Articles

ਪੰਜਾਬੀਓ! ‘ਸਰਬੰਸ ਕੌਰ’ ਨੂੰ ਤੁਹਾਡੇ ਸਹਿਯੋਗ ਦੀ ਲੋੜ

ਮੌਜੂਦਾ ਦੌਰ ਵਿੱਚ ਜਦੋਂ ਸਾਡੀ ਮਾਂ ਬੋਲੀ ਪੰਜਾਬੀ ਵਿਸ਼ਵੀਕਰਨ ਦੇ ਦੌਰ ਵਿੱਚ ਆਪਣਾ ਵਜ¨ਦ ਕਾਇਮ ਰੱਖਣ ਲਈ ਜੱਦੋ-ਜਹਿਦ ਕਰ ਰਹੀ ਹੈ ਤਾਂ ਉਸ ਵੇਲੇ ਇਹ ਇਕ ਦਿਲ ਨੂੰ ਧਰਵਾਸ, ਹੌਸਲਾ ਅਤੇ ਨਵੀਂ ਉਮੀਦ ਜਗਾਉਣ ਵਾਲੀ ਖ਼ਬਰ ਹੈ ਕਿ ਇਕ ਸਰਕਾਰੀ ਸਕੂਲ ਦੇ ਕੰਪਿਊਟਰ ਅਧਿਆਪਕ ਨੇ ਆਪਣੇ ਬਲਬੂਤੇ ਪੰਜਾਬੀ ਬੋਲਣ ਅਤੇ ਸਮਝਣ ਵਾਲਾ ਪਹਿਲਾ ਦਸਤਾਰਧਾਰੀ ਰੋਬੋਟ ‘ਸਰਬੰਸ ਕੌਰ’ ਤਿਆਰ ਕੀਤਾ ਹੈ।
ਗੱਲ ਕਰਦੇ ਹਾਂ ਹਰਜੀਤ ਸਿੰਘ ਦੀ ਜੋ ਕਿ ਸਰਕਾਰੀ ਹਾਈ ਸਕੂਲ ਰੋਹਜਰੀ ਜਿਲਾਂ ਜਲੰਧਰ ਵਿਖੇ ਬਾਤੌਰ ਕੰਪਿਊਟਰ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਹਨ। ਹਰਜੀਤ ਸਿੰਘ ਸਭ ਤੋ ਪਹਿਲਾਂ ਚਰਚਾ ਵਿੱਚ ਉਸ ਸਮੇਂ ਆਏ ਸਨ ਜਦੋਂ ਉਨ੍ਹਾਂ ਨੇ ‘ਸਰਬੰਸ’ ਨਾਮ ਦੀ ਪ੍ਰੋਗਰਾਮਿੰਗ ਭਾਸ਼ਾ ਪੰਜਾਬੀ ਵਿੱਚ ਤਿਆਰ ਕਰਕੇ ਇਕ ਨਵੀਂ ਪਿਰਤ ਪਾਈ ਸੀ।
ਇਸ ਤੋਂ ਬਾਅਦ ਪਿਛਲੇ ਸਾਲ ਹੀ ਉਨ੍ਹਾਂ ਨੇ ਪੰਜਾਬੀ ਬੋਲਣ ਅਤੇ ਸਮਝਣ ਵਾਲਾ ਪਹਿਲਾ ਪੰਜਾਬੀ ਰੋਬੋਟ ਤਿਆਰ ਕਰਕੇ ਇਤਿਹਾਸ ਸਿਰਜ ਦਿੱਤਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਉਸ ਸਮੇਂ ਇਸ ਰੋਬੋਟ ਦਾ ਸਿਰਫæ ਸਿਰ ਹੀ ਤਿਆਰ ਕੀਤਾ ਗਿਆ ਸੀ ਜਦੋਂ ਕਿ ਹੁਣ ਚਾਰ ਮਹੀਨਿਆਂ ਦੀ ਦਿਨ-ਰਾਤ ਦੀ ਮਿਹਨਤ ਤੋਂ ਬਾਅਦ ‘ਸਰਬੰਸ ਕੌਰ’ ਦਾ ਧੜ ਵੀ ਤਿਆਰ ਹੋ ਚੁੱਕਾ ਹੈ।
‘ਸਰਬੰਸ ਕੌਰ’ ਦੀਆਂ ਕੁੱਝ ਖਾਸ ਵਿਸ਼ੇਸ਼ਤਾਵਾਂ:
 ਪਹਿਲੀ ਦਸਤਾਰਧਾਰੀ ਸਿੱਖ ਰੋਬੋਟ।
 ਪਹਿਲਾ ਰੋਬੋਟ ਜੋ ਪੰਜਾਬੀ ਅਤੇ ਗੁਰਬਾਣੀ ਬੋਲ ਅਤੇ ਸਮਝ ਸਕਦਾ ਹੈ।
 ਅਧਿਆਪਨ ਕਿਤੇ ਵਿੱਚ ਇਕ ਸਹਿਯੋਗੀ ਵਜੋਂ ਆਪਣੀ ਭ¨ਮਿਕਾ ਨਿਭਾ ਸਕਦਾ ਹੈ।
