BollywoodBreaking NewsLatest News

‘ਮਰਦ ਕੋ ਦਰਦ ਨਹੀ ਹੋਤਾ . . . !

ਮੁੰਬਈ – ਕੁਝ ਦਿਨਾਂ ਦੇ ਬਾਅਦ ਇਹ ਦੱਸਿਆ ਕਿ ਅਭਿਸ਼ੇਕ ਬੱਚਨ ਦੇ ਹੱਥ ‘ਚ ਸੱਟ ਲੱਗੀ ਅਤੇ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। 45 ਸਾਲਾ ਅਭਿਸ਼ੇਕ ਬੱਚਨ ਨੇ ਬੁੱਧਵਾਰ ਰਾਤ ਨੂੰ ਇੰਸਟਾਗ੍ਰਾਮ ‘ਤੇ ਤਸਵੀਰ ਸ਼ੇਅਰ ਕੀਤੀ। ਉਸਦੀ ਨਵੀਂ ਫਿਲਮ ਦੀ ਸ਼ੂਟਿੰਗ ਦੇ ਦੌਰਾਨ ‘ਚੇਨਈ ‘ਚ ਇਕ ਅਜੀਬ ਦੁਰਘਟਨਾ’ ਹੋਈ ਸੀ ਪਰ ਉਹ ਹੁਣ ਠੀਕ ਹੈ ਅਤੇ ਕੰਮ ‘ਤੇ ਵਾਪਸ ਆ ਗਏ ਹਨ। ਅਭਿਸ਼ੇਕ ਬੱਚਨ ਨੇ ਆਪਣੇ ਸੱਜੇ ਹੱਥ ‘ਤੇ ਇਕ ਕਾਸਟ ਦੇ ਨਾਲ ਅਤੇ ਫੇਸ ਮਾਸਕ ਪਾਏ ਹੋਏ ਆਪਣੀ ਇਕ ਤਸਵੀਰ ਸ਼ੇਅਰ ਕੀਤੀ, ਜਿਸ ‘ਚ ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ- ਪਿਛਲੇ ਬੁੱਧਵਾਰ ਨੂੰ ਮੇਰੀ ਨਵੀਂ ਫਿਲਮ ਦੇ ਸੈੱਟ ‘ਤੇ ਚੇਨਈ ‘ਚ ਇਕ ਅਜੀਬ ਦੁਰਘਟਨਾ ਹੋਈ। ਮੇਰੇ ਸੱਜੇ ਹੱਥ ਵਿਚ ਫ੍ਰੈਕਚਰ ਹੋ ਗਿਆ। ਇਸ ਨੂੰ ਠੀਕ ਕਰਨ ਦੇ ਲਈ ਸਰਜਰੀ ਦੀ ਜ਼ਰੂਰਤ ਸੀ। ! ਤਾਂ, ਮੁੰਬਈ ਦੇ ਲਈ ਇਕ ਯਾਤਰਾ। ਸਰਜਰੀ ਹੋਈ, ਸਾਰੇ ਪੈਚ-ਅਪ ਅਤੇ ਕਾਸਟ। ਅਤੇ ਹੁਣ ਚੇਨਈ ‘ਚ ਕੰਮ ਫਿਰ ਤੋਂ ਸ਼ੁਰੂ ਕਰਨ ਦੇ ਲਈ। ਜਿਵੇਂ ਕਿ ਉਹ ਕਹਿੰਦੇ ਹਨ… ਸ਼ੋ ਚੱਲਣਾ ਚਾਹੀਦਾ! ਅਤੇ ਜਿਵੇਂ ਕਿ ਮੇਰੇ ਪਿਤਾ ਨੇ ਕਿਹਾ… ਮਰਦ ਨੂੰ ਦਰਦ ਨਹੀਂ ਹੁੰਦਾ! ਠੀਕ ਹੈ ਠੀਕ ਹੈ, ਥੋੜਾ ਦਰਦ ਹੋਇਆ। ਤੁਹਾਡੀਆਂ ਸ਼ੁੱਭਕਾਮਨਾਵਾਂ ਅਤੇ ਜਲਦ ਤੋਂ ਜਲਦ ਠੀਕ ਹੋਣ ਵਾਲੇ ਸੰਦੇਸ਼ਾਂ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।

Related posts

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

admin

ਆਸਟ੍ਰੇਲੀਆ ਦੇ ਕਈ ਕਲਾਕਾਰ ‘ਐਕਟਰ ਐਵਾਰਡਜ਼’ ਲਈ ਨਾਮਜ਼ਦ।

admin

ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਖਿਲਾਫ਼ ਕੋਰਟ ਦੀ ਸਖਤੀ

admin