Bollywood

‘ਟੋਰਾਂਟੋ ਫ਼ਿਲਮ ਫੈਸਟੀਵਲ’ ‘ਚ ਪ੍ਰਿਯੰਕਾ ਚੋਪੜਾ ਅਤੇ ਅਨੁਰਾਗ ਕਸ਼ਯਪ ਨੂੰ ਮਿਲਿਆ ਸੱਦਾ

ਮੁੰਬਈ  — ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਅਨੁਰਾਗ ਕਸ਼ਯਪ ਨੂੰ ਕੌਮਾਂਤਰੀ ਫ਼ਿਲਮ ਫੈਸਟੀਵਲ ਦਾ ਸੱਦਾ ਆਇਆ ਹੈ। 10 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਇਹ ਫ਼ਿਲਮ ਫੈਸਟੀਵਲ 19 ਸਤੰਬਰ ਤੱਕ ਚੱਲੇਗਾ। ਪ੍ਰਿਯੰਕਾ ਚੋਪੜਾ ਨੇ ਟਵੀਟ ਕਰਕੇ ਇਸ ‘ਤੇ ਖੁਸ਼ੀ ਜਤਾਈ ਹੈ। ਪ੍ਰਿਯੰਕਾ ਚੋਪੜਾ ਨੇ ਟਵਿੱਟਰ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਲਿਖਿਆ, ‘ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਮੇਰੇ ਲਈ ਦੂਜੇ ਘਰ ਦੀ ਤਰ੍ਹਾਂ ਰਿਹਾ ਹੈ। ਬਤੌਰ ਕਲਾਕਾਰ ਤੇ ਨਿਰਮਾਤਾ ਮੈਂ ਇਸ ਫੈਸਟੀਵਲ ਤੋਂ ਸ਼ੁਰੂਆਤ ਕੀਤੀ ਹੈ।’ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਨੇ ਇਕ ਵੀਡੀਓ ਵੀ ਟਵਿੱਟਰ ‘ਤੇ ਪੋਸਟ ਕੀਤਾ ਹੈ, ਜਿਸ ‘ਚ ਟੋਰਾਂਟੋ ਫ਼ਿਲਮ ਫੈਸਟੀਵਲ ਦੇ ਉਨ੍ਹਾਂ ਦੇ ਸਫ਼ਰ ਨੂੰ ਦਿਖਾਇਆ ਗਿਆ ਹੈ। ਉਨ੍ਹਾਂ ਨੇ ਕਿਹਾ, ‘ਇਸ ਫ਼ਿਲਮ ਫੈਸਟੀਵਲ ਦਾ ਅਹਿਮ ਹਿੱਸਾ ਇਹ ਹੈ ਕਿ ਪ੍ਰਸ਼ੰਸਕ ਇਥੇ ਸਿਨੇਮਾ ਦਾ ਜਸ਼ਨ ਮਨਾਉਣ ਲਈ ਇਕੱਠੇ ਹੁੰਦੇ ਹਨ। ਮੈਨੂੰ ਮਾਣ ਹੈ ਕਿ ਮੈਂ ਇਸ ਵਾਰ ਬਤੌਰ ਅੰਬੈਸਡਰ ਫੈਸਟੀਵਲ ਦਾ ਹਿੱਸਾ ਬਣਾਂਗੀ।ਦੱਸਣਯੋਗ ਹੈ ਕਿ ਕੋਰੋਨਾ ਆਫ਼ਤ ਵਿਚਾਲੇ ਇਸ ਫੈਸਟੀਵਲ ‘ਚ ਡਿਜੀਟਲ ਸਕ੍ਰੀਨਿੰਗ, ਵਰਚੁਅਲ ਰੈੱਡ ਕਾਰਪੇਟ ‘ਤੇ ਪ੍ਰੈੱਸ ਕਾਨਫਰੰਸ ਹੋਵੇਗੀ।

Related posts

ਬਾਲੀਵੁੱਡ ਹੀਰੋ ਸੰਜੇ ਦੱਤ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ।

admin

ਦਿਲਜੀਤ ਦੋਸਾਂਝ: ਪੰਜਾਬੀ ਹੀ ਨਹੀਂ, ਸਾਊਥ-ਏਸ਼ੀਅਨ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲਾ ਬਾਲੀਵੁੱਡ ਹੀਰੋ !

admin

ਰਾਜ ਕਪੂਰ ਸ਼ਤਾਬਦੀ ਸਮਾਗਮ: ਕਪੂਰ ਫੈਮਿਲੀ ਦਾ ਬਾਲੀਵੁੱਡ ‘ਚ ਯੋਗਦਾਨ ਨਾ-ਭੁਲਾਉਣਯੋਗ: ਮੋਦੀ

admin