Sport

ਚੇਲਸੀ ਨੇ ਵੈਟਫੋਰਡ ਨੂੰ 3-0 ਨਾਲ ਹਰਾਇਆ

ਲੰਡਨ – ਰੋਸ ਬਰਕਲੇ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਚੇਲਸੀ ਨੇ ਰੈਲੀਗੇਸ਼ਨ ਦਾ ਖਤਾਬ ਝੱਲ ਰਹੇ ਵੈਟਫੋਰਡ ਨੂੰ 3-0 ਨਾਲ ਹਰਾ ਕੇ ਪ੍ਰੀਮੀਅਰ ਲੀਗ ਵਿਚ ਚੌਥੇ ਸਥਾਨ ’ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ। ਇੰਗਲੈਂਡ ਦੇ ਮਿਡਫੀਲਡਰ ਬਰਕਲੇ ਨੇ 38ਵੇਂ ਮਿੰਟ ਵਿਚ ਓਲੀਵਰ ਗਿਰੋਡ ਦੇ ਗੋਲ ਵਿਚ ਅਹਿਮ ਭੂਮਿਕਾ ਨਿਭਾਈ, ਜਿਸ ਨਾਲ ਚੇਲਸੀ ਨੇ ਬੜ੍ਹਤ ਬਣਾਈ। ਵਿਲੀਅਨ ਨੇ 43ਵੇਂ ਮਿੰਟ ਵਿਚ ਪੈਨਲਟੀ ਨੂੰ ਗੋਲ ਵਿਚ ਬਦਲ ਕੇ ਸਕੋਰ 2-0 ਕੀਤਾ।
ਬਰਕਲੇ ਇਸ ਤੋਂ ਬਾਅਦ ਦੂਜੇ ਹਾਫ ਦੇ ਇੰਜਰੀ ਟਾਇਮ ਵਿਚ ਗੋਲ ਕਰਕੇ ਚੇਲਸੀ ਨਦੀ 3-0 ਨਾਲ ਜਿੱਤ ਤੈਅ ਕੀਤੀ। ਇਸ ਜਿੱਤ ਨਾਲ ਚੇਲਸੀ ਦੀ ਟੀਮ ਚੌਥੇ ਸ਼ਤਾਨ ’ਤੇ ਮਾਨਚੈਸਟਰ ਯੂਨਾਈਟਿਡ ਤੋਂ ਦੋ ਅੰਕ ਅੱਗੇ ਹਨ ਜਦਕਿ ਲੀਸੇਸਟਰ ਤੋਂ ਇਕ ਅੰਕ ਪਿੱਛੇ  ਹੈ। ਪ੍ਰੀਮੀਅਰ ਲੀਗ ਵਿਚ ਚੋਟੀ ਦੇ ਪੰਜ ਵਿਚ ਜਗ੍ਹਾ ਬਣਾਉਣਵਾਲੀਆਂ ਟੀਮਾਂ ਚੈਂਪੀਅਨਸ ਲੀਗ ਲਈ ਕੁਆਲੀਫਾਈ ਕਰਨਗੀਆਂ। ਵੈਟਫੋਰਡ ਦੀ ਟੀਮ ਕੋਰੋਨਾ ਵਾਇਰਸ ਦੇ ਕਾਰਣ ਪਾਬੰਦੀ ਤੋਂ ਬਾਅਦ ਲੀਗ ਦੁਬਾਰਾ ਸ਼ੁਰੂ ਹੋਣ ’ਤੇ ਹੁਣ ਤਕ ਜਿੱਤ ਦਰਜ ਨਹੀਂ ਕਰ ਸਕੀ ਹੈ। ਟੀਮ ਅੰਕ ਸੂਚੀ ਦੇ ਆਧਾਰ ’ਤੇ ਹੇਠਲੀ ਲੀਗ ਵਿਚ ਖਿਸਕਣ ਵਾਲੀਆਂ ਟੀਮਾਂ ਵਿਚ ਸਿਰਫ ਇਕ ਅੰਕ ਅੱਗੇ ਹੈ।

Related posts

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin

10 ਆਲ-ਟਾਈਮ ਟੈਸਟ ਬੱਲੇਬਾਜ਼ਾਂ ‘ਚ ਰੂਟ ਨੂੰ ਪਹਿਲਾ ਤੇ ਰਿੱਕੀ ਪੋਂਟਿੰਗ ਦਾ ਤੀਜਾ ਸਥਾਨ !

admin

ਦੋ ਨਵੀਆਂ ਫ੍ਰੈਂਚਾਇਜ਼ੀਜ਼ ਤੀਜੇ ਸੀਜ਼ਨ ਲਈ ਵਰਲਡ ਪੈਡਲ ਲੀਗ ਵਿੱਚ ਸ਼ਾਮਲ !

admin