Australia & New Zealand

ਮੈਲਬੌਰਨ ਵਾਸੀਆਂ ਨੂੰ ਲੌਕਡਾਊਨ ਤੋਂ ਮਿਲੀ ਰਾਹਤ

ਮੈਲਬੌਰਨ – ਮੈਲਬੌਰਨ ਵਿਚ ਕੋਵਿਡ-19 ਦੇ ਮੱਦੇਨਜ਼ਰ ਲਾਗੂ ਤੀਜੀ ਤਾਲਾਬੰਦੀ ਤੋਂ ਅੱਜ ਬੁੱਧਵਾਰ ਤੋਂ ਛੋਟ ਦਿੱਤੀ ਗਈ ਹੈ। ਇੱਥੇ ਇਕਾਂਤਵਾਸ ਨਾਲ ਸਬੰਧਤ ਹੋਟਲ ਤੋਂ ਕੋਵਿਡ-19 ਮਾਮਲੇ ਸਾਹਮਣੇ ਆਉਣ ਦੇ ਬਾਅਦ ਤਾਲਾਬੰਦੀ ਲਗਾਈ ਗਈ ਸੀ। ਹਾਲੇ ਵੀ ਇੱਥੋਂ ਦੀ ਸਰਕਾਰ ਨੇ ਇਹ ਨਹੀਂ ਦੱਸਿਆ ਹੈ ਕਿ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਵਿਚ ਦਰਸ਼ਕਾਂ ਦੀ ਵਾਪਸੀ ਹੋਵੇਗੀ ਜਾਂ ਨਹੀਂ।

ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਕਿਹਾ ਕਿ ਸਿਹਤ ਅਧਿਕਾਰੀ ਟੂਰਨਾਮੈਂਟ ਦੇ ਆਖਰੀ ਦਿਨਾਂ ਦੇ ਦਰਸ਼ਕਾਂ ਦੇ ਬਾਰੇ ਵਿਚ ਜਲਦ ਹੀ ਜਾਣਕਾਰੀ ਸਾਂਝੀ ਕਰਨਗੇ। ਮੈਲਬੌਰਨ ਤੋਂ ਇਨਫੈਕਸ਼ਨ ਦੇ ਪ੍ਰਸਾਰ ਦੇ ਮੱਦੇਨਜ਼ਰ ਪੂਰੇ ਵਿਕਟੋਰੀਆ ਸੂਬੇ ਵਿਚ ਤਾਲਾਬੰਦੀ ਲਾਗੂ ਕੀਤੀ ਗਈ ਸੀ। ਲੋਕਾਂ ਨੂੰ ਹਾਲੇ ਵੀ ਮਾਸਕ ਪਾਉਣ ਅਤੇ ਘਰਾਂ ਵਿਚ 5 ਮਹਿਮਾਨਾਂ ਨੂੰ ਹੀ ਬੁਲਾਉਣ ਦ ਦੀ ਇਜਾਜ਼ਤ ਹੈ। ਸਰਕਾਰ ਦਾ ਕਹਿਣਾ ਹੈ ਕਿ ਇੱਥੇ ਕੋਵਿਡ-19 ਦੇ 25 ਮਰੀਜ਼ਾਂ ਦੇ ਇਨਫੈਕਸ਼ਨ ਮੁਕਤ ਹੋਣ ਦੇ ਬਾਅਦ ਹੀ ਇਸ ਪਾਬੰਦੀ ਨੂੰ ਖ਼ਤਮ ਕੀਤਾ ਜਾਵੇਗਾ। ਇਹ ਸਾਰੇ ਮਾਮਲੇ ਮੈਲਬੌਰਨ ਹਵਾਈ ਅੱਡੇ ਦੇ ਹੋਟਲ ਨਾਲ ਸਬੰਧਤ ਹਨ, ਜਿੱਥੇ ਯਾਤਰੀਆਂ ਨੂੰ ਬਾਹਰੋਂ ਆਉਣ ‘ਤੇ 14 ਦਿਨ ਤੱਕ ਇਕਾਂਤਵਾਸ ਵਿਚ ਰੱਖਿਆ ਜਾਂਦਾ ਹੈ।

Related posts

If Division Is What You’re About, Division Is What You’ll Get

admin

Study Finds Dementia Patients Less Likely to Be Referred to Allied Health by GPs

admin

Sydney Opera House Glows Gold for Diwali

admin