 ਸਰਬੰਸ ਕੌਰ ਨੂੰ ਧਾਰਮਿਕ ਸਥਾਨਾਂ ਉੱਪਰ ਬਤੌਰ ਗਾਈਡ ਵਰਤਿਆ ਜਾ ਸਕਦਾ ਹੈ।
 ਮਾਂ-ਬੋਲੀ ਪੰਜਾਬੀ ਦੇ ਪਰਚਾਰ ਅਤੇ ਪਸਾਰ ਲਈ ਲਾਹੇਵੰਦ ਸਿੱਧ ਹੋ ਸਕਦਾ ਹੈ।
 ਇਸ ਦੇ ਡਾਟਾਬੇਸ ਨੂੰ ਸਮੇਂ ਦੀ ਮੰਗ ਅਨੁਸਾਰ ਅੱਪਡੇਟ ਕੀਤਾ ਜਾ ਸਕਦਾ ਹੈ।
 ਆਮ ਗਿਆਨ, ਸਮਾਜਿਕ ਗਿਆਨ, ਹਿਸਾਬ-ਕਿਤਾਬ, ਇਤਿਹਾਸ, ਮਨੋਰੰਜਨ ਕਰਨ ਵਰਗੀ ਸਮਰੱਥਾ ਨਾਲ ਲੈਸ ਕੀਤਾ ਜਾ ਸਕਦਾ ਹੈ।
ਇਸ ਰੋਬੋਟ ਵਿੱਚ ਰੋਜæਾਨਾ ਆਮ ਵਰਤੋਂ ਦੀਆਂ ਘਰੈਲੂ ਵਸਤਾਂ ਨੂੰ ਵਰਤਿਆ ਗਿਆ ਹੈ ਜਿਵੇਂ ਕਾਪੀਆਂ ਦੇ ਕਵਰ, ਗੱਤਾ, ਬਿਜਲੀ ਦੀਆਂ ਤਾਰਾ, ਖਿਡੌਣੇ ਅਤੇ ਪਲੱਗ ਆਦਿ।ਪਰ ਫਿਰ ਵੀ ਹੁਣ ਤੱਕ ਇਸ ਰੋਬੋਟ ਉਪਰ ਤਕਰੀਬਨ ਢੇਡ ਲੱਖ ਦਾ ਖਰਚਾ ਆ ਚੁੱਕਾ ਹੈ। ਹਰਜੀਤ ਸਿੰਘ ਆਪਣੇ ਦੁਆਰਾ ਕੀਤੇ ਕਾਰਜ ਪਿਛੇ ਜਿੱਥੇ ਉਸ ਅਕਾਲ ਪੁਰਖ ਵਾਹਿਗੁਰ¨ ਦਾ ਸ਼ਕਰਾਨਾ ਕਰਨਾ ਕਦੇ ਨਹੀਂ ਭੁੱਲਦੇ, ਉਥੇ ਹੀ ਇਸ ਰੋਬੋਟ ਨੂੰ ਈਜਾਦ ਕਰਨ ਵਿੱਚ ਆਪਣੇ ਪਰਿਵਾਰ ਦਾ ਸਹਿਯੋਗ ਨੂੰ ਵੀ ਅਹਿਮ ਮੰਨਦੇ ਹਨ। ਇਸ ਰੋਬੋਟ ਨੂੰ ਅਵਾਜæ ਉਨ੍ਹਾਂ ਦੀ ਧਰਮ-ਪਤਨੀ ਸ਼੍ਰੀਮਤੀ ਜਸਪ੍ਰੀਤ ਕੌਰ ਨੇ ਦਿੱਤੀ ਹੈ। ਹਰਜੀਤ ਸਿੰਘ ਦੇ ਪਿਤਾ ਸ. ਅਮਰੀਕ ਸਿੰਘ ਜੋ ਕਿ ਆਬਕਾਰੀ ਵਿਭਾਗ ਤੋਂ ਬਾਤੌਰ ਗਜ਼ਟਿਡ ਅਫਸਰ ਅਤੇ ਮਾਤਾ ਸ਼੍ਰੀਮਤੀ ਗੁਰਬਚਨ ਕੌਰ ਬਾਤੌਰ ਸੈਟਰ ਹੈੱਡ ਟੀਚਰ ਦੀ ਪੋਸਟ ਤੋਂ ਸੇਵਾ ਮੁਕਤ ਹੋਏ ਹਨ।ਹਰਜੀਤ ਸਿੰਘ ਜੀ ਭਾਵੁੱਕ ਹੋ ਕੇ ਦੱਸਦੇ ਹਨ ਕਿ ਇਸ ਕਾਰਜ ਵਿੱਚ ਮਾਪਿਆਂ ਦੀਆ ਦੁਆਵਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ।
