Sport

ਅੰਕਿਤਾ ਰੈਣਾ ਨੇ ਗਰੈਂਡ ਸਲੈਮ ਓਪਨ ਦੇ ਮਹਿਲਾ ਡਬਲਜ਼ ਦੇ ਡਰਾਅ ਵਿਚ ਬਣਾਈ ਥਾਂ

ਮੈਲਬੌਰਨ-ਸਾਲ ਦਾ ਪਹਿਲਾ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਸੋਮਵਾਰ ਤੋਂ ਸ਼ੁਰੂ ਹੋਵੇਗਾ। ਅੰਕਿਤਾ ਰੈਣਾ ਨੂੰ ਇਸ ਗਰੈਂਡ ਸਲੈਮ ਓਪਨ ਦੇ ਮਹਿਲਾ ਡਬਲਜ਼ ਦੇ ਡਰਾਅ ਵਿਚ ਥਾਂ ਮਿਲੀ ਹੈ। ਇਸ ਤਰ੍ਹਾਂ ਉਹ ਕਿਸੇ ਗਰੈਂਡ ਸਲੈਮ ਦੇ ਮੁੱਖ ਡਰਾਅ ਵਿਚ ਥਾਂ ਬਣਾਉਣ ਵਾਲੀ ਪੰਜਵੀਂ ਭਾਰਤੀ ਮਹਿਲਾ ਟੈਨਿਸ ਖਿਡਾਰਨ ਬਣ ਗਈ। ਅੰਕਿਤਾ ਮਹਿਲਾ ਸਿੰਗਲਜ਼ ਦੇ ਮੁੱਖ ਡਰਾਅ ਵਿਚ ਥਾਂ ਨਹੀਂ ਬਣਾ ਸਕੀ ਪਰ ਉਨ੍ਹਾਂ ਕੋਲ ਪਹਿਲੇ ਗੇੜ ਦੇ ਮੈਚ ਖ਼ਤਮ ਹੋਣ ਤੋਂ ਪਹਿਲਾਂ ਇਕ ਲੱਕੀ ਲੂਜ਼ਰ ਦੇ ਤੌਰ ‘ਤੇ ਕੁਆਲੀਫਾਈ ਕਰਨ ਦਾ ਮੌਕਾ ਹੋਵੇਗਾ।

ਇਸ 28 ਸਾਲਾ ਭਾਰਤੀ ਖਿਡਾਰਨ ਨੇ ਹਾਲਾਂਕਿ ਰੋਮਾਨੀਆ ਦੀ ਮਿਹੇਲਾ ਬੁਜਾਰਨੇਕੁ ਨਾਲ ਜੋੜੀ ਬਣਾਈ ਹੈ ਤੇ ਉਨ੍ਹਾਂ ਨੂੰ ਮਹਿਲਾ ਡਬਲਜ਼ ਵਿਚ ਸਿੱਧਾ ਪ੍ਰਵੇਸ਼ ਮਿਲਿਆ। ਨਿਰੁਪਮਾ ਮਾਂਕੜ (1971), ਨਿਰੂਪਮਾ ਵੈਦਨਾਥ (1998), ਸਾਨੀਆ ਮਿਰਜ਼ਾ ਤੇ ਭਾਰਤੀ ਅਮਰੀਕੀ ਸ਼ਿਖਾ ਓਬਰਾਏ (2004) ਇਸ ਤੋਂ ਪਹਿਲਾਂ ਗਰੈਂਡ ਸਲੈਮ ਦੇ ਮੁੱਖ ਡਰਾਅ ਵਿਚ ਥਾਂ ਬਣਾਉਣ ਵਾਲੀਆਂ ਭਾਰਤੀ ਮਹਿਲਾ ਖਿਡਾਰਨਾਂ ਸਨ। ਛੇ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸਾਨੀਆ ਤੋਂ ਬਾਅਦ ਅੰਕਿਤਾ ਦੂਜੀ ਭਾਰਤੀ ਹੈ ਜੋ ਗਰੈਂਡ ਸਲੈਮ ਟੂਰਨਾਮੈਂਟ ਦੇ ਮਹਿਲਾ ਡਬਲਜ਼ ਵਿਚ ਹਿੱਸਾ ਲਵੇਗੀ।

