ਮਾਊਂਟ ਮੌਂਗਾਨੂਈ – ਮੇਗ ਲੈਨਿੰਗ ਦੀ ਅਗਵਾਈ ‘ਚ ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਨੇ ਐਤਵਾਰ ਨੂੰ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਹਰਾ ਕੇ ਲਗਾਤਾਰ 22ਵਾਂ ਮੈਚ ਜਿੱਤ ਕੇ ਰਿਕੀ ਪੋਂਟਿੰਗ ਦੀ ਅਗਵਾਈ ਵਾਲੀ ਆਪਣੇ ਦੇਸ਼ ਦੀ ਪੁਰਸ਼ ਟੀਮ ਦੇ 2003 ‘ਚ ਬਣਾਏ ਲਗਾਤਾਰ ਵਨਡੇ ਕੌਮਾਂਤਰੀ ਮੈਚ ਜਿੱਤਣ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ।ਆਸਟ੍ਰੇਲੀਆ ਦੀ ਕਪਤਾਨ ਮੇਗ ਲੈਨਿੰਗ ਨੇ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਫਿ੍ ਮੈਚ ਦੀ ਸਰਬੋਤਮ ਖਿਡਾਰੀ ਮੇਗਾਨ ਸ਼ੁਟ ਦੀਆਂ ਚਾਰ ਵਿਕਟਾਂ ਦੀ ਬਦੌਲਤ ਨਿਊਜ਼ੀਲੈਂਡ ਨੂੰ 212 ਦੌੜਾਂ ‘ਤੇ ਸਮੇਤ ਦਿੱਤਾ। ਆਸਟ੍ਰੇਲੀਆ ਨੇ ਇਸਤੋਂ ਬਾਅਦ ਲਿਸਾ ਹੀਲੀ (65), ਐਲਿਸ ਪੈਰੀ (ਅਜੇਤੂ 56) ਤੇ ਐਸ਼ਲੇਗ ਗਾਰਡਨ (ਅਜੇਤੂ 53) ਦੇ ਅਰਧ ਸੈਂਕੜਿਆਂ ਦੀ ਬਦੌਲਤ 69 ਗੇਂਦਾਂ ਬਾਕੀ ਰਹਿੰਦੇ ਛੇ ਵਿਕਟਾਂ ਨਾਲ ਜਿੱਤ ਦਰਜ ਕੀਤੀ। ਮੌਜੂਦਾ ਵਿਸ਼ਵ ਚੈਂਪੀਅਨ ਟੀਮ ਦੀ ਇਸ ਤਰ੍ਹਾਂ ਲਗਾਤਾਰ 22ਵੀਂ ਜਿੱਤ ਨੇ ਪੋਂਟਿੰਗ ਦੀ 2003 ਦੀ ਟੀਮ ਦੇ ਲਾਗਤਾਰ 21 ਜਿੱਤ ਦੇ ਰਿਕਾਰਡ ਨੂੰ ਪਿੱਛੇ ਛੱਡਿਆ।ਲੈਨਿੰਗ ਨੇ ਮੈਚ ਤੋਂ ਬਾਅਦ ਕਿਹਾ, ‘ਇਹ ਲੰਬੇ ਸਮੇਂ ਤਕ ਇਸ ਟੀਮ ਦੀ ਸ਼ਾਨਦਾਰ ਉਪਲਬਧੀ ਹੈ। ਅਸੀਂ ਇਹ ਜਿੱਤ ਤਿੰਨ ਸਾਲ ‘ਚ ਦਰਜ ਕੀਤੀ ਜੋ ਦਿਖਾਉਂਦਾ ਹੈ ਕਿ ਇਸ ਫਾਰਮੇਟ ‘ਚ ਸਾਡੀ ਟੀਮ ਦੇ ਪ੍ਰਦਰਸ਼ਨ ‘ਚ ਕਿੰਨੀ ਨਿਰੰਤਰਤਾ ਹੈ।’ ਆਸਟ੍ਰੇਲੀਆ ਦੀ ਮਹਿਲਾ ਟੀਮ ਨੇ ਅਕਤੂਬਰ 2017 ਤੋਂ ਕੋਈ ਵਨਡੇ ਕੌਮਾਂਤਰੀ ਮੈਚ ਨਹੀਂ ਗੁਆਇਆ ਹੈ।
next post