Bollywood

ਗੰਗੂਬਾਈ ਬਣ ਹੁਣ ਆਲੀਆ ਕਰੇਗੀ ਬਾਜੀਰਾਓ ਨਾਲ ਇਸ਼ਕ

ਆਲੀਆ ਭੱਟ ਪਹਿਲੀ ਵਾਰ ਸੰਜੇ ਲੀਲਾ ਭੰਸਾਲੀ ਦੇ ਨਾਲ ਕੰਮ ਕਰਨ ਲਈ ਤਿਆਰ ਹੈ ਤੇ ਦਰਸ਼ਕਾਂ ਦੇ ਨਾਲ-ਨਾਲ ਆਲੀਆ ਨੂੰ ਵੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਕਿਉਂਕਿ ਆਲੀਆ ਪਹਿਲੀ ਵਾਰ ਸੰਜੇ ਲੀਲਾ ਭੰਸਾਲੀ ਦੇ ਨਾਲ ਕੰਮ ਕਰਨ ਵਾਲੀ ਹੈ। ਤੇ ਹੁਣ ਖ਼ਬਰਾਂ ਆ ਰਹੀਆਂ ਨੇ ਕਿ ਰਣਵੀਰ ਸਿੰਘ ਵੀ ਇਸ ਫਿਲਮ ਦਾ ਖਾਸ ਹਿੱਸਾ ਹੋਣਗੇ।ਉਂਝ ਵੀ ਰਣਵੀਰ ਸਿੰਘ ਸੰਜੇ ਲੀਲਾ ਭੰਸਾਲੀ ਦੇ ਪਸੰਦੀਦਾ ਅਦਾਕਾਰ ਹਨ। ਰਣਵੀਰ ਨੇ ਸੰਜੇ ਦੇ ਨਾਲ ਰਾਮ ਲੀਲਾ, ਬਾਜੀਰਾਓ ਮਸਤਾਨੀ ਤੇ ਪਦਮਾਵਤ ਵਰਗੀਆਂ ਫ਼ਿਲਮਾਂ ਕੀਤੀਆਂ ਹਨ। ਆਲੀਆ ਦੇ ਨਾਲ ਵੀ ਫਿਲਮ Gully Boy ‘ਚ ਰਣਵੀਰ ਦੀ ਕੈਮਿਸਟ੍ਰੀ ਨੂੰ ਖੂਬ ਪਸੰਦ ਕੀਤਾ ਗਿਆ ਸੀ।  ਦੋਹਾਂ ਦਾ ਇਕੱਠੇ ਆਉਣਾ ਸਕਰੀਨ ‘ਤੇ ਫਿਰ ਧਮਾਲ ਜ਼ਰੂਰ ਪਏਗਾ।ਹਾਲਾਂਕਿ ਹੁਣ ਤਕ ਇਹ ਕਿਹਾ ਜਾ ਰਿਹਾ ਕਿ ਰਣਵੀਰ ਸਿੰਘ ਫਿਲਮ ‘ਚ ਸਿਰਫ ਕੈਮਿਓ ਹੀ ਕਰਨਗੇ ਪਰ ਉਨ੍ਹਾਂ ਦਾ ਕਿਰਦਾਰ ਕਾਫੀ ਪਾਵਰਫੁੱਲ ਹੋਵੇਗਾ। ਫਿਲਮ ਗੰਗੂਬਾਈ ਕਠਿਆਬਾੜੀ ਹੁਸੈਨ ਜ਼ੈਦੀ ਦੀ ਕਿਤਾਬ ਮਾਫੀਆ ਕੁਈਨ ਓਫ ਮੁੰਬਈ ‘ਤੇ ਅਧਾਰਿਤ ਹੈ। ਆਲੀਆ ਭੱਟ ਇਸ  ਫਿਲਮ ‘ਚ ਆਪਣੇ ਪਹਿਲੇ ਕਿਰਦਾਰਾਂ ਨਾਲੋਂ ਵੱਖਰਾ ਕੰਮ ਕਰਦੀ ਹੋਈ ਦਿਖੇਗੀ।

Related posts

ਬਾਲੀਵੁੱਡ ਹੀਰੋ ਸੰਜੇ ਦੱਤ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ।

admin

ਦਿਲਜੀਤ ਦੋਸਾਂਝ: ਪੰਜਾਬੀ ਹੀ ਨਹੀਂ, ਸਾਊਥ-ਏਸ਼ੀਅਨ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲਾ ਬਾਲੀਵੁੱਡ ਹੀਰੋ !

admin

ਰਾਜ ਕਪੂਰ ਸ਼ਤਾਬਦੀ ਸਮਾਗਮ: ਕਪੂਰ ਫੈਮਿਲੀ ਦਾ ਬਾਲੀਵੁੱਡ ‘ਚ ਯੋਗਦਾਨ ਨਾ-ਭੁਲਾਉਣਯੋਗ: ਮੋਦੀ

admin