ਨਿਰੂਪਮਾ ਮਾਂਕੜ ਨੇ 1971 ਵਿਚ ਆਨੰਦ ਅੰਮਿ੍ਤਰਾਜ ਨਾਲ ਵਿੰਬਲਡਨ ਦੇ ਮਿਕਸਡ ਡਬਲਜ਼ ਵਿਚ ਹਿੱਸਾ ਲਿਆ ਸੀ ਜਦਕਿ ਨਿਰੂਪਮਾ ਵੈਦਨਾਥ ਨੇ 1998 ਵਿਚ ਆਸਟ੍ਰੇਲੀਅਨ ਓਪਨ ਵਿਚ ਹੀ ਸਿੰਗਲਜ਼ ਦੇ ਮੁੱਖ ਡਰਾਅ ਵਿਚ ਥਾਂ ਬਣਾਈ ਸੀ। ਸ਼ਿਖਾ ਨੇ 2004 ਦੇ ਯੂਐੱਸ ਓਪਨ ਦੇ ਸਿੰਗਲਜ਼ ਵਿਚ ਹਿੱਸਾ ਲਿਆ ਸੀ ਤੇ ਦੂਜੇ ਗੇੜ ਵਿਚ ਥਾਂ ਬਣਾਈ ਸੀ। ਇਸ ਤਰ੍ਹਾਂ ਸਾਲ ਦੇ ਪਹਿਲੇ ਗਰੈਂਡ ਸਲੈਮ ਵਿਚ ਚਾਰ ਭਾਰਤੀ ਖੇਡਣਗੇ। ਸੁਮਿਤ ਨਾਗਲ ਮਰਦ ਸਿੰਗਲਜ਼ ਵਿਚ ਜਦਕਿ ਰੋਹਨ ਬੋਪੰਨਾ ਤੇ ਦਿਵਿਜ ਸ਼ਰਣ ਡਬਲਜ਼ ਵਿਚ ਆਪਣੀ ਚੁਣੌਤੀ ਪੇਸ਼ ਕਰਨਗੇ।

‘ਇਹ ਗਰੈਂਡ ਸਲੈਮ ਦਾ ਮੇਰਾ ਪਹਿਲਾ ਮੁੱਖ ਡਰਾਅ ਹੈ ਇਸ ਲਈ ਇਹ ਸਿੰਗਲਜ਼ ਹੈ ਜਾਂ ਡਬਲਜ਼, ਮੈਂ ਇਸ ਨਾਲ ਖ਼ੁਸ਼ ਹਾਂ। ਕਈ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਮੈਂ ਇੱਥੇ ਤਕ ਪੁੱਜੀ ਹਾਂ। ਸਿਰਫ਼ ਸਖ਼ਤ ਮਿਹਨਤ ਹੀ ਨਹੀਂ ਬਲਕਿ ਲੋਕਾਂ ਦੇ ਸਹਿਯੋਗ ਤੇ ਅਸ਼ੀਰਵਾਦ ਨਾਲ ਵੀ ਮੈਂ ਇੱਥੇ ਤਕ ਪੁੱਜੀ ਹਾਂ। ਮੈਂ ਇਸ ਨੂੰ ਨਹੀਂ ਭੁੱਲ ਸਕਦੀ ਮੈਨੂੰ ਡਰਾਅ ਵਿਚ ਆਪਣਾ ਨਾਂ ਦਿਖਾਈ ਨਹੀਂ ਦਿੱਤਾ। ਅਭਿਆਸ ਤੋਂ ਬਾਅਦ ਮੈਂ ਡਰਾਅ ਦੇਖਿਆ ਤੇ ਉਤਸ਼ਾਹ ਵਿਚ ਆਪਣਾ ਨਾਂ ਲੱਭਿਆ ਪਰ ਮੈਨੂੰ ਆਪਣਾ ਨਾਂ ਨਹੀਂ ਮਿਲਿਆ। ਇਸ ਤੋਂ ਬਾਅਦ ਮੇਰੇ ਕੋਚ ਨੇ ਮੈਨੂੰ ਦੱਸਿਆ ਕਿ ਮੈਨੂੰ ਡਰਾਅ ਵਿਚ ਥਾਂ ਮਿਲੀ ਹੈ।

Related posts

ਖ਼ਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਦਾ ਕਿੱਕ ਬਾਕਸਿੰਗ ’ਚ ਸ਼ਾਨਦਾਰ ਪ੍ਰਦਰਸ਼ਨ

admin

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਦਾ ਤੈਰਾਕੀ ’ਚ ਸ਼ਾਨਦਾਰ ਪ੍ਰਦਰਸ਼ਨ

admin

ਖ਼ਾਲਸਾ ਕਾਲਜ ਸੀ: ਸੈਕੰ: ਸਕੂਲ ਦੇ ਵਿਦਿਆਰਥੀ ਨੇ ਜੁੱਡੋ ’ਚ ਗੋਲਡ ਮੈਡਲ ਜਿੱਤਿਆ !

admin