਾ ਹੈ।ਰੈਸਲਿੰਗ ਦੀ ਦੁਨੀਆਂ ‘ਚ ਅੰਡਰਟੇਕਰ ਦਾ ਵੱਡਾ ਨਾਂ ਹੈ ਤੇ ਉਨ੍ਹਾਂ ਦੇ ਸੰਨਿਆਸ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਝਟਕਾ ਵੀ ਲੱਗਾ ਹੈ।

Related posts

ਅਭਿਸ਼ੇਕ ਸ਼ਰਮਾ ਟੀ-20 ਦਾ ਨਵਾਂ ਰਿਕਾਰਡ ਤੋੜਨ ਵਾਲਾ ਬੱਲੇਬਾਜ਼ ਬਣਿਆ !

admin

ਮੈਨੂੰ ਉਮੀਦ ਨਹੀਂ ਸੀ ਕਿ ਸੀਜ਼ਨ ਇਸ ਤਰ੍ਹਾਂ ਖਤਮ ਹੋਵੇਗਾ : ਨੀਰਜ ਚੋਪੜਾ

admin

ਭਾਰਤ ਨੂੰ ਚੋਟੀ ਦੇ ਦਸ ਖੇਡ ਦੇਸ਼ਾਂ ਵਿੱਚ ਸ਼ਾਮਲ ਕਰਨ ਦਾ ਟੀਚਾ : ਮਾਂਡਵੀਆ

admin