ਮੈਲਬੌਰਨ ਪਿਛਲੇ ਸਾਲ ਆਸਟ੍ਰੇਲੀਅਨ ਓਪਨ ਵਿਚ ਖ਼ਿਤਾਬ ਜਿੱਤਣ ਤੋਂ ਬਾਅਦ ਪਹਿਲੀ ਵਾਰ ਮੈਲਬੌਰਨ ਪਾਰਕ ‘ਤੇ ਉਤਰਨ ਵਾਲੀ ਸੋਫੀਆ ਕੇਨਿਨ ਨੇ ਮੰਗਲਵਾਰ ਨੂੰ ਇੱਥੇ ਸਿਰਫ਼ ਇਕ ਸੈੱਟ ਜਿੱਤਣ ਤੋਂ ਬਾਅਦ ਹੀ ਯੇਰਰਾ ਵੈਲੀ ਕਲਾਸਿਕ ਦੇ ਅਗਲੇ ਗੇੜ ਵਿਚ ਥਾਂ ਬਣਾਈ। ਇਸ ਵਿਚਾਲੇ 2019 ਦੀ ਯੂਐੱਸ ਓਪਨ ਚੈਂਪੀਅਨ ਬਿਆਂਕਾ ਆਂਦਰੀਸਕੂ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੀ ਗ੍ਰੈਂਪੀਅਨਜ਼ ਟਰਾਫੀ ਤੋਂ ਹਟ ਗਈ। ਇਸ 20 ਸਾਲਾ ਕੈਨੇਡਾ ਦੀ ਖਿਡਾਰਨ ਨੇ ਗੋਡੇ ਦੀ ਸੱਟ ਕਾਰਨ 2019 ਦੀ ਡਬਲਯੂਟੀਏ ਟਰਾਫੀ ਤੋਂ ਬਾਅਦ ਕਿਸੇ ਟੂਰਨਾਮੈਂਟ ਵਿਚ ਹਿੱਸਾ ਨਹੀਂ ਲਿਆ। ਉਹ ਮੈਲਬੌਰਨ ਵਿਚ ਸਖ਼ਤ ਕੁਾਰੰਟਾਈਨ ਤੋਂ ਬਾਅਦ ਵਾਪਸ ਮੁੜੀ ਹੈ।