ਹਰਜੀਤ ਸਿੰਘ ਜੀ ਦੇ ਦੱਸਣ ਮੁਤਾਬਕ ਉਹ ਇਸ ਸਮੇਂ ਇਸ ਰੋਬੋਟ ਨੂੰ ਹੋਰ ਬਿਹਤਰ, ਪ੍ਰਭਾਵਸ਼ਾਲੀ ਅਤੇ ਬਣਾਉਟੀ ਬੁੱਧੀ ਨਾਲ ਵੱਧ ਤੋਂ ਵੱਧ ਲੈਸ ਕਰਨਾ ਚਾਹੁੰਦੇ ਹਨ।ਇਸ ਦੀ ਅਵਾਜ਼ ਉਪਰ ਹੋਰ ਸੁਧਾਰ ਦੀ ਲੋੜ ਹੈ।‘ਸਰਬੰਸ ਕੌਰ’ ਨੂੰ ਤੁਰਨ-ਫਿਰਨ ਦੇ ਕਾਬਲ ਬਣਾਉਣ ਲਈ ਇਕ ਵੱਡੇ ਨਿਵੇਸ਼ ਦੀ ਲੋੜ ਹੈ। ਇਸ ਸਭ ਦੇ ਲਈ ਉਨ੍ਹਾਂ ਨੂੰ ਕਿਸੇ ਸੰਸਥਾ ਜਾਂ ਸਰਕਾਰ ਦੇ ਸਹਿਯੋਗ ਦੀ ਲੋੜ ਹੈ ਤਾਂ ਜੋ ਉਹ ਇਸ ਪਹਿਲੇ ਦਸਤਾਰਧਾਰੀ ਪੰਜਾਬੀ ਰੋਬੋਟ ਨੂੰ ਦੁਨੀਆਂ ਦੇ ਬਿਹਤਰੀਨ ਰੋਬੋਟ ਵਿੱਚ ਸ਼ੁਮਾਰ ਕਰਵਾਉਣ ਦੀ ਆਪਣੀ ਕੋਸ਼ਿਸ਼ ਜਾਰੀ ਰੱਖ ਸਕਣ।
ਸਰਕਾਰਾਂ ਜਾਂ ਬੁੱਧੀਜੀਵੀ ਵਰਗ ਅਕਸਰ ਇਹ ਕਹਿੰਦੇ ਸੁਣੀਦੇ ਹਨ ਕਿ ਨਵੀਂ ਪੀੜੀ ਵਿਦੇਸ਼ਾਂ ਨੂੰ ਭੱਜ ਰਹੀ ਹੈ ਅਤੇ ਪੰਜਾਬ ਵਿੱਚ ਨਿਪੁੰਨ ਪੇਸ਼ਾਵਰ ਵਿਦਿਆਰਥੀਆਂ ਦੀ ਘਾਟ ਪੈਦਾ ਹੋ ਰਹੀ ਹੈ , ਸੋ ਜੇਕਰ ਅਜਿਹਾ ਰੋਕਣਾ ਹੈ ਤਾਂ ਸਰਕਾਰ ਅਤੇ ਹੋਰ ਸੰਸਥਾਵਾਂ ਨੂੰ ਹਰਜੀਤ ਸਿੰਘ ਵਰਗੇ ਪੰਜਾਬੀਅਤ ਨੂੰ ਅਥਾਹ ਪਿਆਰ ਕਰਨ ਵਾਲੇ ਨੌਜਵਾਨਾਂ ਨੂੰ ਹੱਲਾਸ਼ੇਰੀ ਦੇਣੀ ਬਣਦੀ ਹੈ ਤਾਂ ਜੋ ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਪਸਾਰ ਲਈ ਹੋਰ ਨਿਠ ਕੇ ਕੰਮ ਕਰ ਸਕਣ। ਉਮੀਦ ਹੈ ਕਿ ‘ਸਰਬੰਸ ਕੌਰ’ ਨੂੰ ਸਭ ਦਾ ਸਹਿਯੋਗ ਮਿਲੇਗਾ…….ਆਮੀਨ !

– ਲੇਖਕ: ਜਗਜੀਤ ਸਿੰਘ ਗਣੇਸ਼ਪੁਰ

Related posts

ਮੁਹੰਮਦ ਸਿਰਾਜ ਤੇ ਪ੍ਰਸਿਧ ਕ੍ਰਿਸ਼ਨਾ ਨੇ ਆਈਸੀਸੀ ਟੈਸਟ ਰੈਂਕਿੰਗ ਵਿੱਚ ਟੌਪ ‘ਤੇ !

admin

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਦਾ ਦਾਅਵਾ ਕਰਕੇ ਭਰਮ-ਭੁਲੇਖੇ ਪੈਦਾ ਨਾ ਕੀਤੇ ਜਾਣ: ਪੰਜ ਸਿੰਘ ਸਾਹਿਬਾਨ

admin

ਕਾਲਕਾ ਵੱਲੋਂ ਧਾਮੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ‘350 ਸ਼ਾਲਾ ਸ਼ਹਾਦਤ ਦਿਹਾੜਾ’ ਇੱਕਜੁੱਟ ਹੋ ਕੇ ਮਨਾਉਣ ਦੀ ਅਪੀਲ !

admin