Sport

ਭਾਰਤ ਦੇ ਮੇਨਨ ਆਈ. ਸੀ. ਸੀ. ਦੇ ਅੰਪਾਇਰਾਂ ਦੇ ਏਲੀਟ ਪੈਨਲ ਵਿਚ ਸ਼ਾਮਲ

ਦੁਬਈ : ਭਾਰਤ ਦੇ ਨਿਤਿਨ ਮੇਨਨ ਨੂੰ ਆਗਾਮੀ ਸੈਸ਼ਨ ਲਈ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਦੇ ਅੰਪਾਇਰਾਂ ਦੇ ਏਲੀਟ ਪੈਨਲ ਵਿਚ ਸ਼ਾਮਲ ਕੀਤਾ ਗਿਆ ਹੈ। ਆਈ. ਸੀ. ਸੀ. ਪੈਨਲ ਨੇ ਸਾਲਾਨਾ ਸਮੀਖਿਆ ਤੇ ਚੋਣ ਪ੍ਰਕਿਰਿਆ ਤੋਂ ਬਾਅਦ ਮੇਨਨ ਨੂੰ ਏਲੀਟ ਪੈਨਲ ਵਿਚ ਜਗ੍ਹਾ ਦਿੱਤੀ ਹੈ। ਆਈ. ਸੀ. ਸੀ. ਵਿਚ ਜਿਆਫ  (ਆਈ. ਸੀ. ਸੀ. ਮੈਨੇਜਿੰਗ ਡਾਈਰੈਕਟਰ-ਕ੍ਰਿਕਟ, ਚੇਅਰਮੈਨ) ਸੰਜੇ ਮਾਂਜਰੇਕਰ ਤੇ ਮੈਚ ਰੈਫਰੀ ਰੰਜਨ ਮਦੁਗਲੇ, ਡੇਵਿਡ ਬੂਨ ਸ਼ਾਮਲ ਹੈ। 36 ਸਾਲਾਂ ਮੇਨਨ ਨੇ 3 ਟੈਸਟਾਂ, 24 ਵਨ ਡੇ ਤੇ 16 ਟੀ-20 ਮੈਚਾਂ ਵਿਚ ਅੰਪਾਇਰਿੰਗ ਕੀਤੀ ਹੈ। ਉਹ ਪੈਨਲ ਵਿਚ ਨਾਈਜੇਲ ਲੋਂਗ ਦੀ ਜਗ੍ਹਾ ਲੈਣਗੇ। ਮੇਨਨ ਪੈਨਲ ਦੇ ਸਭ ਤੋਂ ਨੌਜਵਾਨ ਮੈਂਬਰ ਬਣ ਗਏ ਹਨ। ਮੇਨਨ ਏਲੀਟ ਪੈਨਲ ਵਿਚ ਐੱਸ. ਵੇਂਕਟਰਾਘਵਨ ਤੇ ਐੱਸ. ਰਵੀ ਤੋਂ ਬਾਅਦ ਜਗ੍ਹਾ ਬਣਾਉਣ ਵਾਲੇ ਤੀਜੇ ਭਾਰਤੀ ਬਣ ਗਏ ਹਨ। ਮੇਨਨ ਨੇ ਕਿਹਾ ਕਿ ਉਹ ਇਸ ਮੌਕੇ ਦੇ ਲਈ ਮੱਧ ਪ੍ਰਦੇਸ਼ ਕ੍ਰਿਕਟ ਸੰਘ, ਬੀ. ਸੀ. ਸੀ. ਆਈ. ਤੇ ਆਈ. ਸੀ. ਸੀ. ਨੂੰ ਧੰਨਵਾਦ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਮੇਰੀ ਸਮਰੱਥਾ ਵਿਚ ਭਰੋਸਾ ਕੀਤਾ। ਉਸ ਨੇ ਕਿਹਾ ਕਿ ਮੈਂ ਨਾਲ ਹੀ ਆਪਣੇ ਪਰਿਵਾਰ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੇਰਾ ਸਮਰਥਨ ਕੀਤਾ। ਏਲੀਟ ਪੈਨਲ ਵਿਚ ਅਲੀਮ ਡਾਰ, ਕੁਮਾਰ ਧਰਮਸੇਨਾ, ਮਰਾਯਸ ਏਰਸਮਸ, ਕ੍ਰਿਸ ਗੈਫਨੀ, ਮਾਈਕਲ ਗਾਗ, ਰਿਚਰਡ ਇਲਿੰਗਵਰਥ, ਰਿਚਰਡ ਕੇਟਲਬੋਰੋ, ਬਰੂਸ ਓਕਸੇਫੋਰਡ, ਪਾਲ ਰੀਫੇਲ ਟੱਕਰ ਤੇ ਜੋਏਲ ਵਿਲਸਨ ਨੇ ਆਪਣੀ ਜਗ੍ਹਾ ਬਰਕਰਾਰ ਰੱਖੀ ਹੈ।

Related posts

ਖ਼ਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਦਾ ਕਿੱਕ ਬਾਕਸਿੰਗ ’ਚ ਸ਼ਾਨਦਾਰ ਪ੍ਰਦਰਸ਼ਨ

admin

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਦਾ ਤੈਰਾਕੀ ’ਚ ਸ਼ਾਨਦਾਰ ਪ੍ਰਦਰਸ਼ਨ

admin

ਖ਼ਾਲਸਾ ਕਾਲਜ ਸੀ: ਸੈਕੰ: ਸਕੂਲ ਦੇ ਵਿਦਿਆਰਥੀ ਨੇ ਜੁੱਡੋ ’ਚ ਗੋਲਡ ਮੈਡਲ ਜਿੱਤਿਆ !

admin